ਭਾਰਤ ਦੇ ਨਾਸ਼ਤਾ ਉਦਯੋਗ 'ਚ ਵਾਧਾ, ਖਰਚ 56 ਪ੍ਰਤੀਸ਼ਤ ਵਧਿਆ

Sunday, Oct 15, 2017 - 12:10 PM (IST)

ਨਵੀਂ ਦਿੱਲੀ—ਜ਼ਿਆਦਾ ਤੋਂ ਜ਼ਿਆਦਾ ਭਾਰਤੀ ਦਿਨ ਦਾ ਸਭ ਤੋਂ ਜ਼ਰੂਰੀ ਖਾਣਾ ਯਾਨੀ ਨਾਸ਼ਤਾ ਘਰ ਤੋਂ ਬਾਹਰ ਕਰ ਰਹੇ ਹਨ। ਵੈਸੇ ਤਾਂ ਨਾਸ਼ਤਾ ਘਰ 'ਚ ਬਣਾਉਣ ਅਤੇ ਖਾਣ ਦੀ ਪਰੰਪਰਾ ਰਹੀ ਸੀ ਪਰ ਇਕ ਅਧਿਐਨ ਭਾਰਤੀਆਂ ਦੇ ਨਵੇਂ ਸ਼ੌਕ ਵੱਲ ਇਸ਼ਾਰਾ ਕਰ ਰਿਹਾ ਹੈ। ਅਮਰੀਕਨ ਐਕਸਪ੍ਰੈਸ ਦੀ ਸਟਡੀ ' ਬਿਜਨੈੱਸ ਇਨਸਾਈਟਸ ਆਨ ਡਾਈਨਿੰਗ ਇੰਡਸਟਰੀ' ਦੇ ਮੁਤਾਬਕ ਭਾਰਤ ਦੀ ਡਾਈਨਿੰਗ ਇੰਡਸਟਰੀ 'ਚ ਬਰੈਕਫਾਸਟ ਸਭ ਤੋਂ ਤੇਜ਼ੀ ਨਾਲ  ਵੱਧਦੀ ਕੈਟਿਗਰੀ ਬਣ ਗਿਆ ਹੈ।
ਨਾਸ਼ਤੇ 'ਤੇ ਕੀਤਾ ਜਾਣ ਵਾਲਾ ਕੁਲ ਖਰਚ 2015 ਦੇ ਮੁਕਾਬਲੇ 2016 'ਚ 56 %  ਵੱਧ ਗਿਆ। ਵਰਕਿੰਗ ਕਾਲਸ ਦਾ ਗੜ ਬੇਂਗਲੂਰ ਵਰਗੇ ਸ਼ਹਿਰਾਂ 'ਚ ਰੈਸਟੋਰੇਂਟ ਕੰਮ 'ਤੇ ਜਾਣ ਵਾਲੇ, ਜਿਨ ਜਾਣ ਵਾਲੇ, ਸੈਰ ਕਰਨ ਨਿਕਲਣੇ ਨੌਜਵਾਨਾਂ ਨਾਲ ਭਰ ਰਹੇ ਹਨ। ਸਮੋਕਹਾਉਸ ਦਿੱਲੀ ਅਤੇ ਸੋਸ਼ਲ ਦੇ ਸ਼ੇਫ ਸ਼ਾਮਸ਼ੂਲ ਵਾਹਿਦ ਨੇ ਕਿਹਾ, ' ਨਾਸ਼ਤੇ ਨੂੰ ਲੈ ਕੇ ਫੈਲਾਈ ਗਈ ਜਾਗਰੂਕਤਾ ਆਪਣਾ ਅਸਰ ਦਿੱਖਾ ਰਹੀ ਹੈ। ਇਸ ਮੌਕੇ ਨੂੰ ਭੁੰਨਣ ਦੇ ਲਈ ਰੈਸਟਰਾਂ ਨੂੰ ਨਾਸ਼ਤੇ 'ਚ ਆਮਲੇਟ ਤੋਂ ਅੱਗੇ ਵੱਧਣਾ ਹੋਵੇਗਾ ਅਤੇ ਆਪਸ਼ਨ ਉਪਲੱਬਧ ਕਰਾਉਣ ਹੋਵੇਗੇ।' ਮੰਕੀ ਬਾਰ ਦੀ ਸ਼ੇਫ ਮਨੂ ਚੰਦਰਾਂ ਨੇ ਕਿਹਾ, ' ਕਲਪਨਾ ਕਰ ਕੇ ਦੇਖੀਏ ਸਵੇਰ ਦੇ 9 ਵਜ੍ਹੇ ਰੈਸਟਰੋਰੇਂਟ ਪੂਰੀ ਤਰ੍ਹਾਂ ਨਾਲ ਭਰਿਆ ਹੈ।'     
ਵੇਜ ਵਾਲਿਆਂ ਦੇ ਲਈ ਵੀ ਨਾਸ਼ਤੇ 'ਚ ਨਵੇਂ ਵਿਕਲਪ ਆ ਰਹੇ ਹਨ। ਹੁਣ ਤੱਕ ਇਡਲੀ, ਡੋਸਾ, ਪੂਰੀ -ਸਬਜ਼ੀ. ਛੋਲੇ-ਭਟੂਰੇ ਸੜਕ ਦੇ ਠੇਲੇ ਤੋਂ ਲੈ ਕੇ ਫਾਇਵ ਸਟਾਰ ਦੇ ਬ੍ਰੇਕਫਾਸਟ ਮੈਨਿਊ 'ਚ ਹੁੰਦੇ ਸਨ। ਹੁਣ ਨਾਸ਼ਤੇ 'ਚ ਵੀ ਵੇਸਟਰਨ ਟਚ ਆ  ਰਿਹਾ ਹੈ, ਪੈਨਕੇਕ ਅਤੇ ਵੈਫਲਸ ਵੀ ਲੋਕਾਂ ਦੇ ਨਾਸ਼ਤੇ ਦਾ ਹਿੱਸਾ ਬਣ ਰਹੇ ਹਨ। ਨਾਸ਼ਤੇ ਦੀ ਹੋਮ ਡਿਲਿਵਰੀ ਵੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਨਾਸ਼ਤੇ ਦੀਆਂ ਆਦਤਾਂ 'ਚ ਭੂਗੋਲ ਦਾ ਵੱਡਾ ਅਸਰ ਹੈ। ਸਟਡੀ ਦੇ ਮੁਤਾਬਕ, ਬੇਂਗਲੂਰ 'ਚ ਲੋਕਾਂ ਦਾ ਖਾਣੇ 'ਤੇ ਖਰਚ 2016 'ਚ  67 ਪ੍ਰਤੀਸ਼ਤ ਵੱਧਿਆ। ਦਿੱਲੀ-ਐੱਨ.ਸੀ.ਆਰ. 'ਚ ਇਹ 44 ਪ੍ਰਤੀਸ਼ਤ ਸੀ ਅਤੇ  ਮੁੰਬਈ 'ਚ 63 ਪ੍ਰਤੀਸ਼ਤ।
ਅਮੇਰੀਕਨ ਐਕਸਪ੍ਰੈੱਸ ਇੰਡੀਆ ਦੇ ਸੀ.ਈ.ਓ ਮਨੋਜ ਅਥਲਖਾ ਨੇ ਦੱਸਿਆ, ' ਫਿਵਕ ਸਰਵਿਸ ( OSR) ਵਰਗੇ ਸੇਗਮੇਂਟਸ ਤੇਜ਼ੀ ਨਾਲ ਵੱਧ ਰਹੇ ਹਨ ਕਿਉਂ ਕਿ ਬਾਹਰ ਖਾਣਾ ਸੁਵਿਧਾ ਦਾ ਮਾਮਲਾ ਬਣ ਗਿਆ ਹੈ। ਪਰ ਫਾਇਨ ਡਾਇਨਿੰਗ ਅੱਗੇ ਹੀ ਰਹੇਗਾ।' ਫਾਇਨ ਡਾਇਨਿੰਗ ਅਤੇ ਕੈਜੂਅਲ ਡਾਇਨਿੰਗ 'ਚ ਦਿੱਲੀ-ਐਨ.ਸੀ.ਆਰ. ਸਭ ਤੋਂ ਅੱਗੇ ਹੈ। ਦਿੱਲੀ 'ਚ ਕੈਜੂਅਲ ਡਾਇਨਿੰਗ ( ਕੈਫੇ,ਬਾਰ ਅਤੇ ਕਲਬ)  'ਚ ਗਰੋਥ  54 ਪ੍ਰਤੀਸ਼ਤ ਹੋਈ ਹੈ ਅਤੇ ਫਾਇਨ ਡਾਇਨਿੰਗ 'ਚ 21 ਪ੍ਰਤੀਸ਼ਤ। ਇਹ ਦੇਸ਼ ਦੇ ਹੋਰ ਮੈਟਰੋਂ ਸ਼ਹਿਰਾਂ 'ਚ ਸਭ ਤੋਂ ਜ਼ਿਆਦਾ ਹੈ।                          


Related News