ਮੋਬਾਈਲ ਯੂਜ਼ਰਜ਼ ਨੂੰ ਲੱਗ ਸਕਦੈ ਇਕ ਹੋਰ ਝਟਕਾ, ਦੇਣੇ ਪੈ ਸਕਦੇ ਹਨ ਇਨਕਮਿੰਗ ਕਾਲ ਦੇ ਪੈਸੇ

12/6/2019 12:45:51 PM

ਨਵੀਂ ਦਿੱਲੀ — ਮੋਬਾਈਲ ਯੂਜ਼ਰਜ਼ ਨੂੰ ਮੁਫ਼ਤ ਕਾਲਿੰਗ ਤੇ ਇੰਟਰਨੈੱਟ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਮੋਬਾਈਲ  ਕੰਪਨੀਆਂ ਨੇ ਨਵੀਆਂ ਟੈਰਿਫ ਦਰਾਂ ਲਾਗੂ ਕਰ ਦਿੱਤੀਆਂ ਹਨ। ਘੰਟਿਆਂ ਬੱਧੀ ਗੱਲਾਂ ਕਰਨ ਵਾਲੇ ਯੂਜ਼ਰਜ਼ ਨੂੰ ਹੁਣ ਆਪਣੀ ਕਾਲਿੰਗ ਦੇ ਸਮੇਂ 'ਤੇ ਕਾਬੂ ਰੱਖਣਾ ਹੋਵੇਗਾ ਕਿਉਂਕਿ ਕਾਲਿੰਗ ਦਾ ਖ਼ਰਚ ਹੁਣ ਲਗਪਗ ਡੇਢ ਗੁਣ ਤਕ ਵਧ ਜਾਵੇਗਾ। ਮੌਜੂਦਾ ਦਰਾਂ ਅਨੁਸਾਰ ਯੂਜ਼ਰਜ਼ ਤੋਂ ਫੇਅਰ ਯੂਜ਼ਿਜ਼ ਪਾਲਿਸੀ (FUP) ਤਹਿਤ ਦੂਸਰੇ ਨੈੱਟਵਰਕ 'ਤੇ ਕਾਲ ਕਰਨ ਲਈ 6 ਪੈਸੇ ਪ੍ਰਤੀ ਮਿੰਟ ਵਸੂਲੇ ਜਾਣਗੇ। ਟੈਲੀਕਾਮ ਕੰਪਨੀਆਂ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਯੂਜ਼ਰਜ਼ ਨੂੰ ਕੁਝ ਮਹੀਨਿਆਂ ਬਾਅਦ ਇਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਆਉਣ ਵਾਲੀਆਂ 2-3 ਤਿਮਾਹੀਆਂ 'ਚ ਮੁਫ਼ਤ ਇਨਕਮਿੰਗ ਕਾਲ ਦਾ ਦੌਰ ਵੀ ਖਤਮ ਹੋ ਸਕਦਾ ਹੈ ਅਤੇ ਕਾਲਿੰਗ ਸੁਣਨ ਲਈ ਵੀ ਯੂਜ਼ਰਜ਼ ਨੂੰ ਭੁਗਤਾਨ ਕਰਨਾ ਪੈ ਸਕਦੇ ਹਨ।

ਜ਼ਿਕਰਯੋਗ ਹੈ ਕਿ ਜੀਓ ਨੇ ਦੂਜੇ ਨੈੱਟਵਰਕ 'ਤੇ ਕਾਲ ਕਰਨ ਲਈ ਫੇਅਰ ਯੂਜ਼ਰ ਪਾਲਿਸੀ (FUP) ਦੇ ਤਹਿਤ 6 ਪੈਸੇ ਪ੍ਰਤੀ ਮਿੰਟ ਵਸੂਲਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਹੁਣ ਵੋਡਾਫੋਨ-ਆਇਡੀਆ ਤੇ ਏਅਰਟੈੱਲ ਨੇ ਵੀ 000 ਲਗਾ ਦਿੱਤਾ ਹੈ। ਮੀਡੀਆ ਰਿਪੋਰਟਸ ਮੁਤਾਬਿਕ ਟੈਲੀਕਾਮ ਕੰਪਨੀਆਂ 6-9 ਮਹੀਨੇ 'ਚ ਆਪਣੇ ਨੈੱਟਵਰਕ 'ਤੇ ਵੀ ਕਾਲਿੰਗ ਫੀਸ ਵਸੂਲ ਕਰ ਸਕਦੀਆਂ ਹਨ ਤੇ ਇਸ ਦੇ ਨਾਲ ਮੁਫ਼ਤ ਇਨਕਮਿੰਗ ਕਾਲ ਦਾ ਦੌਰ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗਾ।

ਟੈਲੀਕਾਮ ਕੰਪਨੀਆਂ ਦੇ ਸ਼ੇਅਰਾਂ 'ਚ ਆਇਆ ਭਾਰੀ ਉਛਾਲ

ਸੋਮਵਾਰ ਨੂੰ ਟੈਰਿਫ ਵਧਾਉਣ ਦੇ ਐਲਾਨ ਤੋਂ ਬਾਅਦ ਟੈਲੀਕਾਮ ਕੰਪਨੀਆਂ ਦੇ ਸ਼ੇਅਰ ਸਾਲ ਦੇ ਸਿਖਰਲੇ ਪੱਧਰ 'ਤੇ ਪਹੁੰਚ ਗਏ। ਬੀਐੱਸਈ 'ਚ ਵੋਡਾਫੋਨ-ਆਈਡੀਆ ਦੇ ਸ਼ੇਅਰਾਂ 'ਚ 7.79 ਫੀਸਦੀ, ਏਅਰਟੈੱਲ ਦੇ ਸ਼ੇਅਰਾਂ 'ਚ  3.67 ਫ਼ੀਸਦੀ ਤੇ ਰਿਲਾਇੰਸ ਜੀਓ ਦੇ ਸ਼ੇਅਰਾਂ 'ਚ 2.28 ਫ਼ੀਸਦੀ ਉਛਾਲ ਆਇਆ ਸੀ। ਵੋਡਾਫੋਨ-ਆਈਡੀਆ, ਜੀਓ ਤੇ ਏਅਰਟੈੱਲ ਨੇ 33 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ।