ਗਲਤ ਛੋਟ ਦਾਅਵਿਆਂ ਕਾਰਨ ਅਟਕੇ ਆਮਦਨ ਟੈਕਸ ਰਿਫੰਡ, ਇਕ ਲੱਖ ਤੋਂ ਵੱਧ ਕਰਦਾਤਾ ਜਾਂਚ ਦੇ ਘੇਰੇ ’ਚ

Friday, Jan 23, 2026 - 01:18 PM (IST)

ਗਲਤ ਛੋਟ ਦਾਅਵਿਆਂ ਕਾਰਨ ਅਟਕੇ ਆਮਦਨ ਟੈਕਸ ਰਿਫੰਡ, ਇਕ ਲੱਖ ਤੋਂ ਵੱਧ ਕਰਦਾਤਾ ਜਾਂਚ ਦੇ ਘੇਰੇ ’ਚ

ਬਿਜ਼ਨੈੱਸ ਡੈਸਕ - ਆਮਦਨ ਟੈਕਸ ਰਿਟਰਨ ਰਾਹੀਂ ਵੱਡੇ ਰਿਫੰਡ ਦੀ ਉਮੀਦ ਲਾਈ ਬੈਠੇ ਇਕ ਲੱਖ ਤੋਂ ਵੱਧ ਕਰਦਾਤਿਆਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਆਮਦਨ ਟੈਕਸ ਵਿਭਾਗ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ’ਚ ਕਰਦਾਤਿਆਂ ਨੇ ਰਿਟਰਨ ਦਾਖਲ ਕਰਦੇ ਸਮੇਂ ਛੋਟ ਦੇ ਗਲਤ ਦਾਅਵੇ ਕੀਤੇ, ਜਿਸ ਕਾਰਨ ਰਿਫੰਡ ਰੋਕ ਦਿੱਤੇ ਗਏ ਹਨ।

ਇਹ ਵੀ ਪੜ੍ਹੋ :    ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, All Time High ਤੋਂ ਇੰਨੀਆਂ ਸਸਤੀਆਂ ਹੋਈਆਂ ਧਾਤਾਂ

ਵਿਭਾਗੀ ਸੂਤਰਾਂ ਅਨੁਸਾਰ ਆਡਿਟ ਦੌਰਾਨ ਪਾਇਆ ਗਿਆ ਕਿ ਕਈ ਮਾਮਲਿਆਂ ’ਚ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ, ਮਕਾਨ ਕਿਰਾਇਆ, ਬੱਚਿਆਂ ਦੀ ਫੀਸ ਅਤੇ ਐੱਨ. ਜੀ. ਓ. ਨੂੰ ਦਾਨ ਦੇ ਨਾਂ ’ਤੇ ਛੋਟ ਦਾ ਦਾਅਵਾ ਕੀਤਾ ਗਿਆ ਪਰ ਸਬੰਧਤ ਰਕਮ ਅਸਲ ’ਚ ਲਾਭਪਾਤਰੀ ਦੇ ਖਾਤੇ ’ਚ ਜਮ੍ਹਾ ਨਹੀਂ ਹੋਈ ਸੀ। ਕਈ ਦਾਅਵੇ ਸਿਰਫ ਕਾਗਜ਼ੀ ਪਾਏ ਗਏ।

ਇਹ ਵੀ ਪੜ੍ਹੋ :      ਦੁਨੀਆ ਦੀਆਂ ਸਭ ਤੋਂ ਸੁਰੱਖਿਅਤ Airlines ਦੀ ਸੂਚੀ ਜਾਰੀ: ਇਸ Airways ਨੇ ਮਾਰੀ ਬਾਜ਼ੀ, ਜਾਣੋ ਟਾਪ 10 ਸੂਚੀ

ਨੋਟਿਸ ਜਾਰੀ ਕਰ ਕੇ ਮੰਗੇ ਦਸਤਾਵੇਜ਼

ਇਨ੍ਹਾਂ ਮਾਮਲਿਆਂ ’ਚ ਆਮਦਨ ਟੈਕਸ ਵਿਭਾਗ ਨੇ ਕਰਦਾਤਿਆਂ ਨੂੰ ਨੋਟਿਸ ਜਾਰੀ ਕਰ ਕੇ ਦਸਤਾਵੇਜ਼ ਮੰਗੇ। ਜਾਂਚ ਤੋਂ ਬਾਅਦ ਅਨੇਕ ਕਰਦਾਤਿਆਂ ਨੇ ਸੋਧੀ ਹੋਈ ਰਿਟਰਨ ਦਾਖਲ ਕਰ ਕੇ ਆਪਣੀਆਂ ਗਲਤੀਆਂ ਸਵੀਕਾਰ ਕੀਤੀਆਂ। ਕੁਝ ਮਾਮਲਿਆਂ ’ਚ ਇਹ ਵੀ ਸਾਹਮਣੇ ਆਇਆ ਕਿ ਬੀਤੇ 6-7 ਸਾਲਾਂ ਤੋਂ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸਨ। ਅਜਿਹੇ ਮਾਮਲਿਆਂ ’ਚ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ

ਬਿਨਾਂ ਗੜਬੜੀ ਵਾਲੇ ਮਾਮਲਿਆਂ ’ਚ ਇਕ ਮਹੀਨੇ ’ਚ ਰਿਫੰਡ ਜਾਰੀ

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਰਿਟਰਨਾਂ ’ਚ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਕੋਈ ਗੜਬੜੀ ਨਹੀਂ ਮਿਲੀ ਹੈ, ਉਨ੍ਹਾਂ ਦੇ ਰਿਫੰਡ ਇਕ ਮਹੀਨੇ ਦੇ ਅੰਦਰ ਜਾਰੀ ਕਰ ਦਿੱਤੇ ਜਾਣਗੇ। ਉੱਥੇ ਹੀ, ਜਿਨ੍ਹਾਂ ਮਾਮਲਿਆਂ ’ਚ ਨੋਟਿਸ ਜਾਰੀ ਹੋਇਆ ਹੈ, ਉੱਥੇ ਰਿਫੰਡ ਵੈਰੀਫਿਕੇਸ਼ਨ ਤੋਂ ਬਾਅਦ ਹੀ ਮਿਲੇਗਾ।

ਇਹ ਵੀ ਪੜ੍ਹੋ :      ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ

ਇਹ ਵੀ ਪੜ੍ਹੋ :     Donald Trump ਦੇ ਬਿਆਨ ਕਾਰਨ ਸਸਤੇ ਹੋ ਗਏ ਸੋਨਾ-ਚਾਂਦੀ, ਜਾਣੋ ਕੀ ਹੈ ਖ਼ਾਸ ਕੁਨੈਕਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News