FirstCry ਦੇ ਸੰਸਥਾਪਕ ਨੂੰ ਇਨਕਮ ਟੈਕਸ ਨੋਟਿਸ, 5 ਕਰੋੜ ਡਾਲਰ ਦੀ ਟੈਕਸ ਚੋਰੀ ਦਾ ਦੋਸ਼
Tuesday, Aug 29, 2023 - 11:40 AM (IST)

ਨਵੀਂ ਦਿੱਲੀ - ਇਨਕਮ ਟੈਕਸ ਵਿਭਾਗ ਤਿੰਨ ਭਾਰਤੀ ਯੂਨੀਕੋਰਨ ਕੰਪਨੀਆਂ ਫਸਟਕ੍ਰਾਈ, ਗਲੋਬਲਬੀਜ਼ ਬ੍ਰਾਂਡਸ ਲਿਮਟਿਡ ਅਤੇ ਐਕਸਪ੍ਰੈਸਬੀਜ਼ ਦੇ ਸੰਸਥਾਪਕਾਂ ਦੁਆਰਾ ਕਥਿਤ ਟੈਕਸ ਚੋਰੀ ਦੀ ਜਾਂਚ ਕਰ ਰਿਹਾ ਹੈ।
ਇਨਕਮ ਟੈਕਸ ਵਿਭਾਗ ਨੇ ਇਨ੍ਹਾਂ ਤਿੰਨਾਂ ਯੂਨੀਕੋਰਨ ਕੰਪਨੀਆਂ ਦੇ ਸੰਸਥਾਪਕ ਸੁਪਮ ਮਹੇਸ਼ਵਰੀ ਨੂੰ ਇਸ ਸਬੰਧ 'ਚ ਨੋਟਿਸ ਭੇਜਿਆ ਹੈ। ਵਿਭਾਗ ਨੇ ਨੋਟਿਸ ਵਿੱਚ ਪੁੱਛਿਆ ਹੈ ਕਿ ਉਸਨੇ ਫਸਟਕ੍ਰਾਈ ਵਿੱਚ ਕੀਤੇ 5 ਕਰੋੜ ਡਾਲਰ ਤੋਂ ਵੱਧ ਦੇ ਇਕੁਇਟੀ ਲੈਣ-ਦੇਣ 'ਤੇ ਟੈਕਸ ਦਾ ਭੁਗਤਾਨ ਕਿਉਂ ਨਹੀਂ ਕੀਤਾ।
ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
ਜਾਂਚ ਨੂੰ ਨਿਪਟਾਉਣ ਲਈ ਟੈਕਸ ਵਿਭਾਗ ਨਾਲ ਗੱਲਬਾਤ ਕਰ ਰਹੇ ਮਹੇਸ਼ਵਰੀ
ਬਲੂਮਬਰਗ ਦੀ ਰਿਪੋਰਟ ਅਨੁਸਾਰ, ਪ੍ਰਾਈਵੇਟ ਇਕਵਿਟੀ ਫਰਮ ਕ੍ਰਿਸ ਕੈਪੀਟਲ ਮੈਨੇਜਮੈਂਟ ਕੰਪਨੀ ਅਤੇ ਸੁਨੀਲ ਭਾਰਤੀ ਮਿੱਤਲ ਦੇ ਪਰਿਵਾਰਕ ਦਫਤਰ ਸਮੇਤ ਘੱਟੋ-ਘੱਟ ਛੇ ਫਸਟਕ੍ਰਾਈ ਨਿਵੇਸ਼ਕਾਂ ਨੂੰ ਵੀ ਇਸ ਮਾਮਲੇ ਵਿੱਚ ਨੋਟਿਸ ਮਿਲੇ ਹਨ। ਰਿਪੋਰਟਾਂ ਮੁਤਾਬਕ ਮਹੇਸ਼ਵਰੀ ਜਾਂਚ ਦਾ ਨਿਪਟਾਰਾ ਕਰਨ ਲਈ ਟੈਕਸ ਵਿਭਾਗ ਨਾਲ ਗੱਲਬਾਤ ਕਰ ਰਹੇ ਹਨ।
ਇਹ ਵੀ ਪੜ੍ਹੋ : ਦੁਨੀਆ ’ਚ ਫਿਰ ਮਚੇਗੀ ਹਾਹਾਕਾਰ, ਭਾਰਤ ਵੱਲੋਂ ਹੁਣ ਬਾਸਮਤੀ ਚੌਲਾਂ ਦੀ ਐਕਸਪੋਰਟ ਵੀ ਬੈਨ!
ਦੱਸ ਦੇਈਏ ਕਿ ਕਈ ਸਾਲਾਂ ਦੇ ਘਾਟੇ ਤੋਂ ਬਾਅਦ, FirstCry 31 ਮਾਰਚ, 2021 ਨੂੰ ਖਤਮ ਹੋਏ ਵਿੱਤੀ ਸਾਲ ਵਿੱਚ ਮੁਨਾਫ਼ਾ ਦਰਜ ਕੀਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਕੰਪਨੀ ਭਾਰਤ ਦੇ ਉਨ੍ਹਾਂ ਕੁਝ ਸਟਾਰਟਅੱਪਾਂ ਵਿੱਚੋਂ ਇੱਕ ਹੈ ਜੋ ਸੰਚਾਲਨ ਪੱਧਰ 'ਤੇ ਲਾਭਦਾਇਕ ਬਣਨ ਤੋਂ ਬਾਅਦ ਆਈਪੀਓ ਮਾਰਕੀਟ ਵਿੱਚ ਦਾਖਲ ਹੋਣਾ ਚਾਹੁੰਦੀ ਹੈ।
SoftBank ਨੇ ਹਾਲ ਹੀ ਵਿੱਚ FirstCry ਵਿੱਚ ਵੇਚੀ ਹੈ ਆਪਣੀ ਹਿੱਸੇਦਾਰੀ
ਇਸ ਤੋਂ ਪਹਿਲਾਂ ਪਿਛਲੇ ਹਫਤੇ, ਨਿਵੇਸ਼ ਫਰਮ ਸਾਫਟਬੈਂਕ, ਜਿਸ ਦੀ ਫਸਟਕ੍ਰਾਈ ਵਿੱਚ 29 ਪ੍ਰਤੀਸ਼ਤ ਹਿੱਸੇਦਾਰੀ ਹੈ, ਨੇ ਇਸ ਯੂਨੀਕੋਰਨ ਵਿੱਚ ਆਪਣੀ ਹਿੱਸੇਦਾਰੀ ਲਗਭਗ 1.5 ਤੋਂ 2 ਪ੍ਰਤੀਸ਼ਤ ਤੱਕ ਘਟਾ ਦਿੱਤੀ ਹੈ।
ਭਾਰਤ ਦੇ ਤਿੰਨ ਪਰਿਵਾਰਕ ਨਿਵੇਸ਼ਕਾਂ ਨੇ ਸਾਫਟਬੈਂਕ-ਸਮਰਥਿਤ ਈ-ਕਾਮਰਸ ਫਰਮ ਫਸਟਕ੍ਰਾਈ ਵਿੱਚ ਲਗਭਗ 435 ਕਰੋੜ ਰੁਪਏ ਵਿੱਚ ਹਿੱਸੇਦਾਰੀ ਖਰੀਦੀ ਹੈ। ਇਨ੍ਹਾਂ ਨਿਵੇਸ਼ਕਾਂ ਵਿੱਚ ਰੰਜਨ ਪਾਈ ਦਾ ਐਮਈਐਮਜੀ ਫੈਮਿਲੀ ਆਫਿਸ, ਹਰਸ਼ ਮਾਰੀਵਾਲਾ ਦਾ ਸ਼ਾਰਪ ਵੈਂਚਰਸ ਅਤੇ ਹੇਮੇਂਦਰ ਕੋਠਾਰੀ ਦਾ ਡੀਐਸਪੀ ਫੈਮਿਲੀ ਆਫਿਸ ਸ਼ਾਮਲ ਹੈ।
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8