TCS ਦੇ 30,000 ਕਰਮਚਾਰੀਆਂ ਨੂੰ ਇਨਕਮ ਟੈਕਸ ਨੋਟਿਸ, ਕੰਪਨੀ ਨੇ ਟੈਕਸ ਭੁਗਤਾਨ ਨੂੰ ਲੈ ਕੇ ਦਿੱਤੀ ਇਹ ਸਲਾਹ
Saturday, Sep 14, 2024 - 04:20 PM (IST)
ਮੁੰਬਈ - ਭਾਰਤ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦੇ ਲਗਭਗ 30,000 ਕਰਮਚਾਰੀਆਂ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਨੋਟਿਸ ਮਿਲਿਆ ਹੈ, ਜਿਸ ਵਿੱਚ 50 ਹਜ਼ਾਰ ਰੁਪਏ ਤੋਂ ਲੈ ਕੇ 1.45 ਲੱਖ ਰੁਪਏ ਤੱਕ ਦੇ ਟੈਕਸ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹਿੰਡਨਬਰਗ ਦਾ ਨਵਾਂ ਦਾਅਵਾ: 6 ਸਵਿਸ ਬੈਂਕਾਂ 'ਚ ਅਡਾਨੀ ਗਰੁੱਪ ਦੇ 2600 ਕਰੋੜ ਰੁਪਏ ਜ਼ਬਤ
ਕੰਪਨੀ ਨੇ ਕਰਮਚਾਰੀਆਂ ਨੂੰ ਦਿੱਤੀ ਇਹ ਸਲਾਹ
ਇਕ ਰਿਪੋਰਟ ਮੁਤਾਬਕ ਟੀਸੀਐਸ ਨੇ ਆਪਣੇ ਕਰਮਚਾਰੀਆਂ ਨੂੰ ਫਿਲਹਾਲ ਟੈਕਸ ਨਾ ਦੇਣ ਲਈ ਕਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਜਦੋਂ ਤੱਕ ਆਮਦਨ ਕਰ ਵਿਭਾਗ ਤੋਂ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ, ਉਦੋਂ ਤੱਕ ਕਰਮਚਾਰੀਆਂ ਨੂੰ ਟੈਕਸ ਡਿਮਾਂਡ ਦੀ ਰਾਸ਼ੀ ਜਮ੍ਹਾ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : ਨਵੇਂ ਰਿਕਾਰਡ ਬਣਾਉਣ ਲਈ ਤਿਆਰ ਸੋਨਾ, ਆਪਣੇ All Time High 'ਤੇ ਪਹੁੰਚਿਆ Gold
ਟੀਡੀਐਸ ਨਾਲ ਸਬੰਧਤ ਮਾਮਲਾ
TCS ਦੇ HR ਵਿਭਾਗ ਦੁਆਰਾ ਭੇਜੀ ਗਈ ਅੰਦਰੂਨੀ ਈਮੇਲ ਅਨੁਸਾਰ, ਇਹ ਨੋਟਿਸ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਵਿੱਚ ਕੀਤੀ ਗਈ TDS ਕਟੌਤੀ ਨਾਲ ਸਬੰਧਤ ਹਨ। ਕੰਪਨੀ ਨੇ ਕਿਹਾ ਹੈ ਕਿ ਉਹ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਇਸ ਵਿਵਾਦ ਨੂੰ ਹੱਲ ਕਰੇਗੀ।
ਰਿਟਰਨਾਂ 'ਤੇ ਦੁਬਾਰਾ ਕੀਤੀ ਜਾਵੇਗੀ ਕਾਰਵਾਈ
ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਇਨਕਮ ਟੈਕਸ ਵਿਭਾਗ ਉਨ੍ਹਾਂ ਦੇ ਰਿਟਰਨ ਦੀ ਮੁੜ ਪ੍ਰਕਿਰਿਆ ਕਰੇਗਾ। ਟੀਸੀਐਸ ਨੇ ਇਸ ਮਾਮਲੇ ਨੂੰ ਲੈ ਕੇ ਆਮਦਨ ਕਰ ਵਿਭਾਗ ਕੋਲ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ ਅਤੇ ਕਰਮਚਾਰੀਆਂ ਨੂੰ ਫਿਲਹਾਲ ਟੈਕਸ ਨਾ ਦੇਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : Axis Bank ਦਾ ਸਾਬਕਾ ਮਿਊਚੁਅਲ ਫੰਡ ਮੈਨੇਜਰ ਕਰਦਾ ਸੀ ਸ਼ੇਅਰ ਬਾਜ਼ਾਰ ’ਚ ਧੋਖਾਧੜੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8