ਇਸ ਨਵੇਂ ਤਰੀਕੇ ਨਾਲ ਕਰ ਸਕੋਗੇ ਮੋਬਾਈਲ ਪੇਮੈਂਟ, ਬਜ਼ਰੁਗਾਂ ਨੂੰ ਹੋਵੇਗੀ ਆਸਾਨੀ

Monday, Oct 30, 2017 - 12:42 AM (IST)

ਇਸ ਨਵੇਂ ਤਰੀਕੇ ਨਾਲ ਕਰ ਸਕੋਗੇ ਮੋਬਾਈਲ ਪੇਮੈਂਟ, ਬਜ਼ਰੁਗਾਂ ਨੂੰ ਹੋਵੇਗੀ ਆਸਾਨੀ

ਨਵੀਂ ਦਿੱਲੀ (ਭਾਸ਼ਾ)-ਆਉਣ ਵਾਲੇ ਸਾਲਾਂ ਵਿਚ ਮੋਬਾਇਲ ਪੇਮੈਂਟ ਦਾ ਤਰੀਕਾ ਬਦਲ ਜਾਵੇਗਾ। ਮੋਬਾਇਲ ਪੇਮੈਂਟ ਫੋਰਮ ਆਫ ਇੰਡੀਆ (ਐੱਮ. ਪੀ. ਐੱਫ. ਆਈ.) ਯੂਜ਼ਰ ਫ੍ਰੈਂਡਲੀ ਫੀਚਰਸ ਜਿਹੇ ਵਾਇਸ ਬੇਸਡ ਅਥੈਂਟੀਗੇਸ਼ਨ ਨੂੰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਟਰਾਂਜ਼ੈਕਸ਼ਨ ਵਿਚ ਤੁਹਾਡੀ ਆਵਾਜ਼ ਦਾ ਸਭ ਤੋਂ ਵੱਡਾ ਰੋਲ ਹੋਵੇਗਾ। ਇਸ ਤਰ੍ਹਾਂ ਦੇ ਫੀਚਰ ਆਉਣ ਨਾਲ ਬਜ਼ੁਰਗ ਲੋਕਾਂ ਲਈ ਮੋਬਾਇਲ ਨਾਲ ਪੇਮੈਂਟ ਕਰਨਾ ਕਾਫੀ ਆਸਾਨ ਹੋ ਜਾਵੇਗਾ।
ਐੱਮ. ਪੀ. ਐੱਫ. ਆਈ. ਇੰਸਟੀਚਿਊਟ ਫਾਰ ਡਿਵੈੱਲਪਮੈਂਟ ਐਂਡ ਰਿਸਰਚ ਇਨ ਬੈਂਕਿੰਗ ਟੈਕਨਾਲੋਜੀ, ਹੈਦਰਾਬਾਦ ਅਤੇ ਰੂਰਲ ਟੈਕਨਾਲੋਜੀ ਬਿਜ਼ਨੈੱਸ ਇਨਕਿਊਬੇਟਰ, ਆਈ. ਆਈ. ਟੀ. ਮਦਰਾਸ ਦਾ ਮਿਸ਼ਨ ਮੋਬਾਇਲ ਪੇਮੈਂਟਸ ਨੂੰ ਸੁਰੱਖਿਅਤ, ਪ੍ਰਭਾਵੀ ਅਤੇ ਸਸਤਾ ਬਣਾਉਣਾ ਹੈ। ਐੱਮ. ਟੀ. ਐੱਫ. ਆਈ. ਨੇ ਇਮੀਡਿਏਟ ਪੇਮੈਂਟ ਸਰਵਿਸ (ਆਈ. ਐੱਮ. ਪੀ. ਐੱਸ.) ਅਤੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ. ਟੀ. ਆਈ.) ਲਈ ਇੰਟਰ ਪੋਰਟੇਬਿਲਟੀ ਅਤੇ ਸਕਿਓਰਿਟੀ ਸਟੈਂਡਰਡ ਡਿਵੈੱਲਪ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਹੈ। ਆਈ. ਐੱਮ. ਪੀ. ਐੱਸ. ਮੋਬਾਇਲ ਪੇਮੈਂਟਸ ਦਾ ਬੇਸਿਕ ਪਲੇਟਫਾਰਮ ਹੈ। ਐੱਮ. ਪੀ. ਐੱਫ. ਆਈ. ਵਿਚ ਪਾਲਿਸੀ ਮੇਕਰਜ਼, ਬੈਂਕ, ਟੈਲੀਕਾਮ ਕੰਪਨੀਆਂ ਅਤੇ ਹੋਰ ਸ਼ਾਮਲ ਹਨ।
ਫਿਊਚਰ ਦੀ ਟੈਕਨਾਲੋਜੀ 'ਤੇ ਹੈ ਫੋਕਸ
ਐੱਮ. ਪੀ. ਐੱਫ. ਆਈ. ਦੇ ਚੇਅਰਮੈਨ ਗੌਰਵ ਰੈਨਾ ਨੇ ਦੱਸਿਆ ਕਿ ਉਨ੍ਹਾਂ ਦਾ ਫੋਕਸ ਫਿਊਚਰ ਦੀ ਟੈਕਨਾਲੋਜੀ ਨੂੰ ਲੈ ਕੇ ਹੈ, ਜਿਸ ਵਿਚ ਵਾਈਸ ਬੇਸਡ ਅਥੈਂਟੀਕੇਸ਼ਨ ਅਤੇ ਸਕਿਓਰਿਟੀ ਐਂਡ ਪ੍ਰਾਈਵੇਸੀ ਸ਼ਾਮਲ ਹੈ। ਰੋਜ਼ਾਨਾ ਆਈ. ਆਈ. ਟੀ. ਮਦਰਾਸ ਦੇ ਪ੍ਰੋਫੈਸਰ ਹਨ।


Related News