ਨਵੇਂ ਸਾਲ ’ਚ ਨਿੱਜੀ ਖੇਤਰ ’ਚ ਪੈਦਾ ਹੋਣਗੀਆਂ 7 ਲੱਖ ਨੌਕਰੀਆਂ

01/01/2020 8:00:44 PM

ਨਵੀਂ ਦਿੱਲੀ (ਭਾਸ਼ਾ)-ਨਿੱਜੀ ਖੇਤਰ ਦੀਆਂ ਕੰਪਨੀਆਂ ’ਚ ਨਵੇਂ ਸਾਲ (2020) ਦੌਰਾਨ 7 ਲੱਖ ਨੌਕਰੀਆਂ ਪੈਦਾ ਹੋਣ ਦਾ ਅੰਦਾਜ਼ਾ ਹੈ। ਨਿੱਜੀ ਖੇਤਰ ਦੀਆਂ ਕੰਪਨੀਆਂ ਦੀ ਤਨਖਾਹ ’ਚ ਵੀ ਇਸ ਦੌਰਾਨ ਕਰੀਬ 8 ਫੀਸਦੀ ਵਾਧੇ ਦੀ ਉਮੀਦ ਹੈ। ਮਾਈ ਹਾਇਰਿੰਗ ਕਲੱਬ ਡਾਟਕਾਮ ਅਤੇ ਸਰਕਾਰੀ ਨੌਕਰੀ ਡਾਟ ਇਨਫੋ ਦੇ ਰੋਜ਼ਗਾਰ ਰੁਝਾਨ ਸਰਵੇਖਣ (ਐੱਮ. ਐੱਸ. ਈ. ਟੀ. ਐੱਸ.) 2020 ’ਚ ਸੰਕੇਤ ਦਿੱਤਾ ਗਿਆ ਹੈ ਕਿ ਜ਼ਿਆਦਾਤਰ ਇੰਪਲਾਇਰ ਭਰਤੀ ਯੋਜਨਾਵਾਂ ਨੂੰ ਲੈ ਕੇ ਆਸ਼ਾਵਾਦੀ ਹਨ। ਰੋਜ਼ਗਾਰ ਸਬੰਧੀ ਸਲਾਹ ਦੇਣ ਵਾਲੀ ਫਰਮ ਦੇ ਸੀ. ਈ. ਓ. ਰਾਜੇਸ਼ ਕੁਮਾਰ ਨੇ ਕਿਹਾ, ‘‘ਨਵੇਂ ਕੈਲੰਡਰ ਸਾਲ 2020 ’ਚ ਕਰੀਬ 7 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਸਟਾਰਟਅਪ ਕੰਪਨੀਆਂ ਰੋਜ਼ਗਾਰ ਸਿਰਜਣ ’ਚ ਸਭ ਤੋਂ ਅੱਗੇ ਵਧ ਕੇ ਯੋਗਦਾਨ ਦੇਣਗੀਆਂ। ਸਟਾਰਟਅਪ ਕੰਪਨੀਆਂ ਦੇ ਹਰ ਖੇਤਰ ’ਚ ਸਭ ਤੋਂ ਜ਼ਿਆਦਾ ਨੌਕਰੀਆਂ ਪੈਦਾ ਹੋਣ ਦਾ ਅੰਦਾਜ਼ਾ ਹੈ।’’ ਇਸ ਸਰਵੇਖਣ ’ਚ 42 ਪ੍ਰਮੁੱਖ ਸ਼ਹਿਰਾਂ ਦੇ 12 ਉਦਯੋਗ ਖੇਤਰਾਂ ਦੀਆਂ 4278 ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ। ਰੋਜ਼ਗਾਰ ਸਿਰਜਣ ਵਾਲੇ ਚੋਟੀ ਦੇ ਸਥਾਨਾਂ ’ਚ ਬੇਂਗਲੁਰੂ, ਮੁੰਬਈ, ਦਿੱਲੀ-ਐੱਨ. ਸੀ. ਆਰ., ਚੇਨਈ, ਕੋਲਕਾਤਾ, ਹੈਦਰਾਬਾਦ, ਅਹਿਮਦਾਬਾਦ ਅਤੇ ਪੁਣੇ ਸ਼ਾਮਲ ਹਨ।


Karan Kumar

Content Editor

Related News