ਸ਼ੇਅਰ ਬਾਜ਼ਾਰ 'ਚ ਮਚੀ ਹਫੜਾ-ਦਫੜੀ! ਕੋਰੋਨਾ ਕਾਲ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ, 38 ਲੱਖ ਕਰੋੜ ਦਾ ਨੁਕਸਾਨ

Tuesday, Jun 04, 2024 - 03:09 PM (IST)

ਸ਼ੇਅਰ ਬਾਜ਼ਾਰ 'ਚ ਮਚੀ ਹਫੜਾ-ਦਫੜੀ! ਕੋਰੋਨਾ ਕਾਲ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ, 38 ਲੱਖ ਕਰੋੜ ਦਾ ਨੁਕਸਾਨ

ਮੁੰਬਈ - ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ ਸੀ ਪਰ ਘਾਟਾ ਇੰਨਾ ਵਧ ਗਿਆ ਕਿ ਰਿਕਾਰਡ ਟੁੱਟ ਗਏ। ਅੱਜ 4 ਜੂਨ ਨੂੰ ਕੋਵਿਡ ਤੋਂ ਬਾਅਦ ਸਟਾਕ ਮਾਰਕੀਟ ਨੂੰ ਪ੍ਰਤੀਸ਼ਤ ਦੇ ਆਧਾਰ 'ਤੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਬਾਜ਼ਾਰ ਦੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ 38 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਅਸਲ 'ਚ ਭਾਜਪਾ ਦੀ ਜਿੱਤ ਜਿੰਨੀ ਵੱਡੀ ਐਗਜ਼ਿਟ ਪੋਲ 'ਚ ਦਿਖਾਈ ਗਈ ਹੈ, ਰੁਝਾਨਾਂ 'ਚ ਇਸ ਨੂੰ ਹਾਸਲ ਕਰਨਾ ਮੁਸ਼ਕਿਲ ਜਾਪਦਾ ਹੈ। ਐਨਡੀਏ ਸਰਕਾਰ ਬਣੀ ਜਾਪਦੀ ਹੈ ਪਰ ਓਨੀ ਵੱਡੀ ਜਿੱਤ ਦੇ ਨਾਲ ਨਹੀਂ ਜਿੰਨੀ ਮਾਰਕੀਟ ਨੂੰ ਉਮੀਦ ਸੀ। ਅਜਿਹੇ 'ਚ ਬਾਜ਼ਾਰਾਂ 'ਚ ਰੁਝਾਨ ਦੇ ਆਧਾਰ 'ਤੇ ਗਿਰਾਵਟ ਆਈ ਹੈ।

ਬਾਜ਼ਾਰ ਡਿੱਗਣ ਨਾਲ ਨਿਵੇਸ਼ਕਾਂ ਨੂੰ 38 ਲੱਖ ਕਰੋੜ ਰੁਪਏ ਦਾ ਨੁਕਸਾਨ 

ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਵਿਕਰੀ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ, ਜਿਸ ਨਾਲ ਮੰਗਲਵਾਰ, 4 ਜੂਨ ਨੂੰ ਇੰਟਰਾਡੇ ਵਪਾਰ ਵਿੱਚ ਉਨ੍ਹਾਂ ਦੀ ਦੌਲਤ ਵਿੱਚ ਲਗਭਗ ₹38 ਲੱਖ ਕਰੋੜ ਦੀ ਕਮੀ ਆਈ। BSE 'ਤੇ ਸੂਚੀਬੱਧ ਕੰਪਨੀਆਂ ਦਾ ਸਮੁੱਚਾ ਮਾਰਕੀਟ ਕੈਪ ਮੰਗਲਵਾਰ ਨੂੰ ਦੁਪਹਿਰ 12:15 ਵਜੇ ਦੇ ਕਰੀਬ 388 ਲੱਖ ਕਰੋੜ ਤੱਕ ਪਹੁੰਚ ਗਿਆ। ਇੱਕ ਦਿਨ ਪਹਿਲਾਂ ਇਹ ਲਗਭਗ 426 ਲੱਖ ਕਰੋੜ ਸੀ।

ਇਨ੍ਹਾਂ ਸ਼ੇਅਰਾਂ ਵਿਚ ਆਈ ਵੱਡੀ ਗਿਰਾਵਟ

PSU Stocks
PFC, REC, Oil India, NHPC, Gail, coal India

ADANI Group
Adani Green -16%
Adani Total GAS -16%
Adani ENT -10.50%
Adani Ports - 10%
ਸਭ ਤੋਂ ਜ਼ਿਆਦਾ ਡਿੱਗੇ ( lower band)
Titagarh Rail -16% (20%)
Mazagon Dock -13%  (20%)
Hindustan copper -15% (Lower circuit)
Shipping corp -15% (20%)
Bharat Electronic -15%  (20%)
VodaFone -15% (Lower circuit)
HAL -15% (Lower circuit)
MCX -14%  (Lower circuit)


author

Harinder Kaur

Content Editor

Related News