ਜੂਨ ਵਿਚ ਥੋਕ ਮੁਦਰਾਸਫਿਤੀ ਘੱਟ ਕੇ 2.02 ਫੀਸਦੀ ''ਤੇ, ਦੋ ਸਾਲ ਦਾ ਸਭ ਤੋਂ ਘੱਟ ਪੱਧਰ

Monday, Jul 15, 2019 - 02:03 PM (IST)

ਜੂਨ ਵਿਚ ਥੋਕ ਮੁਦਰਾਸਫਿਤੀ ਘੱਟ ਕੇ 2.02 ਫੀਸਦੀ ''ਤੇ, ਦੋ ਸਾਲ ਦਾ ਸਭ ਤੋਂ ਘੱਟ ਪੱਧਰ

ਨਵੀਂ ਦਿੱਲੀ — ਥੋਕ ਮੁੱਲ ਸੂਚਕ ਅੰਕ ਅਧਾਰਿਤ ਮੁਦਰਾਸਫਿਤੀ ਜੂਨ ਵਿਚ ਘੱਟ ਕੇ ਪਿਛਲੇ 23 ਮਹੀਨਿਆਂ ਦੇ ਸਭ ਤੋਂ ਘੱਟ ਪੱਧਰ 2.02 ਫੀਸਦੀ 'ਤੇ ਆ ਗਈ ਹੈ। ਸਬਜ਼ੀਆਂ, ਈਂਧਣ ਅਤੇ ਬਿਜਲੀ ਨਾਲ ਜੁੜੇ ਸਮਾਨਾਂ ਦੀਆਂ ਕੀਮਤਾਂ ਵਿਚ ਕਮੀ ਦੇ ਕਾਰਨ ਥੋਕ ਮਹਿੰਗਾਈ ਦਰ 'ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ। ਥੋਕ ਮੁੱਲ ਸੂਚਕ ਅੰਕ(WPI) ਅਧਾਰਿਤ ਮੁਦਰਾਸਫੀਤੀ ਮਈ ਵਿਚ 2.45 ਫੀਸਦੀ ਰਹੀ ਸੀ। ਇਸ ਦੇ ਨਾਲ ਹੀ ਜੂਨ 2018 ਵਿਚ ਇਹ ਅੰਕੜਾ 5.68 ਫੀਸਦੀ 'ਤੇ ਰਿਹਾ ਸੀ। ਖੁਰਾਕ ਵਸਤੂਆਂ ਦੀ ਥੋਕ ਮਹਿੰਗਾਈ ਦਰ ਮਾਮੂਲੀ ਕਮੀ ਦੇ ਨਾਲ ਜੂਨ ਵਿਚ 6.98 ਫੀਸਦੀ ਦੇ ਪੱਧਰ 'ਤੇ ਰਹੀ, ਜਿਹੜੀ ਕਿ ਮਈ ਵਿਚ 6.99 ਫੀਸਦੀ 'ਤੇ ਸੀ। ਸਬਜ਼ੀਆਂ ਦੀ ਮਹਿੰਗਾਈ ਦਰ ਪਿਛਲੇ ਮਹੀਨੇ ਘੱਟ ਕੇ 24.76 ਫੀਸਦੀ 'ਤੇ ਰਹੀ, ਜਿਹੜੀ ਕਿ ਮਈ 'ਚ 33.15 ਫੀਸਦੀ 'ਤੇ ਸੀ। ਆਲੂ ਦੇ ਥੋਕ ਮੁੱਲ ਜੂਨ ਵਿਚ 24.27 ਫੀਸਦੀ ਘਟੇ, ਜਦੋਂਕਿ ਮਈ 'ਚ ਆਲੂ ਦੀ ਮਹਿੰਗਾਈ ਦਰ ਸਿਫਰ ਤੋਂ 23.36 ਫੀਸਦੀ ਹੇਠਾਂ ਆ ਰਹੀ ਹੈ। ਹਾਲਾਂਕਿ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ ਅਤੇ ਜੂਨ ਵਿਚ ਇਸ ਦੀ ਮਹਿੰਗਾਈ ਦਰ 16.63 ਫੀਸਦੀ ਦੇ ਪੱਧਰ 'ਤੇ ਰਹੀ। ਮਈ ਵਿਚ ਪਿਆਜ਼ ਦੀ ਮੁਦਰਾਸਫੀਤੀ 15.89 ਫੀਸਦੀ 'ਤੇ ਰਹੀ ਸੀ। ਇਸ ਸਾਲ ਜੂਨ ਵਿਚ WPI ਮੁਦਰਾਸਫੀਤੀ ਪਿਛਲੇ 23 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਰਹੀ। ਇਸ ਤੋਂ ਪਹਿਲਾਂ ਜੁਲਾਈ 2017 ਵਿਚ ਇਹ 1.88 ਫੀਸਦੀ 'ਤੇ ਸੀ। ਦੂਜੇ ਪਾਸੇ ਅਪ੍ਰੈਲ ਦੀ 000 ਮੁਦਰਾਸਫੀਤੀ ਨੂੰ ਸੋਧ ਕੇ 3.24 ਫੀਸਦੀ ਕਰ ਦਿੱਤਾ ਗਿਆ ਹੈ ਜਿਹੜੀ ਕਿ ਅਸਥਾਈ ਤੌਰ 'ਤੇ 3.07 ਫੀਸਦੀ 'ਤੇ ਸੀ।


Related News