LIC ਪਾਲਸੀ ਧਾਰਕਾਂ ਲਈ ਅਹਿਮ ਖ਼ਬਰ, 30 ਸਤੰਬਰ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਲਾਜ਼ਮੀ

Thursday, Sep 09, 2021 - 06:36 PM (IST)

ਨਵੀਂ ਦਿੱਲੀ - ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਸਾਰੇ ਪਾਲਸੀ ਧਾਰਕਾਂ ਲਈ ਟਵੀਟ ਕਰਕੇ ਜ਼ਰੂਰੀ ਐਲਾਨ ਕੀਤਾ ਹੈ। ਦਰਅਸਲ ਭਾਰਤੀ ਜੀਵਨ ਬੀਮਾ ਨਿਗਮ ਨੇ ਸਾਰੇ ਪਾਲਸੀ ਧਾਰਕਾਂ ਲਈ ਪੈਨ ਕਾਰਡ ਨੂੰ ਪਾਲਿਸੀ ਨਾਲ ਜੋੜਨਾ(ਲਿੰਕ ਕਰਨਾ) ਲਾਜ਼ਮੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਪੈਨ ਅਤੇ ਆਧਾਰ ਲਿੰਕ ਕਰਨ ਦੀ ਆਖ਼ਰੀ ਤਰੀਕ 30 ਸਤੰਬਰ 2021 ਨਿਰਧਾਰਤ ਕੀਤੀ ਹੈ। ਮਾਰਕੀਟ ਰੈਗੂਲੇਟਰ ਸੇਬੀ ਨੇ ਵੀ ਇਸੇ ਤਰ੍ਹਾਂ ਦਾ ਨਿਯਮ ਤੈਅ ਕੀਤਾ ਹੈ ਅਤੇ ਨਿਵੇਸ਼ਕਾਂ ਨੂੰ 30 ਸਤੰਬਰ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਜੋੜਨ ਲਈ ਕਿਹਾ ਹੈ। ਇਸੇ ਤਰ੍ਹਾਂ ਐਲ.ਆਈ.ਸੀ. ਦੇ ਪਾਲਸੀ ਧਾਰਕਾਂ ਨੂੰ ਵੀ ਪੈਨ ਨਾਲ ਲਿੰਕ ਕਰਨ ਲਈ ਕਿਹਾ ਗਿਆ ਹੈ।

Link your PAN to your LIC policies now!
Log on to https://t.co/fA1vgvFfeK pic.twitter.com/4DUp0xSRdc

— LIC India Forever (@LICIndiaForever) September 7, 2021

ਇਹ ਵੀ ਪੜ੍ਹੋ: ਹੁਣ ਵਾਹਨ 'ਤੇ ਲਗਾ ਸਕੋਗੇ ਬੰਸਰੀ ਅਤੇ ਤਬਲੇ ਦੀ ਧੁਨ ਵਾਲੇ Horn! ਜਲਦ ਲਾਗੂ ਹੋ ਸਕਦੇ ਹਨ ਨਿਯਮ

ਜੇਕਰ ਤੁਸੀਂ ਅਜੇ ਤੱਕ ਪਾਲਿਸੀ ਨੂੰ ਪੈਨ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਇਹ ਕੰਮ ਘਰ ਬੈਠੇ ਆਨਲਾਈਨ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਬਾਰੇ ਜ਼ਰੂਰੀ ਹਦਾਇਤਾਂ...

1. LIC ਦੀ ਸਾਈਟ 'ਤੇ ਆਪਣੀਆਂ ਪਾਲਸੀਆਂ ਦੀ ਸੂਚੀ ਦੇ ਨਾਲ ਪੈਨ ਦੇ ਵੇਰਵੇ ਪ੍ਰਦਾਨ ਕਰੋ।
2.  ਹੁਣ ਆਪਣਾ ਮੋਬਾਈਲ ਨੰਬਰ ਦਰਜ ਕਰੋ। ਉਸ ਮੋਬਾਈਲ ਨੰਬਰ 'ਤੇ LIC ਤੋਂ ਇੱਕ ਓ.ਟੀ.ਪੀ. ਆਵੇਗਾ, ਇਸ ਨੂੰ ਦਾਖਲ ਕਰੋ।
3. ਫਾਰਮ ਜਮ੍ਹਾਂ ਕਰਨ ਤੋਂ ਬਾਅਦ, ਤੁਹਾਨੂੰ ਸਫਲ ਰਜਿਸਟ੍ਰੇਸ਼ਨ ਬੇਨਤੀ ਦਾ ਸੁਨੇਹਾ ਮਿਲੇਗਾ।
4. ਹੁਣ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਪੈਨ ਪਾਲਿਸੀ ਨਾਲ ਜੁੜ ਗਿਆ ਹੈ।

ਇਹ ਵੀ ਪੜ੍ਹੋ: ਹੁਣ ਬਿਨਾਂ ਬੈਂਕ ਖਾਤੇ ਤੋਂ ਵੀ ਮਿਲੇਗਾ 'ਲਾਕਰ', ਹੋਣਗੀਆਂ ਇਹ ਸ਼ਰਤਾਂ

ਘਰ ਬੈਠੇ ਵੀ ਪਾਲਸੀ ਦੀ ਸਥਿਤੀ ਦੀ ਕਰ ਸਕਦੇ ਹੋ ਜਾਂਚ 

  • LIC ਪਾਲਿਸੀ ਦੀ online ਸਥਿਤੀ ਜਾਣਨ ਲਈ ਤੁਹਾਨੂੰ ਪਹਿਲਾਂ ਅਧਿਕਾਰਤ ਵੈਬਸਾਈਟ https://www.licindia.in/ 'ਤੇ ਜਾਣਾ ਪਏਗਾ। ਸਥਿਤੀ ਨੂੰ ਜਾਣਨ ਲਈ ਤੁਹਾਨੂੰ ਇੱਥੇ ਰਜਿਸਟਰ ਹੋਣਾ ਪਏਗਾ।
  • ਇਸਦੇ ਲਈ, ਤੁਹਾਨੂੰ ਆਪਣੀ ਜਨਮ ਮਿਤੀ, ਨਾਮ, ਪਾਲਿਸੀ ਨੰਬਰ ਦਰਜ ਕਰਨਾ ਹੋਵੇਗਾ। ਇੱਕ ਵਾਰ ਰਜਿਸਟਰ ਹੋਣ ਤੋਂ ਬਾਅਦ, ਤੁਸੀਂ ਕਿਸੇ ਵੀ ਸਮੇਂ ਆਪਣੀ ਹਰੇਕ ਪਾਲਸੀ ਦੀ ਸਥਿਤੀ ਬਾਰੇ ਜਾਂਚ ਕਰ ਸਕਦੇ ਹੋ।
  • ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ 022 6827 6827 'ਤੇ ਵੀ ਕਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ 92224922 ਨੰਬਰ 'ਤੇ LICHELP <ਪਾਲਸੀ ਨੰਬਰ>ਲਿਖ ਕੇ ਮੈਸੇਜ ਭੇਜ ਸਕਦੇ ਹੋ। ਇਹ ਮੈਸੇਜ ਤੁਹਾਡੇ ਲਈ ਮੁਫ਼ਤ ਹੋਵੇਗਾ।

ਇਹ ਵੀ ਪੜ੍ਹੋ: ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਵਿਦੇਸ਼ੀ ਦਬਾਅ, ਦਸੰਬਰ ਤੋਂ ਘੱਟ ਹੋਣ ਦੀ ਉਮੀਦ: ਖੁਰਾਕ ਸਕੱਤਰ

SMS ਭੇਜ ਕੇ ਜਾਣੋ ਪਾਲਸੀ ਦੀ ਸਥਿਤੀ

  • ਤੁਸੀਂ ਮੋਬਾਈਲ ਤੋਂ ਐਸ.ਐਮ.ਐਸ. ਭੇਜ ਕੇ ਪਾਲਿਸੀ ਦੀ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ 56677 ਤੇ ਐਸਐਮਐਸ ਭੇਜਣਾ ਹੋਵੇਗਾ।
  • ਜੇ ਤੁਸੀਂ ਪਾਲਿਸੀ ਦਾ ਪ੍ਰੀਮੀਅਮ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ASKLIC PREMIUM ਪ੍ਰੀਮੀਅਮ ਟਾਈਪ ਕਰਕੇ 56677 ਨੰਬਰ 'ਤੇ ਐਸ.ਐਮ.ਐਸ. ਭੇਜ ਸਕਦੇ ਹੋ।
  • ਜੇਕਰ ਪਾਲਿਸੀ ਖਤਮ ਹੋ ਗਈ ਹੈ, ਤਾਂ ASKLIC REVIVAL ਟਾਈਪ ਕਰਕੇ SMS ਕਰਨਾ ਪਏਗਾ।

ਇਹ ਵੀ ਪੜ੍ਹੋ: ਮੋਬਾਇਲ ਨੰਬਰ ਪੋਰਟ ਕਰਵਾਉਣ ਵਾਲਿਆਂ 'ਤੇ TRAI ਨੇ ਕੱਸਿਆ ਸ਼ਿਕੰਜਾ, ਹੁਣ ਨਹੀਂ ਮਿਲਣਗੇ ਵਾਧੂ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News