Vodafone-Idea ਦੇ ਗਾਹਕਾਂ ਲਈ ਜ਼ਰੂਰੀ ਖ਼ਬਰ, ਕੰਪਨੀ ਨੇ ਦਿੱਤਾ ਇਹ ਸੇਵਾ ਬੰਦ ਹੋਣ ਦਾ ਅਲਰਟ
Sunday, Jan 22, 2023 - 01:51 PM (IST)
ਗੈਜੇਟ ਡੈਸਕ– ਭਾਰੀ ਕਰਜ਼ੇ ਕਾਰਨ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਵੋਡਾਫੋਨ ਆਈਡੀਆ ਨੇ ਆਪਣੇ ਪ੍ਰੀਪੇਡ ਗਾਹਕਾਂ ਨੂੰ ਕਿਹਾ ਹੈ ਕਿ ਕੰਪਨੀ ਦੀ ਪ੍ਰੀਪੇਡ ਰੀਚਾਰਜ ਸੇਵਾ 13 ਘੰਟਿਆਂ ਲਈ ਬੰਦ ਹੋ ਜਾਵੇਗੀ। ਅਜਿਹੀ ਸਥਿਤੀ ’ਚ ਜਿਨ੍ਹਾਂ ਦੇ ਪੈਕ ਦੀ ਮਿਆਦ ਇਸ ਦੌਰਾਨ ਖਤਮ ਹੋ ਰਹੀ ਹੈ, ਉਨ੍ਹਾਂ ਨੂੰ ਪਹਿਲਾਂ ਤੋਂ ਰੀਚਾਰਜ ਕਰਨਾ ਹੋਵੇਗਾ।
ਇਹ ਵੀ ਪੜ੍ਹੋ– BSNL ਨੇ ਬੰਦ ਕੀਤਾ ਆਪਣਾ ਸਭ ਤੋਂ ਸਸਤਾ ਪਲਾਨ, ਮਿਲਦਾ ਸੀ 1TB ਹਾਈ-ਸਪੀਡ ਡਾਟਾ
ਵੋਡਾਫੋਨ ਆਈਡੀਆ ਨੇ ਆਪਣੇ ਗਾਹਕਾਂ ਨੂੰ ਭੇਜੇ ਸੰਦੇਸ਼ ’ਚ ਕਿਹਾ ਹੈ ਕਿ 22 ਜਨਵਰੀ ਨੂੰ ਰਾਤ 8 ਵਜੇ ਤੋਂ 23 ਜਨਵਰੀ ਨੂੰ ਸਵੇਰੇ 9.30 ਵਜੇ ਤੱਕ ਕੰਪਨੀ ਦੀ ਪ੍ਰੀਪੇਡ ਰੀਚਾਰਜ ਸਹੂਲਤ ਬੰਦ ਰਹੇਗੀ। ਕੰਪਨੀ ਨੇ ਕਿਹਾ ਕਿ ਉਹ ਗਾਹਕ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਸਿਸਟਮ ਨੂੰ ਅਪਗ੍ਰੇਡ ਕਰ ਰਹੀ ਹੈ, ਜਿਸ ਕਾਰਨ 13 ਘੰਟੇ ਰਿਚਾਰਜ ਸੁਵਿਧਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ ਭਾਰੀ ਛੋਟ
ਭਾਰੀ ਸੰਕਟ ’ਤੋਂ ਲੰਘ ਰਹੀ ਹੈ ਵੋਡਾ ਆਈਡੀਆ
ਮੌਜੂਦਾ ਸਮੇਂ ’ਚ ਦੇਖਿਆ ਜਾਵੇ ਤਾਂ ਵੋਡਾਫੋਨ ਆਈਡੀਆ ਲਗਾਤਾਰ ਸੰਕਟ ’ਚੋਂ ਲੰਘ ਰਹੀ ਹੈ। ਵੋਡਾਫੋਨ ਆਈਡੀਆ ’ਤੇ ਟਾਵਰ ਸੇਵਾਪ੍ਰਦਾਤਾ ਕੰਪਨੀ ਦਾ ਬਤਾਇਆ ਹੈ। ਇਸ ਤੋਂ ਇਲਾਵਾ ਕੰਪਨੀ ਨੂੰ ਨਕਦੀ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਨੇ ਪਹਿਲਾਂ ਹੀ 5ਜੀ ਦਾ ਬਹੁਤ ਘੱਟ ਸਪੈਕਟ੍ਰਮ ਖਰੀਦਿਆ ਹੈ, ਉਥੇ ਜਦੋਂਕਿ ਜੀਓ ਅਤੇ ਏਅਰਟੈੱਲ ਤੇਜ਼ੀ ਨਾਲ 5ਜੀ ਸੇਵਾ ਸ਼ੁਰੂ ਕਰ ਰਹੇ ਹਨ, ਜਦੋਂਕਿ ਵੋਡਾਫੋਨ ਨੇ ਅਜੇ ਤੱਕ 5ਜੀ ਸੇਵਾ ਸ਼ੁਰੂ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਦੇ ਗਾਹਕ ਵੀ ਤੇਜ਼ੀ ਨਾਲ ਛੱਡ ਰਹੇ ਹਨ। ਅਕਤੂਬਰ ’ਚ ਕੰਪਨੀ ਦੇ ਗਾਹਕਾਂ ਦੀ ਗਿਣਤੀ ’ਚ 35 ਲੱਖ ਦੀ ਕਮੀ ਆਈ ਸੀ।
ਇਹ ਵੀ ਪੜ੍ਹੋ– ਸਿਰਫ਼ 1,399 ਰੁਪਏ ’ਚ OnePlus 5G ਸਮਾਰਟਫੋਨ ਖ਼ਰੀਦਣ ਦਾ ਮੌਕਾ! ਜਾਣੋ ਕੀ ਹੈ ਆਫ਼ਰ
ਰੱਦ ਹੋ ਸਕਦਾ ਹੈ ਲਾਇਸੈਂਸ
ਵੋਡਾਫੋਨ ਆਈਡੀਆ ਦੀ ਵਿੱਤੀ ਹਾਲਤ ਪਹਿਲਾਂ ਹੀ ਖਰਾਬ ਚੱਲ ਰਹੀ ਹੈ। ਉਥੇ ਕੰਪਨੀ ਨੇ ਇਸ ਮਹੀਨੇ ਲਾਇਸੈਂਸ ਫੀਸ ਦੇ ਭੁਗਤਾਨ ’ਚ ਡਿਫਾਲਟ ਕਰ ਦਿੱਤਾ ਹੈ। ਕੰਪਨੀ ਨੇ ਸਰਕਾਰ ਨੂੰ ਲਾਇਸੈਂਸ ਫੀਸ ਦਾ ਭੁਗਤਾਨ ਨਹੀਂ ਕੀਤਾ ਹੈ, ਜਿਸ ਕਾਰਨ ਕੰਪਨੀ ਦਾ ਲਾਇਸੈਂਸ ਰੱਦ ਹੋਣ ਦੀ ਸੰਭਾਵਨਾ ਵੱਧ ਗਈ ਹੈ। ਕੰਪਨੀ ਨੂੰ ਲਾਇਸੈਂਸ ਫੀਸ ਵਜੋਂ 780 ਕਰੋੜ ਰੁਪਏ ਅਦਾ ਕਰਨੇ ਸਨ ਪਰ ਕੰਪਨੀ ਸਿਰਫ 10 ਫੀਸਦੀ ਯਾਨੀ 78 ਕਰੋੜ ਰੁਪਏ ਹੀ ਅਦਾ ਕਰ ਸਕੀ ਹੈ।