ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਜਾਣਕਾਰੀ ਨਾ ਹੋਣ ''ਤੇ ਬੰਦ ਹੋ ਸਕਦੈ ਅਨਾਜ

Monday, Apr 21, 2025 - 04:41 PM (IST)

ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਜਾਣਕਾਰੀ ਨਾ ਹੋਣ ''ਤੇ ਬੰਦ ਹੋ ਸਕਦੈ ਅਨਾਜ

ਬਿਜ਼ਨੈੱਸ ਡੈਸਕ - ਭਾਰਤ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ, ਸਰਕਾਰ ਲੋਕਾਂ ਨੂੰ ਮੁਫ਼ਤ ਰਾਸ਼ਨ ਅਤੇ ਭੋਜਨ ਪ੍ਰਦਾਨ ਕਰਦੀ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਵਿਅਕਤੀ ਕੋਲ ਰਾਸ਼ਨ ਕਾਰਡ ਹੋਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਤੁਸੀਂ ਇਸ ਯੋਜਨਾ ਦਾ ਲਾਭ ਪ੍ਰਾਪਤ ਨਹੀਂ ਕਰ ਸਕੋਗੇ। ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ 10 ਦਿਨਾਂ ਅੰਦਰ ਦਰਮਿਆਨ ਭਾਵ 30 ਅਪ੍ਰੈਲ ਤੱਕ ਕਰਨਾ ਲਾਜ਼ਮੀ ਹੈ। ਜੇਕਰ ਰਾਸ਼ਨ ਕਾਰਡਧਾਰਕ ਇਹ ਕੰਮ ਨਹੀਂ ਕਰਵਾਉਂਦੇ, ਤਾਂ ਉਨ੍ਹਾਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ। 

ਇਹ ਵੀ ਪੜ੍ਹੋ :     100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ

ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ

ਸਰਕਾਰ ਵੱਲੋਂ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ 10 ਦਿਨਾਂ ਦੇ ਅੰਦਰ ਈ-ਕੇਵਾਈਸੀ ਪੂਰੀ ਕਰ ਲੈਣ। ਈ-ਕੇਵਾਈਸੀ ਪੂਰੀ ਕੀਤੇ ਬਿਨਾਂ ਤੁਸੀਂ ਮੁਫ਼ਤ ਰਾਸ਼ਨ ਦੀ ਸਹੂਲਤ ਪ੍ਰਾਪਤ ਨਹੀਂ ਕਰ ਸਕੋਗੇ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਅਜਿਹੇ ਬਹੁਤ ਸਾਰੇ ਲੋਕਾਂ ਦੇ ਨਾਮ ਰਾਸ਼ਨ ਕਾਰਡ ਵਿੱਚ ਦਰਜ ਹਨ ਜਿਹੜੇ ਇਸ ਸਹੂਲਤ ਦਾ ਲਾਭ ਲੈਣ ਦੇ ਅਯੋਗ ਹਨ ਜਾਂ ਮਰ ਗਏ ਹਨ ਜਾਂ ਮੈਬਰਾਂ ਦੀ ਗਿਣਤੀ ਬਦਲ ਗਈ ਹੈ। ਇਸ ਕਾਰਨ ਸਰਕਾਰ ਸਮੇਂ-ਸਮੇਂ 'ਤੇ ਕੇਵਾਈਸੀ Update ਕਰਵਾਉਣ ਲਈ ਹਦਾਇਤਾਂ ਜਾਰੀ ਕਰਦੀ ਹੈ। ਤਾਂ ਜੋ ਸਹੀ ਯੋਗ ਉਮੀਦਵਾਰਾਂ ਨੂੰ ਸਹੂਲਤਾਂ ਦਾ ਲਾਭ ਮਿਲ ਸਕੇ।

ਇਹ ਵੀ ਪੜ੍ਹੋ :      2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ

ਇੰਝ ਕਰਵਾਓ ਈ-ਕੇਵਾਈਸੀ 

1. ਰਾਸ਼ਨ ਕਾਰਡ ਦਾ ਈ-ਕੇਵਾਈਸੀ ਲਈ ਤੁਸੀਂ ਆਪਣੇ ਰਾਸ਼ਨ ਡੀਲਰ ਕੋਲ ਜਾ ਸਕਦੇ ਹੋ ਅਤੇ eKYC ਪ੍ਰਕਿਰਿਆ ਪੂਰੀ ਕਰ ਸਕਦੇ ਹੋ। 
2. Mera Ration 2.0 Portal ਤੋਂ ਰਾਸ਼ਨ ਕਾਰਡ ਈ-ਕੇਵਾਈਸੀ ਕਰਵਾ ਸਕਦੇ ਹੋ। 
3. Mera Ekyc App ਰਾਹੀਂ ਵੀ ਰਾਸ਼ਨ ਕਾਰਡ ਈ-ਕੇਵਾਈਸੀ ਪ੍ਰਕਿਰਿਆ ਪੂਰੀ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਕੀਮਤਾਂ 'ਚ ਵੱਡਾ ਉਲਟਫੇਰ
ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ ਨੇ ਫਿਰ ਤੋੜੇ ਸਾਰੇ ਰਿਕਾਰਡ, ਜਾਣੋ 24 ਕੈਰੇਟ ਸੋਨੇ ਦੇ 10 ਗ੍ਰਾਮ ਦਾ ਨਵਾਂ ਰੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News