ਸਾਵਧਾਨ! ਹਰ ਥਾਂ ਪੈਨ ਕਾਰਡ ਦੀ ਕਾਪੀ ਦੇਣਾ ਪੈ ਸਕਦੈ ਮਹਿੰਗਾ, ਕਿਤੇ ਹੋ ਨਾ ਜਾਵੇ ਬੈਂਕ ਖਾਤਾ ਖਾਲ੍ਹੀ

Wednesday, Apr 16, 2025 - 01:38 PM (IST)

ਸਾਵਧਾਨ! ਹਰ ਥਾਂ ਪੈਨ ਕਾਰਡ ਦੀ ਕਾਪੀ ਦੇਣਾ ਪੈ ਸਕਦੈ ਮਹਿੰਗਾ, ਕਿਤੇ ਹੋ ਨਾ ਜਾਵੇ ਬੈਂਕ ਖਾਤਾ ਖਾਲ੍ਹੀ

ਨੈਸ਼ਨਲ ਡੈਸਕ - ਭਾਰਤ ’ਚ ਰਹਿਣ ਲਈ ਲੋਕਾਂ ਨੂੰ ਬਹੁਤ ਸਾਰੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਇਨ੍ਹਾਂ ਬਾਰੇ ਗੱਲ ਕਰੀਏ ਤਾਂ ਅੱਜ ਦੇ ਸਮੇਂ ’ਚ ਵੋਟਰ ਕਾਰਡ, ਪੈਨ ਕਾਰਡ, ਆਧਾਰ ਕਾਰਡ, ਰਾਸ਼ਨ ਕਾਰਡ, ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਵਰਗੇ ਦਸਤਾਵੇਜ਼ ਬਹੁਤ ਹੀ ਜ਼ਿਆਦਾ ਹਨ। ਇਨ੍ਹਾਂ ’ਚੋਂ ਇਕ ਮਹੱਤਵਪੂਰਨ ਦਸਤਾਵੇਜ਼ ਹੈ ਪੈਨ ਕਾਰਡ। ਪੈਨ ਕਾਰਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਬਿਨਾਂ ਨਾ ਕੋਈ ਕੰਮ ਹੁੰਦਾ ਹੈ ਤੇ ਨਾ ਹੀ ਕੋਈ ਕੰਮ ਅੱਗੇ ਵਧਾਇਆ ਜਾ ਸਕਦਾ ਹੈ। ਇਸ ਦੇ ਬਿਨਾਂ ਬਹੁਤੇ ਕੰਮ ਰੁਕ ਜਾਂਦੇ ਹਨ।

 ਇਨਕਟਮ ਟੈਕਸ ਰਿਟਰਨ ਤੋਂ ਲੈ ਕੇ ਬੈਂਕਿੰਗ ਤੱਕ ਦੇ ਸਾਰੇ ਕੰਮਾਂ ’ਚ ਪੈਨ ਕਾਰਡ ਦੀ ਲੋੜ ਪੈਂਦੀ ਹੀ ਹੈ। ਤੁਹਾਨੂੰ ਅਕਸਰ ਕਈ ਥਾਈਂ ਪੈਨ ਕਾਰਡ ਦੀ ਕਾਪੀ ਜਮ੍ਹਾਂ ਕਰਵਾਉਣੀ ਪੈਂਦੀ ਹੈ ਪਰ ਹਰ ਥਾਂ ਪੈਨ ਕਾਰਡ ਦੀ ਕਾਪੀ ਜਮ੍ਹਾਂ ਕਰਵਾਉਣਾ ਮਹਿੰਗਾ ਵੀ ਪੈ ਸਕਦਾ ਹੈ। ਇਸ ਨਾਲ ਤੁਹਾਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਵੀ ਪੈਂਦਾ ਹੈ। ਇੱਥੋਂ ਤੱਕ ਕਿ ਇਹ ਤੁਹਾਡਾ ਬੈਂਕ ਅਕਾਉਂਟ ਵੀ ਖਾਲੀ ਕਰ ਸਕਦਾ ਹੈ। ਇਸ ਲਈ ਆਓ ਇਸ ਬਾਰੇ ਅਸੀਂ ਵਿਸਥਾਰ ਨਾਲ ਜਾਣਦੇ ਹਾਂ।

ਪੈਨ ਕਾਰਡ ਵਿੱਤੀ ਲੈਣ-ਦੇਣ ਲਈ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਤੋਂ ਬਿਨਾਂ ਤੁਸੀਂ ਬੈਂਕਿੰਗ ਨਾਲ ਸਬੰਧਤ ਕੋਈ ਵੀ ਕੰਮ ਨਹੀਂ ਕਰ ਸਕਦੇ ਪਰ ਅਕਸਰ ਲੋਕਾਂ ਨੂੰ ਕਿਸੇ ਵੀ ਬੈਂਕਿੰਗ ਜਾਂ ਆਮਦਨ ਟੈਕਸ ਨਾਲ ਸਬੰਧਤ ਕੰਮ ਲਈ ਜਾਂ ਖਾਤਾ ਖੋਲ੍ਹਣ ਲਈ ਆਪਣੇ ਪੈਨ ਕਾਰਡ ਦੀ ਕਾਪੀ ਜਮ੍ਹਾ ਕਰਵਾਉਣੀ ਪੈਂਦੀ ਹੈ ਪਰ ਅਜਿਹਾ ਕਰਨਾ ਖ਼ਤਰਨਾਕ ਵੀ ਸਾਬਤ ਹੋ ਸਕਦਾ ਹੈ ਕਿਉਂਕਿ ਤੁਹਾਡੇ ਪੈਨ ਕਾਰਡ ਦੀ ਵਰਤੋਂ ਕਰਕੇ ਵੀ ਧੋਖਾਧੜੀ ਕੀਤੀ ਜਾ ਸਕਦੀ ਹੈ।

ਜੇਕਰ ਤੁਹਾਡੇ ਪੈਨ ਕਾਰਡ ਦੇ ਵੇਰਵੇ ਕਿਸੇ ਧੋਖੇਬਾਜ਼ ਦੇ ਹੱਥ ਲੱਗ ਜਾਂਦੇ ਹਨ। ਇਸ ਲਈ ਉਹ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਕੇ ਤੁਹਾਡੇ ਬੈਂਕ ਖਾਤੇ ਤੱਕ ਪਹੁੰਚ ਕਰ ਸਕਦਾ ਹੈ ਅਤੇ ਤੁਹਾਡਾ ਬੈਂਕ ਖਾਤਾ ਖਾਲੀ ਕਰ ਸਕਦਾ ਹੈ। ਇਸ ਲਈ, ਧਿਆਨ ਰੱਖੋ ਕਿ ਤੁਸੀਂ ਆਪਣੇ ਪੈਨ ਕਾਰਡ ਦੀ ਕਾਪੀ ਕਿੱਥੇ ਜਮ੍ਹਾਂ ਕਰ ਰਹੇ ਹੋ।

ਦੱਸ ਦਈਏ ਕਿ ਬਹੁਤ ਸਾਰੇ ਲੋਕ ਧੋਖੇਬਾਜ਼ ਪੈਨ ਕਾਰਡਾਂ ਦੀ ਵਰਤੋਂ ਕਰਕੇ ਦੂਜੇ ਲੋਕਾਂ ਦੇ ਨਾਮ 'ਤੇ ਕਰਜ਼ੇ ਲੈਂਦੇ ਹਨ। ਇਸ ਤਰ੍ਹਾਂ ਦੀ ਧੋਖਾਧੜੀ ਤੁਹਾਡੇ ਨਾਲ ਵੀ ਹੋ ਸਕਦੀ ਹੈ। ਇਸ ਲਈ, ਤੁਹਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਕ੍ਰੈਡਿਟ ਬਿਊਰੋ ਦੀ ਵੈੱਬਸਾਈਟ 'ਤੇ ਜਾ ਕੇ ਆਪਣੇ ਕ੍ਰੈਡਿਟ ਸਕੋਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਤੁਸੀਂ ਆਪਣੇ ਕ੍ਰੈਡਿਟ ਸਕੋਰ ’ਚ ਹੀ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਪੈਨ ਕਾਰਡ 'ਤੇ ਕਿੰਨੇ ਲੋਨ ਚੱਲ ਰਹੇ ਹਨ। ਜੇਕਰ ਤੁਸੀਂ ਕੋਈ ਕਰਜ਼ਾ ਨਹੀਂ ਲਿਆ ਹੈ, ਤਾਂ ਤੁਸੀਂ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਅਤੇ ਅਸੀਂ ਇਸ ਨੂੰ ਬੰਦ ਕਰਵਾ ਸਕਦੇ ਹਾਂ। ਇਸ ਨਾਲ ਤੁਹਾਡਾ CIBIL ਸਕੋਰ ਵੀ ਠੀਕ ਰਹੇਗਾ।


 


author

Sunaina

Content Editor

Related News