ਰੇਲ ਯਾਤਰੀਆਂ ਲਈ ਅਹਿਮ ਖਬਰ, IRCTC ਦੀ ਵੈੱਬਸਾਈਟ ਨੂੰ ਲੈ ਕੇ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕੀਤਾ ਵੱਡਾ ਐਲਾਨ

Thursday, Jun 11, 2026 - 09:54 PM (IST)

ਰੇਲ ਯਾਤਰੀਆਂ ਲਈ ਅਹਿਮ ਖਬਰ, IRCTC ਦੀ ਵੈੱਬਸਾਈਟ ਨੂੰ ਲੈ ਕੇ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ : ਰੇਲ ਯਾਤਰੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਐਲਾਨ ਕੀਤਾ ਹੈ ਕਿ IRCTC ਦੀ ਨਵੀਂ ਵੈੱਬਸਾਈਟ 15 ਜੁਲਾਈ 2026 ਤੱਕ ਲਾਂਚ ਕਰ ਦਿੱਤੀ ਜਾਵੇਗੀ। ਇਹ ਫੈਸਲਾ ਵਿਦਿਆਰਥੀਆਂ ਦੁਆਰਾ ਮੌਜੂਦਾ ਵੈੱਬਸਾਈਟ 'ਤੇ ਆ ਰਹੀਆਂ ਤਕਨੀਕੀ ਮੁਸ਼ਕਲਾਂ ਬਾਰੇ ਦੱਸਣ ਤੋਂ ਬਾਅਦ ਲਿਆ ਗਿਆ ਹੈ।

ਇੱਕ ਪ੍ਰੋਗਰਾਮ ਦੌਰਾਨ ਜਦੋਂ ਵਿਦਿਆਰਥੀਆਂ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ IRCTC ਦੀ ਅਧਿਕਾਰਤ ਸਾਈਟ 'ਤੇ 'ਕੈਪਚਾ' (CAPTCHA) ਭਰਨ ਵਿੱਚ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਵਿਦਿਆਰਥੀਆਂ ਦੀ ਇਸ ਮੰਗ 'ਤੇ ਰੇਲ ਮੰਤਰੀ ਨੇ ਤੁਰੰਤ ਐਕਸ਼ਨ ਲੈਂਦਿਆਂ ਇੱਕ ਅਧਿਕਾਰੀ ਨੂੰ ਫ਼ੋਨ ਕੀਤਾ ਅਤੇ ਨਵੀਂ ਵੈੱਬਸਾਈਟ ਦੀ ਤਿਆਰੀ ਸਬੰਧੀ ਪੁੱਛਿਆ। ਅਧਿਕਾਰੀ ਤੋਂ ਭਰੋਸਾ ਮਿਲਣ ਤੋਂ ਬਾਅਦ ਉਨ੍ਹਾਂ ਨੇ 15 ਜੁਲਾਈ ਦੀ ਤਰੀਕ ਦਾ ਐਲਾਨ ਕੀਤਾ।

ਸਰਕਾਰ ਦੇ ਇਸ ਕਦਮ ਨਾਲ ਟਿਕਟ ਬੁਕਿੰਗ ਕਰਵਾਉਣ ਵਾਲੇ ਹਰ ਵਿਅਕਤੀ ਨੂੰ ਫਾਇਦਾ ਹੋਵੇਗਾ। ਰੇਲ ਮੰਤਰੀ ਅਨੁਸਾਰ ਨਵੀਂ ਵੈੱਬਸਾਈਟ ਪਹਿਲਾਂ ਨਾਲੋਂ ਜ਼ਿਆਦਾ ਯੂਜ਼ਰ-ਫ੍ਰੈਂਡਲੀ ਹੋਵੇਗੀ। ਇਸ ਦੀ ਰਫ਼ਤਾਰ ਪੁਰਾਣੀ ਸਾਈਟ ਦੇ ਮੁਕਾਬਲੇ ਤੇਜ਼ ਹੋਵੇਗੀ। ਟਿਕਟ ਬੁਕਿੰਗ ਦੀ ਪ੍ਰਕਿਰਿਆ ਵਧੇਰੇ ਸੁਖਾਲੀ ਅਤੇ ਨਿਰਵਿਘਨ ਹੋਵੇਗੀ।


author

Inder Prajapati

Content Editor

Related News