ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਲਈ ਅਹਿਮ ਖ਼ਬਰ: 1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਅਸਰ

Tuesday, Mar 31, 2026 - 06:40 PM (IST)

ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਲਈ ਅਹਿਮ ਖ਼ਬਰ: 1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਅਸਰ

ਬਿਜ਼ਨੈੱਸ ਡੈਸਕ : 1 ਅਪ੍ਰੈਲ ਤੋਂ ਸੋਨੇ ਅਤੇ ਚਾਂਦੀ ਦੇ ਨਿਵੇਸ਼ ਅਤੇ ਇਨ੍ਹਾਂ 'ਤੇ ਮਿਲਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਕੁਝ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਹ ਨਿਯਮ ਨਾ ਸਿਰਫ਼ ਤੁਹਾਡੇ ਨਿਵੇਸ਼ ਦੀ ਵੈਲਿਊ ਨੂੰ ਪ੍ਰਭਾਵਿਤ ਕਰਨਗੇ, ਸਗੋਂ ਤੁਹਾਡੀ ਟੈਕਸ ਪਲਾਨਿੰਗ ਅਤੇ ਲੋਨ ਲੈਣ ਦੀ ਸਮਰੱਥਾ 'ਤੇ ਵੀ ਅਸਰ ਪਾਉਣਗੇ।

ਇਹ ਵੀ ਪੜ੍ਹੋ :  1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਇਨਕਮ ਟੈਕਸ ਕਾਨੂੰਨ, ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਵੱਡੇ ਬਦਲਾਅ

ਹੁਣ 'ਦੇਸੀ' ਭਾਅ ਨਾਲ ਤੈਅ ਹੋਵੇਗੀ ਕੀਮਤ

ਸਰੋਤਾਂ ਅਨੁਸਾਰ, ਹੁਣ ਤੱਕ ਗੋਲਡ ਅਤੇ ਸਿਲਵਰ ETF (Exchange Traded Funds) ਦੀਆਂ ਕੀਮਤਾਂ ਮੁੱਖ ਤੌਰ 'ਤੇ ਅੰਤਰਰਾਸ਼ਟਰੀ ਮਿਆਰ (LBMA) ਦੇ ਅਧਾਰ 'ਤੇ ਤੈਅ ਹੁੰਦੀਆਂ ਸਨ। ਪਰ ਸੇਬੀ (SEBI) ਦੇ ਨਵੇਂ ਨਿਯਮਾਂ ਅਨੁਸਾਰ, 1 ਅਪ੍ਰੈਲ ਤੋਂ ਇਨ੍ਹਾਂ ਦੀ ਵੈਲਿਊ ਭਾਰਤੀ ਐਕਸਚੇਂਜਾਂ ਦੇ 'ਡੋਮੈਸਟਿਕ ਸਪਾਟ ਪ੍ਰਾਈਸ' ਯਾਨੀ ਘਰੇਲੂ ਹਾਜ਼ਿਰ ਭਾਅ 'ਤੇ ਅਧਾਰਤ ਹੋਵੇਗੀ। ਇਸ ਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਨਿਵੇਸ਼ਕਾਂ ਨੂੰ ਭਾਰਤੀ ਬਾਜ਼ਾਰ ਦੀ ਅਸਲ ਕੀਮਤ ਪਤਾ ਲੱਗੇਗੀ ਅਤੇ ਅੰਤਰਰਾਸ਼ਟਰੀ ਕੀਮਤਾਂ ਤੇ ਕਰੰਸੀ ਦੇ ਉਤਾਰ-ਚੜ੍ਹਾਅ ਦਾ ਅਸਰ ਘੱਟ ਜਾਵੇਗਾ।

ਇਹ ਵੀ ਪੜ੍ਹੋ :   1 ਅਪ੍ਰੈਲ ਤੋਂ ਬਦਲ ਜਾਵੇਗੀ ਤੁਹਾਡੀ ਸੈਲਰੀ! ਜਾਣੋ ਨਵੇਂ IT ਨਿਯਮਾਂ ਦਾ ਤੁਹਾਡੀ ਜੇਬ 'ਤੇ ਕੀ ਪਵੇਗਾ ਅਸਰ

ਸੋਵਰੇਨ ਗੋਲਡ ਬਾਂਡ (SGB) 'ਤੇ ਟੈਕਸ ਦਾ ਨਵਾਂ ਗਣਿਤ

ਸਰਕਾਰ ਨੇ ਹੁਣ ਡਿਜੀਟਲ ਨਿਵੇਸ਼ ਦੇ ਫਾਇਦਿਆਂ ਨੂੰ ਟੈਕਸ ਦੇ ਘੇਰੇ ਵਿੱਚ ਲਿਆਉਣ ਦੀ ਤਿਆਰੀ ਕਰ ਲਈ ਹੈ। ਨਵੇਂ ਨਿਯਮਾਂ ਤਹਿਤ ਹੁਣ SGB 'ਤੇ ਵੀ ਕੈਪੀਟਲ ਗੇਨ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਇਹ ਨਿਯਮ ਸਾਰਿਆਂ ਲਈ ਇਕੋ ਜਿਹਾ ਨਹੀਂ ਹੈ; ਜਿਹੜੇ ਨਿਵੇਸ਼ਕਾਂ ਨੇ ਬਾਂਡ ਜਾਰੀ ਹੋਣ ਦੇ ਸਮੇਂ ਤੋਂ ਹੀ ਇਸ ਨੂੰ 'ਹੋਲਡ' ਕੀਤਾ ਹੋਇਆ ਹੈ, ਉਨ੍ਹਾਂ ਨੂੰ ਇਸ ਟੈਕਸ ਤੋਂ ਛੋਟ ਮਿਲਦੀ ਰਹੇਗੀ। ਇਹ ਗਾਜ ਮੁੱਖ ਤੌਰ 'ਤੇ ਉਨ੍ਹਾਂ ਲੋਕਾਂ 'ਤੇ ਡਿੱਗੇਗੀ ਜਿਨ੍ਹਾਂ ਨੇ ਸੈਕੰਡਰੀ ਮਾਰਕੀਟ (ਦੂਜੇ ਨਿਵੇਸ਼ਕਾਂ) ਤੋਂ ਬਾਂਡ ਖਰੀਦਿਆ ਹੈ।

ਇਹ ਵੀ ਪੜ੍ਹੋ :  1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ

ਬਾਜ਼ਾਰ ਦਾ ਹਾਲ ਅਤੇ ਮੌਜੂਦਾ ਕੀਮਤਾਂ

ਮੌਜੂਦਾ ਸਮੇਂ ਵਿੱਚ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ 24 ਕੈਰੇਟ ਸੋਨੇ ਦੀਆਂ ਕੀਮਤਾਂ 1.45 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਚੁੱਕੀਆਂ ਹਨ। ਭੋਪਾਲ ਅਤੇ ਇੰਦੌਰ ਵਿੱਚ 24 ਕੈਰੇਟ ਸੋਨਾ ਸਭ ਤੋਂ ਮਹਿੰਗੇ ਪੱਧਰ ₹1,45,410 'ਤੇ ਦੇਖਿਆ ਗਿਆ, ਜਦਕਿ ਚਾਂਦੀ ਦੀ ਚਮਕ ਵੀ ₹2.29 ਲੱਖ ਪ੍ਰਤੀ ਕਿਲੋ ਦੇ ਕਰੀਬ ਬਣੀ ਹੋਈ ਹੈ। ਸ਼ੁੱਧਤਾ ਦੇ ਅਧਾਰ 'ਤੇ ਦੇਖੀਏ ਤਾਂ ਲਖਨਊ ਅਤੇ ਕਾਨਪੁਰ ਵਰਗੇ ਸ਼ਹਿਰਾਂ ਵਿੱਚ 22 ਕੈਰੇਟ ਸੋਨੇ ਦੀ ਕੀਮਤ ਲਗਭਗ ₹1.33 ਲੱਖ ਦੇ ਆਸ-ਪਾਸ ਹੈ, ਜਦਕਿ 18 ਕੈਰੇਟ ਸੋਨਾ ₹1.09 ਲੱਖ ਦੇ ਕਰੀਬ ਮਿਲ ਰਿਹਾ ਹੈ। ਕੱਲ੍ਹ ਤੋਂ ਲਾਗੂ ਹੋਣ ਵਾਲੇ ਇਹ ਨਵੇਂ ਟੈਕਸ ਨਿਯਮ ਨਿਵੇਸ਼ਕਾਂ ਦੀ ਰਣਨੀਤੀ ਵਿੱਚ ਵੱਡਾ ਬਦਲਾਅ ਲਿਆ ਸਕਦੇ ਹਨ।

ਇਹ ਵੀ ਪੜ੍ਹੋ :   LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਇਹ ਵੀ ਪੜ੍ਹੋ :   ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ
ਇਹ ਵੀ ਪੜ੍ਹੋ :  ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ
ਇਹ ਵੀ ਪੜ੍ਹੋ
ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਘਟਾਈ ਐਕਸਾਈਜ਼ ਡਿਊਟੀ, ਕੀ ਸਸਤਾ ਹੋਵੇਗਾ ਤੇਲ ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News