ਕੋਰੋਨਾ ਵਾਇਰਸ ਨੂੰ ਲੈ ਕੇ ਵਿੱਤ ਮੰਤਰੀ ਦੀ ਅਹਿਮ ਬੈਠਕ

02/15/2020 12:29:22 PM

ਨਵੀਂ ਦਿੱਲੀ — ਚੀਨ ਵਿਚ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ 'ਚ ਅਨਿਸ਼ਚਿਤਤਾ ਦਾ ਮਾਹੌਲ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਕਾਰੋਬਾਰੀਆਂ ਨਾਲ ਅਹਿਮ ਬੈਠਕ ਕਰ ਰਹੀ ਹੈ। ਇਸ ਬੈਠਕ 'ਚ ਕੋਰੋਨਾ ਵਾਇਰਸ ਕਾਰਨ ਕਾਰੋਬਾਰ 'ਤੇ ਪੈਣ ਵਾਲੇ ਅਸਰ 'ਤੇ ਚਰਚਾ ਹੋਵੇਗੀ। ਕੋਰੋਨਾ ਵਾਇਰਸ ਦੇ ਕਾਰਨ ਇਲੈਕਟ੍ਰਾਨਿਕਸ, ਮੋਬਾਈਲ, ਟੈਕਸਟਾਈਲ ਵਰਗੇ ਸੈਕਟਰ 'ਤੇ ਅਸਰ ਪੈਣ ਦਾ ਖਦਸ਼ਾ ਹੈ। ਚੀਨ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 1500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 60,000 ਤੋਂ ਜ਼ਿਆਦਾ ਲੋਕ ਵਾਇਰਸ ਨਾਲ ਪੀੜਤ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ RBI ਬੋਰਡ ਨੂੰ ਸੰਬੋਧਿਤ ਕਰਨਗੇ। ਇਸ ਬੈਠਕ ਵਿਚ ਬਜਟ ਅਤੇ ਅਰਥਵਿਵਸਥਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਹੋਵੇਗੀ। ਸਰਕਾਰ ਦੇ ਸਾਹਮਣੇ ਅਰਥਚਾਰੇ ਦੇ ਵਾਧੇ ਅਤੇ ਵਿੱਤੀ ਘਾਟੇ ਨੂੰ ਘਟਾਉਣ ਦੀ ਚੁਣੌਤੀ ਹੈ। ਮੰਨਿਆ ਜਾ ਰਿਹਾ ਹੈ ਕਿ RBI ਦੇ ਨਾਲ ਇਨ੍ਹਾਂ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ। ਪਰੰਪਰਾ ਦੇ ਅਨੁਸਾਰ ਹਰ ਸਾਲ ਬਜਟ ਦੇ ਬਾਅਦ ਵਿੱਤ ਮੰਤਰੀ RBI ਦੇ ਬੋਰਡ ਨੂੰ ਸੰਬੋਧਿਤ ਕਰਦੀ ਹੈ।


Related News