ਸਸਤੇ ਅਤੇ ਘਟੀਆ ਖਿਡੌਣਿਆਂ ਦੀ ਦਰਾਮਦ ਦੇ ਨਿਯਮ ਹੋਣਗੇ ਸਖ਼ਤ, ਪੁਰਜਿਆਂ ਲਈ BIS ਮਾਰਕਡ ਜ਼ਰੂਰੀ
Sunday, Feb 19, 2023 - 11:57 AM (IST)
ਜਲੰਧਰ (ਇੰਟ.) - ਕਸਟਮ ਅਫਸਰਾਂ ਨੇ ਭਾਰਤੀ ਮਾਪਦੰਡ ਬਿਊਰੋ (ਬੀ. ਆਈ. ਐੱਸ.) ਦੇ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਯਕੀਨੀ ਕਰਨ ਲਈ ਖਿਡੌਣਿਆਂ ਦੀ ਦਰਾਮਦ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਹੈ। ਇਹ ਕਦਮ ਚੀਨ ਵਰਗੇ ਦੇਸ਼ਾਂ ਤੋਂ ਸਸਤੇ ਅਤੇ ਘਟੀਆ ਖਿਡੌਣਿਆਂ ਦੀ ਦਰਮਾਦ ਨੂੰ ਕੰਟਰੋਲ ਕਰਨ ਅਤੇ ਇਨ੍ਹਾਂ ਵਸਤੂਆਂ ਦੇ ਘਰੇਲੂ ਵਿਨਿਰਮਾਣ ਨੂੰ ਉਤਸ਼ਾਹ ਦੇਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਇਕ ਲੜੀ ਦਾ ਹਿੱਸਾ ਹੈ। ਇਕ ਮੀਡੀਆ ਰਿਪਰੋਟ ਮੁਤਾਬਕ ਅਧਿਕਾਰਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਾ ਸਿਰਫ ਖਿਡੌਣਿਆਂ ਬਲਕਿ ਦੇਸ਼ ’ਚ ਦਰਾਮਦ ਕੀਤੇ ਜਾਣ ਵਾਲੇ ਖਿਡੌਣਿਆਂ ਦੇ ਪੁਰਜ਼ੇ ਵੀ ਬੀ. ਆਈ. ਐੱਸ. ਮਾਪਦੰਡਾਂ ਦੇ ਅਨੁਕੂਲ ਹੋਣ।
ਇਹ ਵੀ ਪੜ੍ਹੋ : ਚੀਨ ’ਚ ਅਰਬਪਤੀ ਬੈਂਕਰ ਬਾਓ ਫੈਨ ਵੀ ਗਾਇਬ, ਕੰਪਨੀ ਦੇ ਸ਼ੇਅਰਾਂ ’ਚ 50 ਫੀਸਦੀ ਗਿਰਾਵਟ
ਪੁਰਜ਼ਿਆਂ ਨੂੰ ਵੀ ਮੰਨਿਆ ਜਾਵੇ ਖਿਡੌਣਾ
ਹਮੇਸ਼ਾ ਕੰਪਲੀਟਲੀ ਨਾਕਡ ਡਾਊਨ (ਸੀ. ਕੇ. ਡੀ.) ਜਾਂ ਸੈਮੀ-ਨਾਕਡ ਡਾਊਨ (ਐੱਸ. ਕੇ. ਡੀ.) ਖਿਡੌਣਿਆਂ ਦੇ ਪੁਰਜ਼ੇ ਦਰਾਮਦ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਬਾਅਦ ’ਚ ਦੇਸ਼ ’ਚ ਅਸੈਂਬਲ ਕੀਤਾ ਜਾਂਦਾ ਹੈ। ਇਕ ਅਧਿਕਾਰਕ ਸੂਤਰ ਨੇ ਕਿਹਾ ਿਕ ਇਨ੍ਹਾਂ ਖਿਡੌਣਿਆਂ ਦੇ ਹਿੱਸਿਆਂ ਨੂੰ ਵੀ ਖਿਡੌਣਾ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਨਿਗਰਾਨੀ ਲਈ ਵੀ ਬਰਾਬਰ ਗੁਣਵੱਤਾ ਅਤੇ ਪਾਲਣਾ ਮਾਪਦੰਡ ਦੀ ਵਰਤੋਂ ਕੀਤੀ ਜਾਂਦੀ ਹੈ। ਸੂਤਰਾਂ ਨੇ ਕਿਹਾ ਕਿ ਘਰੇਲੂ ਵਿਨਿਰਮਾਣ ਲਈ ਖਿਡੌਣਾ ਹਿੱਿਸਆਂ ਦੀ ਦਰਾਮਦ ਕਰਨ ਵਾਲੇ ਨਿਰਮਾਤਾਵਾਂ ਲਈ ਵੀ ਬੀ. ਆਈ. ਐੱਸ. ਪ੍ਰਮਾਣਿਕਤਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਖਿਡੌਣਿਆਂ ਦੀ ਪਰਿਭਾਸ਼ਾ ’ਚ ਨਾ ਸਿਰਫ ਉਨ੍ਹਾਂ ਵਸਤੂਆਂ ਨੂੰ ਕਸਟਮ ਡਿਊਟੀ ਐੱਚ. ਐੱਸ. ਐੱਨ. ਕੋਡ ’ਚ ਸ਼ਮਾਲ ਕੀਤਾ ਜਾਣਾ ਚਾਹੀਦਾ ਹੈ ਬਲਕਿ ਬੀ. ਆਈ. ਐੱਸ. ਗੁਣਵੱਤਾ ਕੰਟਰੋਲ ਹੁਕਮ (ਕਿਊ. ਸੀ. ਓ.) ’ਚ ਵੀ ਸ਼ਾਮਲ ਹੋਣਾ ਚਾਹੀਦਾ ਹੈ। ਸੂਤਰ ਨੇ ਕਿਹਾ ਕਿ ਇਸ ’ਚ 14 ਸਾਲ ਤਕ ਬੱਚਿਆਂ ਵੱਲੋਂ ਖੇਡ ’ਚ ਇਸਤੇਮਾਲ ਕੀਤੀ ਜਾਣ ਵਾਲੀ ਸਾਰੀ ਸਮੱਗਰੀ ਸ਼ਾਮਲ ਹੋ ਸਕਦੀ ਹੈ।
ਇਹ ਵੀ ਪੜ੍ਹੋ : GST ਕੌਂਸਲ ਦੇ ਵੱਡੇ ਫੈਸਲੇ, ਪੈਨਸਿਲ-ਸ਼ਾਰਪਨਰ ਅਤੇ ਰਬੜ ਹੋਏ ਸਸਤੇ, ਇਨ੍ਹਾਂ ਉਤਪਾਦਾਂ 'ਤੇ ਘਟਿਆ GST
ਦਰਾਮਦ ਡਿਊਟੀ ’ਚ ਵਾਧੇ ਤੋਂ ਬਾਅਦ ਚੁੱਕਿਆ ਕਦਮ
ਇਹ ਕਦਮ ਕੇਂਦਰੀ ਬਜਟ 2023-24 ’ਚ ਖਿਡੌਣਿਆਂ ਅਤੇ ਉਸ ਦੇ ਕਾਰਕਾਂ ’ਤੇ ਇੰਪੋਰਟ ਡਿਊਟੀ ’ਚ 70 ਫੀਸਦੀ ਦੇ ਭਾਰੀ ਵਾਧੇ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ 2020 ’ਚ ਖਿਡੌਣਿਆਂ ’ਤੇ ਮੂਲ ਇੰਪੋਰਟ ਡਿਊਟੀ 20 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰ ਦਿੱਤਾ ਗਿਆ ਸੀ। ਸਰਕਾਰ ਵੱਲੋਂ ਕੀਤੇ ਗਏ ਵੱਖ-ਵੱਖ ਉਪਾਵਾਂ ਕਾਰਨ, ਖਿਡੌਣਿਆਂ ਦੀ ਦਰਾਮਦ 2018-19 ’ਚ 2,960 ਕਰੋੜ ਰੁਪਏ ਤੋਂ ਘਟ ਕੇ 2021-22 ’ਚ 870 ਕਰੋੜ ਰੁਪਏ ਰਹਿ ਗਈ। ਇਸ ਵਿੱਤੀ ਸਾਲ ’ਚ ਅਪ੍ਰੈਲ-ਦਸੰਬਰ ਦੀ ਮਿਆਦ ਦੌਰਾਨ ਭਾਰਤ ਵੱਲੋਂ ਖਿਡੌਣਿਆਂ ਦੀ ਬਰਾਮਦ 1,017 ਕਰੋੜ ਰੁਪਏ ਵਧੀ ਹੈ ਅਤੇ 2021-22 ’ਚ 2,601 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਅਰਬਪਤੀ ਸੋਰੋਸ ਨੂੰ ਜੈਸ਼ੰਕਰ ਦਾ ਕਰਾਰ ਜਵਾਬ, ਕਿਹਾ- ਬਹੁਤ ਖ਼ਤਰਨਾਕ ਹੈ ਅਮੀਰ ਬੁੱਢਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।