ਦੇਸ਼ ਦੇ ਐਲੂਮੀਨੀਅਮ ਕਬਾੜ ਦਾ ਆਯਾਤ 22 ਫੀਸਦੀ ਵਧਿਆ
Sunday, Dec 30, 2018 - 04:22 PM (IST)

ਨਵੀਂ ਦਿੱਲੀ—ਭਾਰਤ ਨੇ ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਅਕਤੂਬਰ ਸਮੇਂ 'ਚ 7,73,000 ਟਨ ਐਲੂਮੀਨੀਅਨ ਕਬਾੜ ਦਾ ਆਯਾਤ ਕੀਤਾ ਹੈ। ਇਹ ਇਕ ਸਾਲ ਪਹਿਲਾਂ ਦੇ ਇਸ ਸਮੇਂ ਤੋਂ 22 ਫੀਸਦੀ ਜ਼ਿਆਦਾ ਹੈ। ਐਲੂਮੀਨੀਅਮ ਐਸੋਸੀਏਸ਼ਨ ਆਫ ਇੰਡੀਆ (ਏ.ਏ.ਆਈ.) ਨੇ ਇਸ ਦੀ ਜਾਣਕਾਰੀ ਦਿੱਤੀ। ਸੰਗਠਨ ਨੇ ਘਰੇਲੂ ਕੰਪਨੀਆਂ ਦੀ ਰੱਖਿਆ ਲਈ ਐਲੂਮੀਨੀਅਮ 'ਤੇ ਉੱਚ ਆਯਾਤ ਡਿਊਟੀ ਲਗਾਉਣ ਦੀ ਰੱਖਿਆ ਲਈ ਐਲੂਮੀਨੀਅਮ 'ਤੇ ਉੱਚ ਆਯਾਤ ਡਿਊਟੀ ਲਗਾਉਣ ਦੀ ਮੰਗ ਕੀਤੀ ਹੈ। ਅਪ੍ਰੈਲ-ਅਕਤੂਬਰ 2017 'ਚ 6,32,000 ਟਨ ਐਲੂਮੀਨੀਅਮ ਕਬਾੜ ਆਯਾਤ ਕੀਤਾ ਗਿਆ ਸੀ। ਏ.ਏ.ਆਈ. ਨੇ ਰਿਪੋਰਟ 'ਚ ਕਿਹਾ ਕਿ ਅਪ੍ਰੈਲ-ਅਕਤੂਬਰ 'ਚ 2017-18 'ਚ 6,32,000 ਟਨ ਕਬਾੜ ਦੀ ਤੁਲਨਾ 'ਚ ਅਪ੍ਰੈਲ-ਅਕਤੂਬਰ 2018-19 'ਚ 7,73,000 ਟਨ ਕਬਾੜ ਆਯਾਤ ਕੀਤਾ ਗਿਆ। ਇਸ ਦੌਰਾਨ 22 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅਸੀਂ ਸਰਕਾਰ ਤੋਂ ਐਲੂਮੀਨੀਅਮ ਕਬਾੜ ਦੇ ਆਯਾਤ 'ਤੇ ਡਿਊਟੀ ਵਧਾਉਣ ਦੀ ਬੇਨਤੀ ਕੀਤੀ ਹੈ। ਨਾਲ ਹੀ ਸਰਕਾਰ ਨੂੰ ਸਾਵਧਾਨ ਕੀਤਾ ਹੈ ਕਿ ਭਾਰਤੀ ਐਲੂਮੀਨੀਅਮ ਖੇਤਰ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਦਾ ਸ਼ਿਕਾਰ ਹੋ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਮਾਰਚ 'ਚ ਇਸਪਾਤ 'ਤੇ 25 ਫੀਸਦੀ ਅਤੇ ਐਲੂਮੀਨੀਅਮ 'ਤੇ 10 ਫੀਸਦੀ ਡਿਊਟੀ ਲਗਾਈ ਸੀ। ਉਸ ਦੇ ਬਾਅਦ ਚੀਨ ਨੇ ਐਲੂਮੀਨੀਅਮ ਕਬਾੜ ਸਮੇਤ ਵੱਖ-ਵੱਖ ਅਮਰੀਕੀ ਵਸਤੂਆਂ 'ਤੇ 25 ਫੀਸਦੀ ਦੀ ਆਯਾਤ ਡਿਊਟੀ ਲਗਾਉਣ ਦੀ ਘੋਸ਼ਣਾ ਕੀਤੀ ਸੀ। ਏ.ਏ.ਆਈ. ਨੇ ਉਦਯੋਗਿਕ ਨੀਤੀ ਅਤੇ ਸੰਭਾਲ ਵਿਭਾਗ (ਡੀ.ਆਈ.ਪੀ.ਪੀ.) ਨੂੰ ਸਥਿਤੀ ਤੋਂ ਜਾਣੂ ਕਰਵਾਇਆ ਹੈ।