ਆਰਥਿਕ ਸੰਕਟ ''ਚ ਸ਼੍ਰੀਲੰਕਾ ਦੀ ਮਦਦ ਲਈ IMF ਨੇ ਕੀਤੀ ਭਾਰਤ ਦੀ ਤਾਰੀਫ, ਕਿਹਾ- ਦੇਸ਼ ਦੀ ਆਰਥਿਕ ਨੀਤੀ ਸਭ ਤੋਂ ਵਧੀਆ
Tuesday, Apr 19, 2022 - 04:35 PM (IST)
ਨਵੀਂ ਦਿੱਲੀ — ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਭਾਰਤ ਦੀਆਂ ਆਰਥਿਕ ਨੀਤੀਆਂ ਦੀ ਤਾਰੀਫ ਕੀਤੀ ਹੈ। ਭਾਰਤ ਦੀ ਆਰਥਿਕ ਨੀਤੀ ਦੀ ਤਾਰੀਫ ਕਰਦੇ ਹੋਏ IMF ਦੀ ਮੁਖੀ ਕ੍ਰਿਸਟੀਨਾ ਜਾਰਜੀਵਾ ਨੇ ਕਿਹਾ ਕਿ ਭਾਰਤ ਨੇ ਸਹੀ ਸਮੇਂ 'ਤੇ ਸ਼੍ਰੀਲੰਕਾ ਦੀ ਮਦਦ ਕੀਤੀ। ਕ੍ਰਿਸਟੀਨਾ ਨੇ ਕਿਹਾ ਕਿ ਭਾਰਤ ਕੋਲ ਆਪਣੀ ਅਰਥਵਿਵਸਥਾ ਨੂੰ ਲੈ ਕੇ ਟਾਰਗੇਟਿਡ ਅਪਰੋਚ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਆਰਥਿਕ ਸੰਕਟ ਵਿੱਚ ਭਾਰਤ ਨੇ ਸ਼੍ਰੀਲੰਕਾ ਦੀ ਕਾਫੀ ਮਦਦ ਕੀਤੀ ਹੈ।
ਸ਼੍ਰੀਲੰਕਾ ਇੱਕ ਭਾਰੀ ਆਰਥਿਕ ਸੰਕਟ ਤੋਂ ਜੂਝ ਰਿਹਾ ਹੈ ਅਤੇ ਦੇਸ਼ ਵਿਦੇਸ਼ੀ ਮੁਦਰਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨਾਲ ਇਹ ਭੋਜਨ ਅਤੇ ਈਂਧਣ ਦੇ ਆਯਾਤ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹੈ। ਸ਼੍ਰੀਲੰਕਾ ਨੇ ਭੋਜਨ ਅਤੇ ਈਂਧਨ ਖਰੀਦਣ ਲਈ ਐਮਰਜੈਂਸੀ ਲੋਨ 'ਤੇ ਭਾਰਤ ਤੋਂ ਮਦਦ ਮੰਗੀ ਸੀ।
ਭਾਰਤ ਨੇ ਵੀ ਸ਼੍ਰੀਲੰਕਾ ਦੀ ਮਦਦ ਕਰਨ ਵਿੱਚ ਦੇਰ ਨਹੀਂ ਕੀਤੀ। IMF ਨੇ ਵੀ ਪੂੰਜੀਗਤ ਖਰਚ ਵਧਾ ਕੇ ਅਰਥਵਿਵਸਥਾ ਨੂੰ ਸੰਭਾਲਣ ਦੀ ਭਾਰਤ ਦੀ ਨੀਤੀ ਦੀ ਸ਼ਲਾਘਾ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ IMF ਅੱਜ ਵਰਲਡ ਇਕਨਾਮਿਕ ਆਉਟਲੁੱਕ ਜਾਰੀ ਕਰਨ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।