ਸੰਕਟ 'ਚ ਘਿਰੀ IL&FS ਕੰਪਨੀ ਦੇ ਸੀ. ਓ. ਓ. ਸ਼ਿਵਰਮਨ ਦਾ ਅਸਤੀਫਾ

06/04/2020 5:56:56 PM

ਮੁੰਬਈ— ਸੰਕਟ 'ਚ ਘਿਰੀ ਇੰਫਰਾਸਟ੍ਰਕਚਰ ਲੀਜਿੰਗ ਐਂਡ ਫਾਈਨੈਂਸ਼ਲ ਸਰਵਿਸਜ਼ਿਜ (ਆਈ. ਐੱਲ. ਐੱਫ. ਐੱਸ.) ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਐੱਨ. ਸ਼ਿਵਰਮਨ ਨੇ ਅਸਤੀਫਾ ਦੇ ਦਿੱਤਾ ਹੈ।

ਐੱਲ. ਐਂਡ ਟੀ. ਸਮੂਹ ਨਾਲ ਲੰਮੇ ਸਮੇਂ ਤੱਕ ਜੁੜੇ ਰਹੇ ਸ਼ਿਵਰਮਨ ਨੂੰ ਨਵੰਬਰ 2018 'ਚ ਆਈ. ਐੱਲ. ਐੱਫ. ਐੱਸ. ਦਾ ਸੀ. ਓ. ਓ. ਬਣਾਇਆ ਗਿਆ ਸੀ।

ਉਹ ਇਨਫਰਾਸਟ੍ਰਕਚਰ ਇਨਵੈਸਟਮੈਂਟ ਟਰੱਸਟ ਪ੍ਰੋਗਰਾਮ (ਇਨਵਟ) ਦੇ ਵੀ ਪ੍ਰਮੁੱਖ ਹਨ। ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਉਹ ਫਿਲਹਾਲ 31 ਜੁਲਾਈ 2020 ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਸ਼ਿਵਰਮਨ ਦੇ ਅਸਤੀਫੇ ਤੋਂ ਬਾਅਦ ਉਦੈ ਕੋਟਕ ਦੀ ਅਗਵਾਈ ਵਾਲੀ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਕੰਪਨੀ ਦੇ ਉੱਚ ਪ੍ਰਬੰਧਨ 'ਚ ਫੇਰਬਦਲ ਕਰਨ ਦਾ ਫੈਸਲਾ ਕੀਤਾ ਹੈ। ਹੁਣ ਕੰਪਨੀ ਦੀ ਸੰਪਤੀ ਦੇ ਮੁਦਰੀਕਰਨ ਅਤੇ ਇਨਵਟ ਪ੍ਰੋਗਰਾਮ ਦੀ ਜਿੰਮੇਵਾਰੀ ਤਿੰਨ ਹੋਰ ਉੱਚ ਅਧਿਕਾਰੀ ਅਸ਼ਵਨੀ ਕੁਮਾਰ, ਦਲੀਪ ਭਾਟੀਆ ਅਤੇ ਕੌਸ਼ਿਕ ਮੋਦਕ ਸੰਭਾਲਣਗੇ।


Sanjeev

Content Editor

Related News