ਇਫਕੋ ਮਾਰਚ ਤੋਂ ਬਣਾਏਗਾ ਨੈਨੋ ਫਰਟੀਲਾਈਜ਼ਰ, ਮੁੱਲ ਹੋਵੇਗਾ ਘੱਟ

Wednesday, Dec 04, 2019 - 12:56 AM (IST)

ਇਫਕੋ ਮਾਰਚ ਤੋਂ ਬਣਾਏਗਾ ਨੈਨੋ ਫਰਟੀਲਾਈਜ਼ਰ, ਮੁੱਲ ਹੋਵੇਗਾ ਘੱਟ

ਨਵੀਂ ਦਿੱਲੀ (ਯੂ. ਐੱਨ. ਆਈ.)-ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪ੍ਰੇਟਿਵ ਲਿਮਟਿਡ (ਇਫਕੋ) ਅਗਲੇ ਸਾਲ ਮਾਰਚ ਤੋਂ ਨਵੀਂ ਨੈਨੋ ਤਕਨੀਕ ਆਧਾਰਿਤ ਨਾਈਟਰੋਜਨ ਫਰਟੀਲਾਈਜ਼ਰ ਦਾ ਉਤਪਾਦਨ ਸ਼ੁਰੂ ਕਰ ਦੇਵੇਗਾ, ਜਿਸ ਦੇ ਬਾਜ਼ਾਰ ’ਚ ਉਪਲੱਬਧ ਹੋ ਜਾਣ ਨਾਲ ਇਕ ਬੋਰੀ ਯੂਰੀਆ ਦੀ ਜਗ੍ਹਾ ਇਕ ਬੋਤਲ ਨੈਨੋ ਉਤਪਾਦ ਨਾਲ ਕੰਮ ਚੱਲ ਜਾਵੇਗਾ।

ਇਕ ਬੋਤਲ ਨੈਨੋ ਯੂਰੀਆ ਦਾ ਮੁੱਲ ਲਗਭਗ 240 ਰੁਪਏ ਹੋਵੇਗਾ। ਇਸ ਦਾ ਮੁੱਲ ਰਵਾਇਤੀ ਯੂਰੀਆ ਦੇ ਇਕ ਬੈਗ ਦੇ ਮੁਕਾਬਲੇ 10 ਫ਼ੀਸਦੀ ਘੱਟ ਹੋਵੇਗਾ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਉਦੈ ਸ਼ੰਕਰ ਅਵਸਥੀ ਨੇ ਦੱਸਿਆ ਕਿ ਗੁਜਰਾਤ ਦੇ ਅਹਿਮਦਾਬਾਦ ਸਥਿਤ ਕਲੋਲ ਕਾਰਖਾਨੇ ’ਚ ਨਾਈਟਰੋਜਨ ਅਾਧਾਰਿਤ ਫਰਟੀਲਾਈਜ਼ਰ ਦਾ ਉਤਪਾਦਨ ਕੀਤਾ ਜਾਵੇਗਾ। ਇਹ ਪੂਰੀ ਤਰ੍ਹਾਂ ਨਾਲ ‘ਮੇਕ ਇਨ ਇੰਡੀਆ’ ਦੇ ਤਹਿਤ ਹੋਵੇਗਾ, ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦੇ ਟੀਚੇ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ। ਕੰਪਨੀ ਦੀ ਯੋਜਨਾ ਸਾਲਾਨਾ ਢਾਈ ਕਰੋਡ਼ ਬੋਤਲ ਉਤਪਾਦਨ ਦੀ ਹੈ।

ਸ਼੍ਰੀ ਅਵਸਥੀ ਨੇ ਦੱਸਿਆ ਕਿ 500 ਮਿਲੀਲਿਟਰ ਬੋਤਲ ਨੈਨੋ ਯੂਰੀਆ 45 ਕਿਲੋ ਯੂਰੀਆ ਦੇ ਬਰਾਬਰ ਹੋਵੇਗਾ। ਇਸ ਨਵੇਂ ਉਤਪਾਦ ਦੀ ਵਰਤੋਂ ਨਾਲ ਦੇਸ਼ ’ਚ ਯੂਰੀਆ ਦੀ 50 ਫ਼ੀਸਦੀ ਤੱਕ ਖਪਤ ਘੱਟ ਹੋਵੇਗੀ ਅਤੇ ਫਸਲਾਂ ਦਾ ਉਤਪਾਦਨ ਵੀ ਵਧੇਗਾ। ਦੇਸ਼ ’ਚ ਇਸ ਵੇਲੇ 3 ਕਰੋਡ਼ ਟਨ ਯੂਰੀਆ ਦੀ ਖਪਤ ਹੈ ਅਤੇ ਕਿਸਾਨ ਇਸ ਦੀ ਜ਼ਿਆਦਾ ਵਰਤੋਂ ਕਰਦੇ ਹਨ। ਨਵੇਂ ਫਰਟੀਲਾਈਜ਼ਰ ਦੀ ਵਰਤੋਂ ਨਾਲ ਹੁਣ ਉਨ੍ਹਾਂ ਦੇ ਖਰਚੇ ’ਚ ਕਮੀ ਆਵੇਗੀ। ਅਜੇ ਪ੍ਰਤੀ ਏਕਡ਼ 100 ਕਿਲੋਗ੍ਰਾਮ ਯੂਰੀਆ ਦੀ ਜ਼ਰੂਰਤ ਹੁੰਦੀ ਹੈ। ਇਸ ਨਵੇਂ ਮਾਮਲੇ ’ਚ ਪ੍ਰਤੀ ਏਕਡ਼ ਇਕ ਬੋਤਲ ਨੈਨੋ ਫਰਟੀਲਾਈਜ਼ਰ ਜਾਂ ਇਕ ਮੋਬਾਇਲ ਬੈਗ ਯੂਰੀਆ ਦੀ ਜ਼ਰੂਰਤ ਹੋਵੇਗੀ।


author

Karan Kumar

Content Editor

Related News