ਨਹੀਂ ਹੈ ਰਾਸ਼ਨ ਕਾਰਡ ਤਾਂ ਇਸ ਤਰੀਕੇ ਮੁਫਤ 'ਚ ਮਿਲ ਸਕੇਗਾ 5 ਕਿਲੋ ਅਨਾਜ ਅਤੇ ਚਾਵਲ
Saturday, May 16, 2020 - 01:24 PM (IST)
ਨਵੀਂ ਦਿੱਲੀ — ਪ੍ਰਵਾਸੀ ਮਜ਼ਦੂਰਾਂ ਦੀ ਆਰਥਿਕ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ ਇਨ੍ਹਾਂ ਨੂੰ ਮੁਫਤ ਅਨਾਜ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਪ੍ਰਵਾਸੀ ਮਜ਼ਦੂਰਾਂ ਨੂੰ ਦੋ ਮਹੀਨਿਆਂ ਲਈ ਮੁਫਤ 'ਚ ਅਨਾਜ ਦਿੱਤਾ ਜਾਵੇਗਾ। ਜਿਹੜੇ ਮਜ਼ਦੂਰਾਂ ਦਾ ਰਾਸ਼ਨ ਕਾਰਡ ਨਹੀਂ ਬਣਿਆ ਹੋਇਆ ਹੈ ਉਨ੍ਹਾਂ ਨੂੰ ਵੀ ਪ੍ਰਤੀ ਵਿਅਕਤੀ 5 ਕਿਲੋ ਰਾਸ਼ਨ ਅਤੇ 1 ਚਾਵਲ 2 ਮਹੀਨੇ ਲਈ ਮਿਲਣਗੇ।
ऐसे प्रवासी श्रमिकों को मई एवं जून, अगले 2 माह के लिए- प्रति व्यक्ति 5 किलो अनाज और प्रत्येक परिवार को 1 किलो चना मुफ्त दिया जाएगा। इसकी पूरी राशि 3500 करोड़ रुपए का खर्च केन्द्र सरकार वहन कर रही है। इसके वितरण का कार्य कल से शुरू हो जाएगा। 2/5 @narendramodi
— Ram Vilas Paswan (@irvpaswan) May 15, 2020
ਬਿਨਾਂ ਰਾਸ਼ਨ ਕਾਰਡ ਵਾਲਿਆਂ ਨੂੰ ਮਿਲ ਸਕਦਾ ਹੈ ਮੁਫਤ ਅਨਾਜ
ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰਾਲੇ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਰਾਸ਼ਨ ਕਾਰਡ ਨਹੀਂ ਵੀ ਹੈ ਤਾਂ ਉਸ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਦਿਖਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਉਸ ਤੋਂ ਬਾਅਦ ਇਕ ਸਲਿੱਪ ਮਿਲੇਗੀ। ਇਸ ਸਲਿੱਪ ਨੂੰ ਦਿਖਾ ਕੇ ਮੁਫਤ 'ਚ ਅਨਾਜ ਮਿਲ ਸਕੇਗਾ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਆਨਲਾਈਨ ਪਲੇਟਫਾਰਮ ਵੀ ਸ਼ੁਰੂ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : EPFO ਦੀਆਂ ਕੰਪਨੀਆਂ ਨੂੰ ਰਾਹਤ, ਭੁਗਤਾਨ 'ਚ ਦੇਰੀ ਲਈ ਨਹੀਂ ਲਿਆ ਜਾਵੇਗਾ ਜੁਰਮਾਨਾ
ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਸਰਕਾਰ ਨੇ ਰਾਹਤ ਪੈਕੇਜ ਦੇ ਤਹਿਤ ਪ੍ਰਵਾਸੀ ਮਜ਼ਦੂਰਾਂ ਲਈ ਖਾਸ ਐਲਾਨ ਕੀਤੇ ਹਨ। ਇਨ੍ਹਾਂ 'ਚ ਐਨ.ਐਫ.ਐਸ.ਏ. ਲਾਭ ਪਾਤਰੀਆਂ ਤੋਂ ਇਲਾਵਾ 10 ਫੀਸਦੀ ਅਜਿਹੇ ਪ੍ਰਵਾਸੀ ਮਜ਼ਦੂਰ ਸ਼ਾਮਲ ਹਨ ਜਿਨ੍ਹਾਂ ਕੋਲ NFSA ਰਾਸ਼ਨ ਕਾਰਡ ਨਹੀਂ ਹੈ ਇਸ ਦੇ ਨਾਲ ਹੀ ਸੂਬੇ ਦੇ ਰਾਸ਼ਨ ਕਾਰਡ ਵਿਚ ਵੀ ਉਨ੍ਹਾਂ ਦਾ ਨਾਮ ਨਹੀਂ ਹੈ। ਰਾਮ ਵਿਲਾਲ ਪਾਸਵਾਨ ਨੇ ਕਿਹਾ ਕਿ ਇਸ ਸੰਬੰਧ ਵਿਚ ਉਨ੍ਹਾਂ ਨੇ ਖੁਰਾਕ ਅਤੇ ਉਪਭੋਗਤਾ ਮਾਮਲਿਆਂ ਦੇ ਸਕੱਤਰਾਂ ਅਤੇ ਐਫ.ਸੀ.ਆਈ. ਦੇ ਸੀ.ਐਮ.ਡੀ. ਨੂੰ ਨਿਰਦੇਸ਼ ਦਿੱਤੇ ਹਨ। ਲਾਭਪਾਤਰਾਂ ਦੀ ਸੂਚੀ 15 ਜੁਲਾਈ ਤੱਕ ਦੇਣ ਦੇ ਨਿਰਦੇਸ਼ ਦਿੱਤੇ ਹਨ।
ਰਾਸ਼ਨ ਉਪਲੱਬਧ ਕਰਵਾਉਣ ਲਈ ਤਕਨਾਲੋਜੀ ਦਾ ਸਹਾਰਾ ਲਿਆ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਦੂਜੇ ਸੂਬਿਆਂ 'ਚ ਰਹਿ ਰਹੇ ਪ੍ਰਵਾਸੀ ਪਰਿਵਾਰ ਜਨਤਕ ਵੰਡ ਪ੍ਰਣਾਲੀ 'ਚ ਮਿਲਣ ਵਾਲੇ ਰਾਸ਼ਨ ਨੂੰ ਨਹੀਂ ਲੈ ਪਾਉਂਦੇ । ਇਸ ਲਈ ਵਨ ਨੇਸ਼ਨ ਵਨ ਰਾਸ਼ਨ ਕਾਰਡ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੇਂਦਰ ਦੀ ਨੀਤੀ ਦਾ ਅਸਰ: 'ਲਾਵਾ' ਚੀਨ ਤੋਂ ਭਾਰਤ ਲਿਆਵੇਗੀ ਆਪਣਾ ਕਾਰੋਬਾਰ