ਕੇਂਦਰ ਦਾ ਵੱਡਾ ਐਲਾਨ- ਜੂਟ ਤੇ ਕਪਾਹ ਦੀਆਂ ਕੀਮਤਾਂ MSP ਮੁੱਲ ਤੋਂ ਹੇਠਾਂ ਆਈਆਂ ਤਾਂ ਸਰਕਾਰ ਖ਼ਰੀਦੇਗੀ ਫਸਲਾਂ
Thursday, Mar 07, 2024 - 01:25 PM (IST)
ਨਵੀਂ ਦਿੱਲੀ — ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਜੇਕਰ ਜੂਟ ਅਤੇ ਕਪਾਹ ਦੀਆਂ ਬਾਜ਼ਾਰ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਹੇਠਾਂ ਆਉਂਦੀਆਂ ਹਨ ਤਾਂ ਸਰਕਾਰ ਕਿਸਾਨਾਂ ਤੋਂ ਉਨ੍ਹਾਂ ਦੀ ਫਸਲ ਖਰੀਦਣ ਲਈ ਤਿਆਰ ਹੈ।
ਇਹ ਵੀ ਪੜ੍ਹੋ : ਹੁਣ ਟਰੇਨ 'ਚ ਵੀ Swiggy ਤੋਂ ਕਰ ਸਕਦੇ ਹੋ ਆਰਡਰ , ਮਿਲੇਗਾ ਤਾਜ਼ਾ ਭੋਜਨ, ਜਾਣੋ ਪੂਰੀ ਜਾਣਕਾਰੀ
ਕੇਂਦਰੀ ਕੱਪੜਾ, ਖਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਅਤੇ ਵਣਜ ਅਤੇ ਉਦਯੋਗ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਜੂਟ ਅਤੇ ਕਪਾਹ ਦੇ ਉਤਪਾਦਨ ਨੂੰ ਵਧਾਉਣ ਦੀ ਦਿਸ਼ਾ ਵੱਲ ਕੰਮ ਕਰ ਰਿਹਾ ਹੈ ਅਤੇ ਵਿਦੇਸ਼ੀ ਨਿਰਯਾਤ ਲਈ ਖੇਤੀਬਾੜੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਗੁਣਵੱਤਾ ਵਾਲੇ ਬੀਜ ਅਤੇ ਖ਼ਾਦ ਉਪਲੱਬਧ ਕਰਵਾਉਣ ਲਈ ਤਿਆਰ ਹੈ।
ਇਹ ਵੀ ਪੜ੍ਹੋ : Gold-Silver price : ਸੋਨੇ ਦੀ ਕੀਮਤ ਪਹੁੰਚੀ ਹੁਣ ਤੱਕ ਦੇ ਨਵੇਂ ਉੱਚੇ ਪੱਧਰ ਦੇ ਨੇੜੇ, ਚਾਂਦੀ ਵੀ ਹੋਈ ਮਹਿੰਗੀ
ਮੰਤਰੀ ਨੇ ਇਹ ਟਿੱਪਣੀ ਇੱਥੇ ਟੈਕਸਟਾਈਲ ਸੈਕਟਰ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਕੀਤੀ ਅਤੇ ਉਨ੍ਹਾਂ ਨੂੰ 'ਵੋਕਲ ਫਾਰ ਲੋਕਲ' 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਡੇ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਦਾ ਸਪੱਸ਼ਟ ਸੱਦਾ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਟੈਕਸਟਾਈਲ ਉਤਪਾਦਨ ਵਧਣ ਨਾਲ ਆਮਦਨ ਵਿੱਚ ਵਾਧਾ ਹੋਵੇਗਾ, ਰੁਜ਼ਗਾਰ ਦੇ ਮੌਕੇ ਖੁੱਲ੍ਹਣਗੇ ਅਤੇ ਦੇਸ਼ ਨੂੰ 'ਆਤਮ-ਨਿਰਭਰ' ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਇਹ ਵੀ ਪੜ੍ਹੋ : ਕਾਰੋਬਾਰ ਦੀ ਦੁਨੀਆ ਵਿਚ ਚਲਦਾ ਹੈ ਇਨ੍ਹਾਂ ਔਰਤਾਂ ਦਾ ਨਾਂ, ਆਪਣੇ ਦਮ 'ਤੇ ਬਣਾਈ ਖ਼ਾਸ ਪਛਾਣ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8