ਜੇ ਟਾਟਾ ਏਅਰ ਇੰਡੀਆ ਨੂੰ ਨਾ ਚਲਾ ਸਕਿਆ ਤਾਂ ਭਾਰਤ ’ਚ ਉਸ ਨੂੰ ਕੋਈ ਹੋਰ ਨਹੀਂ ਚਲਾ ਸਕਦਾ : ਟਿਮ ਕਲਾਰਕ

Tuesday, Jun 21, 2022 - 09:52 PM (IST)

ਦੋਹਾ (ਭਾਸ਼ਾ)–ਜਹਾਜ਼ ਸੇਵਾ ਦੇਣ ਵਾਲੀ ਅਮੀਰਾਤ ਦੇ ਮੁਖੀ ਟਿਮ ਕਲਾਰਕ ਨੇ ਕਿਹਾ ਕਿ ਭਾਰਤ ’ਚ ਕਿਸੇ ਏਅਰਲਾਈਨਜ਼ ਲਈ ਸੰਚਾਲਨ ਕਰਨਾ ਸੌਖਾਲਾ ਨਹੀਂ ਹੈ ਅਤੇ ਜੇ ਟਾਟਾ ਸਮੂਹ ਏਅਰ ਇੰਡੀਆ ਨਹੀਂ ਚਲਾ ਸਕਿਆ ਤਾਂ ਦੇਸ਼ ’ਚ ਉਸ ਨੂੰ ਕੋਈ ਨਹੀਂ ਚਲਾ ਸਕਦਾ। ਕਲਾਰਕ ਨੇ ਕਿਹਾ ਕਿ ਏਅਰ ਇੰਡੀਆ ਨੂੰ ਯੂਨਾਈਟੇਡ ਏਅਰਲਾਈਨਜ਼ ਜਿੰਨਾ ਵੱਡਾ ਹੋਣਾ ਚਾਹੀਦਾ ਹੈ। ਇਸ ਨੂੰ ਆਪਣੇ ਘਰੇਲੂ ਬਾਜ਼ਾਰ ਦੇ ਨਾਲ ਹੀ ਵਿਦੇਸ਼ਾਂ ’ਚ ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈ.) ਅਤੇ ਭਾਰਤ ’ਚ ਹੋਣ ਵਾਲੀਆਂ ਆਰਥਿਕ ਸਰਗਰਮੀਆਂ ਦੇ ਪੱਧਰ ਕਾਰਨ ਇੰਨਾ ਵੱਡਾ ਤਾਂ ਹੋਣਾ ਹੀ ਚਾਹੀਦਾ ਹੈ।

ਇਹ ਵੀ ਪੜ੍ਹੋ : ਦੱਖਣੀ ਕੋਰੀਆ ਨੇ ਪਹਿਲੀ ਵਾਰ ਸਵਦੇਸ਼ੀ ਪੁਲਾੜ ਰਾਕੇਟ ਦਾ ਕੀਤਾ ਸਫ਼ਲ ਪ੍ਰੀਖਣ

ਏਅਰ ਇੰਡੀਆ ਦੇ ਬੇੜੇ ’ਚ ਫਿਲਹਾਲ ਲਗਭਗ 128 ਜਹਾਜ਼ ਹਨ ਜਦ ਕਿ ਸ਼ਿਕਾਗੋ ਸਥਿਤ ਯੂਨਾਈਟੇਡ ਏਅਰਲਾਈਨਜ਼ ਕੋਲ 860 ਜਹਾਜ਼ ਹਨ। ਕਲਾਰਕ ਨੇ ਇਹ ਗੱਲਾਂ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਦੀ 78ਵੀਂ ਸਾਲਾਨਾ ਆਮ ਬੈਠਕ ਮੌਕੇ ਕਹੀਆਂ। ਉਧਰ ਲੁਫਥਾਂਸਾ ਸਮੂਹ ਦੇ ਮੁਖ ਕਾਰਜਕਾਰੀ ਅਧਿਕਾਰੀ ਕਾਸਰਟਨ ਸਪੋਰ ਨੇ ਕਿਹਾ ਕਿ ਭਾਰਤੀ ਕੌਮਾਂਤਰੀ ਯਾਤਰੀ ਬਾਜ਼ਾਰ ’ਚ ਜ਼ਿਆਦਾਤਰ ਵਾਧਾ ਖਾੜੀ ਖੇਤਰ ਦੀ ਏਅਰਲਾਈਨਜ਼ ਕਾਰਨ ਰਿਹਾ ਹੈ ਅਤੇ ਉਨ੍ਹਾਂ ਦਾ ਸਮੂਹ ਏਅਰ ਇੰਡੀਆ ਨੂੰ ਆਪਣੀ ਬਾਜ਼ਾਰ ਹਿੱਸੇਦਾਰੀ ਮੁੜ ਹਾਸਲ ਕਰਨ ਲਈ ਇਕ ਮਜ਼ਬੂਤ ਇਕਾਈ ਬਣਾਉਣ ਦੇ ਭਾਰਤ ਸਰਕਾਰ ਦੇ ਵਿਚਾਰ ਦੀ ਸ਼ਲਾਘਾ ਕਰਦਾ ਹੈ। ਜਰਮਨੀ ਦੀ ਲੁਫਥਾਂਸਾ ਸਮੂਹ ਸਵਿਸ, ਲੁਫਥਾਂਸਾ ਅਤੇ ਆਸਟ੍ਰੇਲੀਅਨ ਏਅਰਲਾਈਨਜ਼ ਸਮੇਤ ਵੱਖ-ਵੱਖ ਯੂਰਪੀ ਏਅਰਲਾਈਨ ਬ੍ਰਾਂਡ ਦਾ ਸੰਚਾਲਨ ਕਰਦਾ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਸਿੰਗਲ ਯੂਜ਼ ਪਲਾਸਟਿਕ 1 ਜੁਲਾਈ ਤੋਂ ਬੈਨ, ਉਲੰਘਣਾ ਕਰਨ 'ਤੇ ਹੋਵੇਗੀ ਕਾਰਵਾਈ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News