ਜਨ-ਧਨ ਅਕਾਊਂਟ ਨੂੰ ਨਹੀਂ ਕੀਤਾ ਆਧਾਰ ਨਾਲ ਲਿੰਕ ਤਾਂ ਹੋਵੇਗਾ 1.3 ਲੱਖ ਦਾ ਨੁਕਸਾਨ
Wednesday, Nov 11, 2020 - 12:09 PM (IST)
ਬਿਜ਼ਨੈੱਸ ਡੈਸਕ: ਜੇਕਰ ਤੁਹਾਡਾ ਜਨ-ਧਨ ਅਕਾਊਂਟ ਹੈ ਅਤੇ ਤੁਸੀਂ ਆਪਣੇ ਖਾਤੇ ਨਾਲ ਆਧਾਰ ਲਿੰਕ ਨਹੀਂ ਕਰਵਾਇਆ ਤਾਂ ਜਲਦ ਹੀ ਕਰਵਾ ਲਓ, ਨਹੀਂ ਤਾਂ ਤੁਹਾਨੂੰ 1.30 ਲੱਖ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਸਰਕਾਰ ਵੱਲੋਂ ਖੁੱਲ੍ਹਵਾਏ ਜਾ ਰਹੇ ਜਨ-ਧਨ ਅਕਾਊਂਟ 'ਚ ਗਾਹਕਾਂ ਨੂੰ ਕਈ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਇਹ ਬੈਂਕ ਖਾਤਾ ਜ਼ੀਰੋ ਬੈਲੇਂਸ ਬਚਤ ਖਾਤਾ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਓਵਰਡਰਾਫਟ ਅਤੇ ਰੂਪੇ ਕਾਰਡ ਸਮੇਤ ਕਈ ਖ਼ਾਸ ਸੁਵਿਧਾਵਾਂ ਮਿਲਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਆਧਾਰ ਨਾਲ ਲਿੰਕ ਨਾ ਕਰਵਾਉਣ 'ਤੇ ਕਿੰਝ ਤੁਹਾਨੂੰ 1.30 ਲੱਖ ਰੁਪਏ ਦਾ ਨੁਕਸਾਨ ਹੋਵੇਗਾ।
ਇਸ ਤਰ੍ਹਾਂ ਹੁੰਦਾ ਹੈ 1.3 ਲੱਖ ਦਾ ਨੁਕਸਾਨ
ਦੱਸ ਦੇਈਏ ਕਿ ਇਸ ਖਾਤੇ 'ਚ ਗਾਹਕਾਂ ਨੂੰ ਰੂਪੇ ਡੈਬਿਟ ਕਾਰਡ ਦਿੱਤਾ ਜਾਂਦਾ ਹੈ, ਜਿਸ 'ਚ 1 ਲੱਖ ਰੁਪਏ ਦਾ ਹਾਦਸਾ ਬੀਮਾ ਮਿਲਦਾ ਹੈ ਪਰ ਜੇਕਰ ਤੁਸੀਂ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਓਗੇ ਤਾਂ ਤੁਹਾਨੂੰ ਇਹ ਫ਼ਾਇਦਾ ਨਹੀਂ ਮਿਲੇਗਾ ਭਾਵ ਸਿੱਧੇ ਤੌਰ 'ਤੇ ਤੁਹਾਡਾ ਇਕ ਲੱਖ ਰੁਪਏ ਦਾ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਇਸ ਖਾਤੇ 'ਤੇ ਤੁਹਾਨੂੰ 30000 ਰੁਪਏ ਦੇ ਐਕਸੀਡੈਂਟਲ ਡੈੱਥ ਇੰਸ਼ੋਰੈਂਸ ਕਵਰ ਵੀ ਬੈਂਕ ਖਾਤੇ ਨਾਲ ਆਧਾਰ ਲਿੰਕ ਹੋਣ 'ਤੇ ਹੀ ਮਿਲਦਾ ਹੈ। ਇਸ ਲਈ ਤੁਸੀਂ ਫਟਾਫਟ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਕਰਵਾ ਲਓ।
ਇਹ ਵੀ ਪੜ੍ਹੋ:ਸਰਦੀਆਂ ਦੇ ਮੌਸਮ 'ਚ ਬੇਹੱਦ ਲਾਹੇਵੰਦ ਹੈ ਮੂੰਗਫਲੀ ਦੀ ਚਟਨੀ, ਇੰਝ ਬਣਾਓ
ਕਿੰਝ ਕਰਵਾ ਸਕਦੇ ਹੋ ਅਕਾਊਂਟ ਨੂੰ ਆਧਾਰ ਨਾਲ ਲਿੰਕ
ਤੁਸੀਂ ਬੈਂਕ ਜਾ ਕੇ ਖਾਤੇ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਬੈਂਕ 'ਚ ਤੁਹਾਨੂੰ ਆਧਾਰ ਕਾਰਡ ਦੀ ਇਕ ਫੋਟੋ ਕਾਪੀ, ਆਪਣੀ ਪਾਸਬੁੱਕ ਲਿਜਾਣੀ ਹੋਵੇਗੀ। ਕਈ ਸਾਰੇ ਬੈਂਕ ਹੁਣ ਮੈਸੇਜ ਰਾਹੀਂ ਵੀ ਖਾਤੇ ਨੂੰ ਆਧਾਰ ਨਾਲ ਲਿੰਕ ਕਰ ਰਹੇ ਹਨ। ਸਟੇਟ ਬੈਂਕ ਆਫ ਇੰਡੀਆ ਦੇ ਗਾਹਕ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ ਮੈਸੇਜ ਬਾਕਸ 'ਚ ਜਾ ਕੇ UID<SPACE> ਆਧਾਰ ਨੰਬਰ<SPACE> ਖਾਤਾ ਨੰਬਰ ਲਿਖ ਕੇ 567676 'ਤੇ ਭੇਜ ਦਿਓ, ਤੁਹਾਡਾ ਬੈਂਕ ਖਾਤਾ ਆਧਾਰ ਨਾਲ ਜੁੜ ਜਾਵੇਗਾ। ਧਿਆਨ ਰਹੇ ਕਿ ਜੇਕਰ ਤੁਹਾਡਾ ਆਧਾਰ ਅਤੇ ਬੈਂਕ 'ਚ ਦਿੱਤਾ ਗਿਆ ਮੋਬਾਇਲ ਨੰਬਰ ਵੱਖਰਾ-ਵੱਖਰਾ ਹੈ ਤਾਂ ਲਿੰਕ ਨਹੀਂ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਆਪਣੇ ਨਜ਼ਦੀਕੀ ਏ.ਟੀ.ਐੱਮ. ਤੋਂ ਵੀ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ।
ਇਹ ਵੀ ਪੜ੍ਹੋ:ਕੀ ਤੁਸੀਂ ਜਾਣਦੇ ਹੋ ਸਰਦੀਆਂ 'ਚ ਕੌਫੀ ਪੀਣ ਦੇ ਇਨ੍ਹਾਂ ਫ਼ਾਇਦਿਆਂ ਬਾਰੇ
ਨਵਾਂ ਖਾਤਾ ਖੋਲ੍ਹਣ ਲਈ ਕਰਨਾ ਹੋਵੇਗਾ ਇਹ ਕੰਮ
ਜੇਕਰ ਤੁਸੀਂ ਆਪਣਾ ਨਵਾਂ ਜਨ-ਧਨ ਖਾਤਾ ਖੋਲ੍ਹਣਾ ਚਾਹੁੰਦੇ ਹਨ ਤਾਂ ਨਜ਼ਦੀਕੀ ਬੈਂਕ 'ਚ ਜਾ ਕੇ ਆਸਾਨੀ ਨਾਲ ਇਹ ਕੰਮ ਕਰ ਸਕਦੇ ਹੋ। ਇਸ ਲਈ ਬੈਂਕ 'ਚ ਤੁਹਾਨੂੰ ਫਾਰਮ ਭਰਨਾ ਹੋਵੇਗਾ। ਉਸ 'ਚ ਨਾਂ, ਮੋਬਾਇਲ ਨੰਬਰ, ਬੈਂਕ ਬ੍ਰਾਂਚ ਦਾ ਨਾਂ, ਬਿਨੈਕਾਰ ਦਾ ਪਤਾ, ਨਾਮਿਨੀ, ਰੁਜ਼ਗਾਰ ਅਤੇ ਸਾਲਾਨਾ ਆਮਦਨ ਅਤੇ ਨਿਰਭਰ ਰਹਿਣ ਵਾਲਿਆਂ ਦੀ ਗਿਣਤੀ, ਐੱਸ.ਐੱਸ.ਏ. ਕੋਡ ਜਾਂ ਵਾਰਡ ਨੰਬਰ, ਪਿੰਡ ਕੋਡ ਜਾਂ ਟਾਊਨ ਕੋਡ ਆਦਿ ਦੀ ਜਾਣਕਾਰੀ ਦੇਣੀ ਹੋਵੇਗੀ।