IDFC ਬੈਂਕ ਦਾ ਤਿਮਾਹੀ 'ਚ ਮੁਨਾਫਾ 78 ਫ਼ੀਸਦੀ ਵੱਧ ਕੇ 100 ਕਰੋੜ ਤੋਂ ਪਾਰ

Sunday, May 09, 2021 - 10:42 AM (IST)

IDFC ਬੈਂਕ ਦਾ ਤਿਮਾਹੀ 'ਚ ਮੁਨਾਫਾ 78 ਫ਼ੀਸਦੀ ਵੱਧ ਕੇ 100 ਕਰੋੜ ਤੋਂ ਪਾਰ

ਨਵੀਂ ਦਿੱਲੀ- ਪਿਛਲੇ ਵਿੱਤੀ ਸਾਲ ਦੀ ਮਾਰਚ 2021 ਨੂੰ ਖ਼ਤਮ ਹੋਈ ਚੌਥੀ ਤਿਮਾਹੀ ਵਿਚ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਸ਼ੁੱਧ ਮੁਨਾਫੇ ਵਿਚ 78 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਨਤੀਜੇ ਜਾਰੀ ਹੋਣ ਤੋਂ ਪਹਿਲਾਂ ਐੱਨ. ਐੱਸ. ਈ. 'ਤੇ ਬੈਂਕ ਦਾ ਸ਼ੇਅਰ ਸ਼ੁੱਕਰਵਾਰ ਨੂੰ 0.18 ਫ਼ੀਸਦੀ ਦੀ ਗਿਰਾਵਟ ਨਾਲ 56.75 ਰੁਪਏ 'ਤੇ ਬੰਦ ਹੋਇਆ ਹੈ।

ਇਕ ਸਾਲ ਪਹਿਲਾਂ ਜਨਵਰੀ-ਮਾਰਚ ਦੀ ਇਸ ਤਿਮਾਹੀ ਦੌਰਾਨ ਨਿੱਜੀ ਖੇਤਰ ਦੇ ਇਸ ਬੈਂਕ ਨੇ 72 ਕਰੋੜ ਰੁਪਏ ਮੁਨਾਫਾ ਕਮਾਇਆ ਸੀ, ਜੋ ਮਾਰਚ 2021 ਦੀ ਤਿਮਾਹੀ ਵਿਚ 128 ਕਰੋੜ ਰੁਪਏ ਰਿਹਾ।

ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਇਕ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ ਚੌਥੀ ਤਿਮਾਹੀ ਦੌਰਾਨ ਕੁੱਲ ਆਮਦਨ ਵੱਧ ਕੇ 4,834 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 4,576 ਕਰੋੜ ਰੁਪਏ ਸੀ। ਉੱਥੇ ਹੀ, ਫਸੇ ਕਰਜ਼ੇ ਦੇ ਮਾਮਾਲੇ ਵਿਚ 31 ਮਾਰਚ 2021 ਤੱਕ ਬੈਂਕ ਦਾ ਐੱਨ. ਪੀ. ਏ. ਕੁੱਲ ਕਰਜ਼ ਦਾ 4.15 ਫ਼ੀਸਦੀ ਹੋ ਗਿਆ, ਜੋ ਸਾਲ ਪਹਿਲਾਂ ਇਸ ਮਿਆਦ ਵਿਚ 2.6 ਫ਼ੀਸਦੀ ਸੀ। ਇਸ ਦੇ ਨਾਲ ਹੀ ਸ਼ੁੱਧ ਐੱਨ. ਪੀ. ਏ. ਵੀ ਵੱਧ ਕੇ 1.86 ਫ਼ੀਸਦੀ 'ਤੇ ਪਹੁੰਚ ਗਿਆ, ਜੋ ਮਾਰਚ 2020 ਵਿਚ 0.94 ਫ਼ੀਸਦੀ ਸੀ। ਨਤੀਜੇ ਵਜੋਂ, ਸੰਕਟਕਾਲੀ ਫੰਡ ਦੇ ਨਾਲ ਹੀ ਟੈਕਸ ਤੋਂ ਇਲਾਵਾ ਬੈਂਕ ਨੂੰ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ 412 ਕਰੋੜ ਰੁਪਏ ਦੇ ਮੁਕਾਬਲੇ 603 ਕਰੋੜ ਰੁਪਏ ਦੀ ਵਿਵਸਥਾ ਕਰਨੀ ਪਈ। 2020-21 ਦੇ ਪੂਰੇ ਵਿੱਤੀ ਸਾਲ ਵਿਚ ਬੈਂਕ ਦਾ ਮੁਨਾਫਾ 452 ਕਰੋੜ ਰੁਪਏ ਰਿਹਾ, ਜਦੋਂ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ ਬੈਂਕ ਨੇ 2,864 ਕਰੋੜ ਰੁਪਏ ਦਾ ਨੁਕਸਾਨ ਦਰਜ ਕੀਤਾ ਸੀ।


author

Sanjeev

Content Editor

Related News