ਭਾਰਤ ''ਚ ਸਮਾਰਟਫੋਨ ਬ੍ਰਾਂਡਸਦੀ ਹਾਲਤ ਖਰਾਬ, ਸੇਲ ''ਚ ਆਈ ਭਾਰੀ ਗਿਰਾਵਟ
Friday, Aug 15, 2025 - 05:16 PM (IST)

ਗੈਜੇਟ ਡੈਸਕ- ਆਈਡੀਸੀ ਨੇ ਭਾਰਤੀ ਬਾਜ਼ਾਰ 'ਚ ਸਮਾਰਟਫੋਨਾਂ ਦੀ ਸੇਲ ਨੂੰ ਲੈ ਕੇ ਨਵੀਂ ਰਿਪੋਰਟ ਜਾਰੀ ਕਰ ਦਿੱਤੀ ਹੈ। 2025 ਦੀ ਪਹਿਲੀ ਛਮਾਹੀ 'ਚ ਭਾਰਤੀ ਸਮਾਰਟਫੋਨ ਬਾਜ਼ਾਰ 'ਚ 1 ਫੀਸਦੀ ਵਧ ਕੇ 7 ਕਰੋੜ ਯੂਨਿਟਸ 'ਤੇ ਪਹੁੰਚ ਗਿਆ ਹੈ। ਪਿਛਲੇ 5 ਕੁਆਰਟਰ ਦੀ ਤਰ੍ਹਾਂ ਇਸ ਵਾਰ ਵੀ ਵੀਵੋ ਟਾਪ ਸੇਲਿੰਗ ਸਮਾਰਟਫੋਨ ਬ੍ਰਾਂਡਸ ਵੀ ਹਨ, ਜਿਨ੍ਹਾਂ ਨੂੰ ਇਸ ਕੁਆਰਟਰ ਕਾਫੀ ਨੁਕਸਾਨ ਹੋਇਆ ਹੈ।
ਇਸ ਲਿਸਟ 'ਚ ਅਜਿਹੇ ਨਾਂ ਵੀ ਸ਼ਾਮਲ ਹਨ, ਜੋ ਕਈ ਮਾਰਕੀਟ ਲੀਡਰ ਹੁੰਦੇ ਸਨ। ਸ਼ਾਓਮੀ, ਰੀਅਰਮੀ, ਵਨਪਲੱਸ ਅਤੇ ਪੋਕੋ ਦੀ ਲੇਸ 'ਚ ਗਿਰਾਵਟ ਆਈ ਹੈ। ਸ਼ਾਓਮੀ ਉਂਝ ਤਾਂ 5ਵੇਂ ਨੰਬਰ 'ਤੇ ਹੈ ਪਰ ਮਾਰਕੀਟ ਸ਼ੇਅਰ ਪਿਛਲੇ ਸਾਲ ਦੇ ਮੁਕਾਬਲੇ 13.5 ਫੀਸਦੀ ਤੋਂ ਘੱਟ ਕੇ 9.6 ਫੀਸਦੀ 'ਤੇ ਪਹੁੰਚ ਗਿਆ ਹੈ। ਕੰਪਨੀ ਦੀ ਸੇਲ 23.5 ਫੀਸਦੀ ਡਿੱਗੀ ਹੈ।
ਉਥੇ ਹੀ ਰੀਅਲਮੀ ਵੀ ਟਾਪ ਸਮਾਰਟਫੋਨ ਬ੍ਰਾਂਡਾਂ ਦੀ ਲਿਸਟ 'ਚ ਚੌਥੇ ਨੰਬਰ 'ਤੇ ਹੈ ਪਰ ਕੰਪਨੀ ਦੀ ਸੇਲ ਪਿਛਲੇ ਸਾਲ ਦੇ ਮੁਕਾਬਲੇ 17.8 ਫੀਸਦੀ ਡਿੱਗੀ ਹੈ।
ਪਿਛਲੇ ਸਾਲ ਇਸ ਤਿਮਾਹੀ 'ਚ ਕੰਪਨੀ ਦਾ ਮਾਰਕੀਟ ਸ਼ੇਅਰ 12.6 ਫੀਸਦੀ ਸੀ ਜੋ ਸਾਲ 2025 ਦੀ ਦੂਜੀ ਤਿਮਾਹੀ 'ਚ ਘੱਟ ਕੇ 9.7 ਫੀਸਦੀ ਹੋ ਗਿਆ ਹੈ। ਉਥੇ ਹੀ ਪੋਕੋ ਦਾ ਮਾਰਕੀਟ ਸ਼ੇਅਰ ਵੀ ਡਿੱਗਾ ਹੈ। ਪਿਛਲੇ ਸਾਲ ਕੰਪਨੀ ਦਾ ਮਾਰਕੀਟ ਸ਼ੇਅਰ 5.7 ਫੀਸਦੀ ਸੀ, ਜੋ ਘੱਟ ਕੇ 3.8 ਫੀਸਦੀ ਹੋ ਗਿਆ ਹੈ।
ਬ੍ਰਾਂਡ ਦੀ ਸੇਲ 'ਚ ਪਿਛਲੇ ਸਾਲ ਦੇ ਮੁਕਾਬਲੇ 28.4 ਫੀਸਦੀ ਦੀ ਗਿਰਾਵਟ ਆਈ ਹੈ। ਉਥੇ ਹੀ ਵਨਪਲੱਸ ਨੂੰ ਇਸ ਕੁਆਰਟਰ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਜਿੱਥੇ ਪਿਛਲੇ ਸਾਲ ਦੂਜੇ ਕੁਆਰਟਰ 'ਚ ਕੰਪਨੀ ਦਾ ਮਾਰਕੀਟ ਸ਼ੇਅਰ 4.4 ਫੀਸਦੀ ਸੀ, ਉਹ ਇਸ ਸਾਲ ਘੱਟ ਕੇ ਰ2.5 ਫੀਸਦੀ ਹੋ ਗਿਆ ਹੈ। ਕੰਪਨੀ ਦਾ ਮਾਰਕੀਟ ਸ਼ੇਅਰ 39.4 ਫੀਸਦੀ ਘੱਟ ਹੋਇਆ ਹੈ।