Yes Bank ਨੂੰ ਮੁੜ-ਸੁਰਜੀਤ ਕਰਨ ਲਈ ICICI-HDFC ਦਾ ਵੀ ਹੋਵੇਗਾ ਅਹਿਮ ਰੋਲ

Wednesday, Mar 11, 2020 - 04:51 PM (IST)

ਨਵੀਂ ਦਿੱਲੀ — ਯੈੱਸ ਬੈਂਕ ਸੰਕਟ ਵਿਚਕਾਰ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਇਸਦੇ ਸ਼ੇਅਰਾਂ ਵਿਚ ਤੇਜ਼ੀ ਦਰਜ ਕੀਤੀ ਗਈ। ਅੱਜ ਇਸ ਦੇ ਸ਼ੇਅਰ 28 ਫੀਸਦੀ ਵਧ ਗਏ। ਸੀ.ਬੀ.ਆਈ. ਨੇ ਯੈੱਸ ਬੈਂਕ 'ਚ 49 ਫੀਸਦੀ ਹਿੱਸੇਦਾਰੀ ਖਰੀਦਣ ਦੀ ਗੱਲ ਕਹੀ ਹੈ ਜਿਸ ਕਾਰਨ ਨਿਵੇਸ਼ਕਾਂ ਦੀ ਧਾਰਨਾ ਸਕਾਰਾਤਮਕ ਹੋ ਗਈ ਹੈ। ਬੈਂਕ ਨੂੰ ਫਿਰ ਤੋਂ ਖੜ੍ਹਾ ਕਰਨ ਲਈ ਸਟੇਟ ਬੈਂਕ ਤੋਂ ਇਲਾਵਾ ICICI-HDFC  ਵਰਗੇ ਬੈਂਕ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ। 

ਨਿਫਟੀ 'ਤੇ ਯੈੱਸ ਬੈਂਕ ਦਾ ਸ਼ੇਅਰ ਦੁਪਹਿਰ ਦੇ ਸਮੇਂ 29 ਫੀਸਦੀ ਦੀ ਤੇਜ਼ੀ ਨਾਲ 27.45 ਰੁਪਏ ਅਤੇ ਸੈਂਸੈਕਸ 'ਤੇ 29 ਫੀਸਦੀ ਦੀ ਤੇਜ਼ੀ ਨਾਲ 27.45 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਸੈਸ਼ਨ ਸੋਮਵਾਰ ਨੂੰ ਬੈਂਕ ਦੇ ਸ਼ੇਅਰ 31.17 ਫੀਸਦੀ ਵਧ ਕੇ 21.25 ਰੁਪਏ 'ਤੇ ਬੰਦ ਹੋਏ ਸਨ। ਸ਼ੇਅਰ ਬਾਜ਼ਾਰ ਹੋਲੀ ਦੇ ਦਿਨ ਬੰਦ ਸਨ।

ਸਟੇਟ ਬੈਂਕ ਦੇ ਨਿਵੇਸ਼ ਪਲਾਨ ਦੇ ਬਾਅਦ ਪ੍ਰਾਈਵੇਟ ਸੈਕਟਰ ਦੇ ਬੈਂਕ ICICI-HDFC ਅਤੇ ਕੋਟਕ ਮਹਿੰਦਰਾ ਬੈਂਕ ਨੇ ਵੀ ਨਿਵੇਸ਼ 'ਚ ਦਿਲਚਸਪੀ ਦਿਖਾਈ ਹੈ। ਯੈੱਸ ਬੈਂਕ ਲਈ 20 ਹਜ਼ਾਰ ਕਰੋੜ ਰੁਪਏ ਦਾ ਰੀ-ਕੈਪੀਟਿਲਾਈਜ਼ੇਸ਼ਨ ਪਲਾਨ ਇਕੁਇਟੀ ਅਧਾਰਿਤ ਹੈ ਜਿਸ ਵਿਚ ਇਹ ਬੈਂਕ ਸ਼ਾਮਲ ਹੋ ਸਕਦੇ ਹਨ।

ਇਸ ਤੋਂ ਇਲਾਵਾ ਹੋਰ ਪੀ.ਐਸ.ਬੀ.(ਸਰਕਾਰੀ ਬੈਂਕ) ਵਲੋਂ ਸ਼ਾਰਟ ਟਰਮ ਲਈ 30 ਹਜ਼ਾਰ ਕਰੋੜ ਬਲਕ ਡਿਪਾਜ਼ਿਟ ਦਾ ਵੀ ਪਲਾਨ ਹੈ। ਸਟੇਟ ਬੈਂਕ ਦਾ ਮੰਨਣਾ ਹੈ ਕਿ ਇਸ ਦੇ ਜ਼ਰੀਏ ਉਹ ਫੰਡ ਫਲਾਈਟ ਨੂੰ ਰੋਕ ਸਕੇਗਾ। ਇਸ ਦੇ ਨਾਲ ਹੀ ਯੈੱਸ ਬੈਂਕ ਦਾ ਕ੍ਰੈਡਿਟ ਰੇਟਿੰਗ ਵੀ ਬਿਹਤਰ ਹੋਵੇਗਾ ਜਿਸ ਨਾਲ ਕਾਰੋਬਾਰ 'ਚ ਮਦਦ ਮਿਲੇਗੀ।


Related News