ICICI ਬੈਂਕ ਦਾ ਮੁਨਾਫਾ 33.7% ਘਟਿਆ
Friday, Oct 27, 2017 - 06:42 PM (IST)
ਨਵੀਂ ਦਿੱਲੀ—ਵਿੱਤ ਸਾਲ 2018 ਦੀ ਦੂਜੀ ਤਿਮਾਹੀ 'ਚ ਆਈ.ਸੀ.ਆਈ.ਸੀ. ਬੈਂਕ ਦਾ ਮੁਨਾਫਾ 33.7 ਫੀਸਦੀ ਘੱਟ ਕੇ 2058 ਕਰੋੜ ਹੋ ਗਿਆ ਹੈ। ਵਿੱਤ ਸਾਲ 2017 ਦੀ ਦੂਜੀ ਤਿਮਾਹੀ 'ਚ ਆਈ.ਸੀ.ਆਈ.ਸੀ. ਬੈਂਕ ਦਾ ਮੁਨਾਫਾ 310.3 ਕਰੋੜ ਰੁਪਏ ਰਿਹਾ ਸੀ। ਆਈ.ਸੀ.ਆਈ.ਸੀ. ਬੈਂਕ ਨੇ 10 'ਤੇ 1 ਸ਼ੇਅਰ ਦੇ ਬੋਨਸ ਦਾ ਐਲਾਨ ਕੀਤਾ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਆਈ.ਸੀ.ਆਈ.ਸੀ. ਬੈਂਕ ਦਾ ਗ੍ਰਾਸ ਐੱਨ.ਪੀ.ਏ. 7.99 ਫੀਸਦੀ ਤੋਂ ਘੱਟ ਕੇ 7.87 ਫੀਸਦੀ ਰਿਹਾ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੇ ਤਿਮਾਹੀ 'ਚ ਆਈ.ਸੀ.ਆਈ.ਸੀ. ਬੈਂਕ ਦਾ ਨੈੱਟ ਐੱਨ.ਪੀ.ਏ. 4.86 ਫੀਸਦੀ ਤੋ ਘੱਟ ਕੇ 4.43 ਫੀਸਦੀ ਰਿਹਾ ਹੈ। ਰੁਪਏ 'ਚ ਦੇਖਿਏ ਤਾਂ ਤਿਮਾਹੀ ਦਰ ਤਿਮਾਹੀ ਦਰ ਜੁਲਾਈ-ਸਤੰਬਰ 'ਚ ਆਈ.ਸੀ.ਆਈ.ਸੀ. ਬੈਂਕ ਦਾ ਗ੍ਰਾਸ ਐੱਨ.ਪੀ. 43,148 ਕਰੋੜ ਰੁਪਏ ਤੋਂ ਵਧ ਕੇ 44,488 ਕਰੋੜ ਰੁਪਏ ਹੋ ਗਿਆ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਆਈ.ਸੀ.ਆਈ.ਸੀ. ਬੈਂਕ ਦਾ ਨੈੱਟ ਐੱਨ.ਪੀ.ਏ. 25,306 ਕਰੋੜ ਤੋਂ ਘੱਟ ਕੇ 24,130 ਕਰੋੜ ਰੁਪਏ ਹੋ ਗਿਆ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਆਈ.ਸੀ.ਆਈ.ਸੀ. ਬੈਂਕ ਦੀ ਪ੍ਰੋਵਿਜਨਿੰਗ 2608.7 ਕਰੋੜ ਰੁਪਏ ਦੇ ਮੁਕਾਬਲੇ 4503 ਕਰੋੜ ਰਹੀ ਹੈ, ਜਦ ਕਿ ਵਿੱਤ ਸਾਲ 2017 ਦੀ ਦੂਜੀ ਤਿਮਾਹੀ 'ਚ ਆਈ.ਸੀ.ਆਈ.ਸੀ. ਬੈਂਕ ਨੇ 7082.7 ਕਰੋੜ ਰੁਪਏ ਦੀ ਪ੍ਰੋਵਿਜਨਿੰਗ ਕੀਤੀ ਸੀ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਆਈ.ਸੀ.ਆਈ.ਸੀ. ਬੈਂਕ ਦਾ ਨੈੱਟ ਇੰਟਰੇਸਟ ਮਾਰਜਿਨ ਬਿਨਾਂ ਬਦਲਾਅ ਦੇ 3.27 ਫੀਸਦੀ 'ਤੇ ਬਰਕਰਾਰ ਹੈ।
