ICICI ਬੈਂਕ ਦੀ ਸੌਗਾਤ, ਬਿਨਾਂ ਕਾਰਡ EMI 'ਤੇ ਖ਼ਰੀਦ ਸਕੋਗੇ ਕੋਈ ਵੀ ਸਾਮਾਨ
Thursday, Nov 19, 2020 - 10:11 PM (IST)
ਨਵੀਂ ਦਿੱਲੀ— ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਕਿਸ਼ਤਾਂ 'ਤੇ ਮੋਬਾਇਲ ਜਾਂ ਮਾਈਕਰੋਵੇਵ ਵਰਗੇ ਹੋਰ ਇਲੈਕਟ੍ਰਾਨਿਕ ਸਾਮਾਨਾਂ ਨੂੰ ਖ਼ਰੀਦਣ ਲਈ ਤੁਹਾਨੂੰ ਕਾਰਡ ਜਾਂ ਵਾਲਿਟ ਦੀ ਜ਼ਰੂਰਤ ਨਹੀਂ ਪਵੇਗੀ। ਵੀਰਵਾਰ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਨੇ 'ਕਾਰਡਲੈੱਸ' ਈ. ਐੱਮ. ਆਈ. ਸੁਵਿਧਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਹੁਣ ਸਿਰਫ਼ ਬੈਂਕ ਨਾਲ ਰਜਿਸਟਰਡ ਮੋਬਾਇਲ ਨੰਬਰ ਅਤੇ ਪੈਨ ਦੀ ਵਰਤੋਂ ਨਾਲ ਆਪਣੀ ਖ਼ਰੀਦ ਨੂੰ ਰਿਟੇਲ ਸਟੋਰ 'ਤੇ ਈ. ਐੱਮ. ਆਈ. 'ਚ ਤਬਦੀਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਇਥੋਪੀਆ ਸਣੇ ਹੁਣ 20 ਮੁਲਕਾਂ ਦੀ ਕਰ ਸਕੋਗੇ ਯਾਤਰਾ
ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਇਹ ਸਹੂਲਤ ਦੇਣ ਲਈ ਪਾਈਨ ਲੈਬਜ਼ ਨਾਲ ਸਮਝੌਤਾ ਕੀਤਾ ਹੈ। ਗਾਹਕ 'ਕਾਰਡਲੈੱਸ ਈ. ਐੱਮ. ਆਈ.' ਸੁਵਿਧਾ ਦਾ ਇਸਤੇਮਾਲ ਕ੍ਰੋਮਾ, ਰਿਲਾਇੰਸ ਡਿਜੀਟਲ, ਮਾਈ ਜਿਓ ਵਰਗੇ ਰਿਟੇਲਰਾਂ ਦੇ ਪ੍ਰਚੂਨ ਸਟੋਰਾਂ 'ਤੇ ਕਰ ਸਕਣਗੇ। ਇਹ ਬੈਂਕ ਦੇ ਪਹਿਲਾਂ ਤੋਂ ਪ੍ਰਵਾਨਿਤ ਗਾਹਕ ਹੋਣਗੇ, ਜਿਨ੍ਹਾਂ ਨੂੰ ਇਹ ਸਹੂਲਤ ਮਿਲੇਗੀ। ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਾਹਕ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਐੱਸ. ਐੱਮ. ਐੱਸ. 'CF' 5676766 'ਤੇ ਭੇਜ ਕੇ ਕਾਰਡਲੈੱਸ ਈ. ਐੱਮ.ਆਈ. ਸਹੂਲਤ ਲਈ ਆਪਣੀ ਯੋਗਤਾ ਬਾਰੇ ਵੇਖ ਸਕਦੇ ਹਨ ਜਾਂ ਬੈਂਕ ਦੀ ਮੋਬਾਈਲ ਐਪ 'ਚ 'ਆਫ਼ਰਜ਼ ਸੈਕਸ਼ਨ' ਵੇਖ ਸਕਦੇ ਹਨ।
ਇਹ ਵੀ ਪੜ੍ਹੋ- ਕੋਵਿਡ-19 ਟੀਕੇ ਲਈ ਫਾਈਜ਼ਰ ਨਾਲ ਸੰਪਰਕ 'ਚ ਭਾਰਤ : AIIMS ਡਾਇਰੈਕਟਰ