ICICI ਬੈਂਕ ਦਾ ਸ਼ੁੱਧ ਲਾਭ 19% ਵਧ ਕੇ 6,536 ਕਰੋੜ ਰੁਪਏ ਪਹੁੰਚਿਆ
Saturday, Jan 22, 2022 - 07:13 PM (IST)
ਨਵੀਂ ਦਿੱਲੀ : ਨਿਜੀ ਖੇਤਰ ਦੇ ICICI ਬੈਂਕ ਨੇ ਸ਼ਨੀਵਾਰ ਨੂੰ ਕਿਹਾ ਕਿ ਦਸੰਬਰ 2021 ਨੂੰ ਖਤਮ ਹੋਈ ਤਿਮਾਹੀ ਲਈ ਉਸਦਾ ਸੰਚਤ ਸ਼ੁੱਧ ਲਾਭ 18.8 ਫੀਸਦੀ ਵਧ ਕੇ 6536.55 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੇ ਅੰਕੜੇ ਦਿੱਤੇ ਹਨ। ਇਸ ਦੇ ਮੁਤਾਬਕ ਇਸ ਨੇ ਇੱਕ ਸਾਲ ਪਹਿਲਾਂ ਅਕਤੂਬਰ-ਦਸੰਬਰ 2020 ਦੀ ਮਿਆਦ ਵਿੱਚ 5,498.15 ਕਰੋੜ ਰੁਪਏ ਦਾ ਸੰਚਤ ਸ਼ੁੱਧ ਲਾਭ ਦਰਜ ਕੀਤਾ ਸੀ।
ICICI ਬੈਂਕ ਦੇ ਅਨੁਸਾਰ, ਅਕਤੂਬਰ-ਦਸੰਬਰ 2021 ਦੀ ਤਿਮਾਹੀ ਦੌਰਾਨ ਟੈਕਸ ਤੋਂ ਬਾਅਦ ਇਸਦਾ ਮੁਨਾਫਾ ਸਟੈਂਡਅਲੋਨ ਆਧਾਰ 'ਤੇ 25 ਫੀਸਦੀ ਵਧ ਕੇ 6,194 ਕਰੋੜ ਰੁਪਏ ਹੋ ਗਿਆ। ਅਕਤੂਬਰ-ਦਸੰਬਰ 2020 'ਚ ਇਹ 4,939.59 ਕਰੋੜ ਰੁਪਏ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।