ਲੈਟਿਨ ਅਮਰੀਕਾ, ਅਫਰੀਕਾ ਨੂੰ ਵੇਨਿਊ ਦੀ ਬਰਾਮਦ ਕਰਨ ਦੀ ਤਿਆਰੀ ’ਚ ਹੁੰਡਈ
Saturday, Nov 30, 2019 - 06:42 PM (IST)

ਨਵੀਂ ਦਿੱਲੀ (ਭਾਸ਼ਾ)-ਹੁੰਡਈ ਮੋਟਰ ਇੰਡੀਆ ਅਫਰੀਕਾ ਅਤੇ ਲੈਟਿਨ ਅਮਰੀਕਾ ਸਮੇਤ ਵੱਖ-ਵੱਖ ਬਾਜ਼ਾਰਾਂ ਨੂੰ ਕੰਪੈਕਟ ਸਪੋਟਰਸ ਯੂਟੀਲਿਟੀ ਵ੍ਹੀਕਲ (ਐੱਸ. ਯੂ. ਵੀ.) ਵੇਨਿਊ ਦੀ ਬਰਾਮਦ ਸ਼ੁਰੂ ਕਰਨ ਦੀ ਤਿਆਰੀ ’ਚ ਹੈ। ਕੰਪਨੀ ਨੇ ਦੱਸਿਆ ਕਿ ਵੇਨਿਊ ਦਾ ਖੱਬੇ ਪਾਸੇ ਸਟੇਅਰਿੰਗ ਵਾਲਾ ਐਡੀਸ਼ਨ ਵਿਕਾਸ ਦੀ ਪ੍ਰਕਿਰਿਆ ’ਚ ਹੈ ਅਤੇ ਇਸ ਦੀ ਬਰਾਮਦ ਖਾੜੀ ਦੇਸ਼ਾਂ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ ਦੇਸ਼ਾਂ ਨੂੰ ਕਰਨ ਦੀ ਯੋਜਨਾ ਹੈ।
ਕੰਪਨੀ ਨੂੰ ਇਸ ਸਾਲ ਵੇਨਿਊ ਦੀ ਬੁਕਿੰਗ ਇਕ ਲੱਖ ਨੂੰ ਪਾਰ ਕਰ ਜਾਣ ਦਾ ਅਨੁਮਾਨ ਹੈ। ਕੰਪਨੀ ਨੇ ਕਿਹਾ,‘‘1400 ਇਕਾਈਆਂ ਦੀ ਇਕ ਵੱਡੀ ਖੇਪ ਦੱਖਣੀ ਅਫਰੀਕਾ ਲਈ ਚੇਨਈ ਬੰਦਰਗਾਹ ਤੋਂ ਦਸੰਬਰ ’ਚ ਰਵਾਨਾ ਕੀਤੀ ਜਾਵੇਗੀ।’’ ਕੰਪਨੀ ਪਹਿਲਾਂ ਹੀ ਵੇਨਿਊ ਦੀ ਬਰਾਮਦ ਨੇਪਾਲ, ਭੂਟਾਨ, ਮਾਰੀਸ਼ਸ ਅਤੇ ਸੇਸ਼ੇਲਸ ਨੂੰ ਕਰ ਰਹੀ ਹੈ।