ਭਾਰਤੀ ਕੰਪਨੀਆਂ ਵਲੋਂ ਵਿਦੇਸ਼ੀ ਕਰਜ਼ੇ ਦੀ ਮੰਗ ਵਿਚ ਆਈ ਭਾਰੀ ਗਿਰਾਵਟ, ਜਾਣੋ ਵਜ੍ਹਾ
Friday, Oct 14, 2022 - 06:43 PM (IST)
ਨਵੀਂ ਦਿੱਲੀ - ਜੁਲਾਈ-ਸਤੰਬਰ ਤਿਮਾਹੀ ਵਿੱਚ ਭਾਰਤੀ ਕੰਪਨੀਆਂ ਦੁਆਰਾ ਵਿਦੇਸ਼ੀ ਮੁਦਰਾ ਉਧਾਰ ਲਗਭਗ ਨਾ-ਮਾਤਰ ਹੋ ਗਿਆ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਕੰਪਨੀਆਂ ਨੇ ਸਿਰਫ 21 ਕਰੋੜ ਡਾਲਰ ਡਾਲਰ ਦਾ ਵਿਦੇਸ਼ੀ ਮੁਦਰਾ ਕਰਜ਼ਾ ਲਿਆ, ਜੋ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ਦੇ ਮੁਕਾਬਲੇ 93.3 ਫੀਸਦੀ ਘੱਟ ਹੈ। ਪੰਜ ਕੰਪਨੀਆਂ ਨੇ ਵਿੱਤੀ ਸਾਲ 22 ਦੀ ਜੁਲਾਈ-ਸਤੰਬਰ ਤਿਮਾਹੀ ਵਿੱਚ 3.1 ਅਰਬ ਡਾਲਰ ਦਾ ਕਰਜ਼ਾ ਲਿਆ ਸੀ।
ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ਵਿੱਚ ਕੰਪਨੀਆਂ ਨੇ ਦਸੰਬਰ 2003 ਤਿਮਾਹੀ (19.1 ਕਰੋੜ ਡਾਲਰ) ਤੋਂ ਬਾਅਦ ਸਭ ਤੋਂ ਘੱਟ ਬਾਹਰੀ ਕਰਜ਼ਾ ਲਿਆ। ਪਿਛਲੀਆਂ 60 ਤਿਮਾਹੀਆਂ ਵਿੱਚ, ਹਰ ਤਿਮਾਹੀ ਵਿੱਚ ਭਾਰਤੀ ਉਦਯੋਗ ਦੁਆਰਾ ਵਿਦੇਸ਼ੀ ਬਾਜ਼ਾਰ ਤੋਂ ਔਸਤਨ 5 ਅਰਬ ਡਾਲਰ ਉਧਾਰ ਲਏ ਗਏ ਸਨ।
ਵਿਦੇਸ਼ੀ ਬਾਜ਼ਾਰ ਤੋਂ ਘਰੇਲੂ ਕੰਪਨੀਆਂ ਦੁਆਰਾ ਪੂੰਜੀ ਜੁਟਾਉਣ ਦੀ ਕਮੀ ਦੇ ਮੁੱਖ ਕਾਰਨ ਮੁਦਰਾ ਬਾਜ਼ਾਰ ਵਿੱਚ ਭਾਰੀ ਅਸਥਿਰਤਾ, ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਤੇਜ਼ੀ ਨਾਲ ਵਾਧਾ ਅਤੇ ਭਾਰਤ ਵਿੱਚ ਪੂੰਜੀ ਦੀ ਉਪਲਬਧਤਾ ਨੂੰ ਮੰਨਿਆ ਜਾਂਦਾ ਹੈ।
ਬਲੂਮਬਰਗ ਦੇ ਅੰਕੜਿਆਂ ਮੁਤਾਬਕ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਸਿਰਫ ਦੋ ਕੰਪਨੀਆਂ ਨੇ ਵਿਦੇਸ਼ੀ ਕਰਜ਼ਾ ਲਿਆ ਹੈ ਕਿਉਂਕਿ ਡਾਲਰ ਦੇ ਮੁਕਾਬਲੇ ਰੁਪਏ 'ਚ ਕਾਫੀ ਗਿਰਾਵਟ ਆਈ ਹੈ। ਇਸ ਸਾਲ ਜੂਨ ਤਿਮਾਹੀ ਵਿੱਚ ਸੱਤ ਭਾਰਤੀ ਕੰਪਨੀਆਂ ਨੇ 1.69 ਅਰਬ ਡਾਲਰ ਇਕੱਠੇ ਕੀਤੇ ਸਨ ਅਤੇ ਮਾਰਚ 2022 ਦੀ ਤਿਮਾਹੀ ਵਿੱਚ 13 ਕੰਪਨੀਆਂ ਨੇ 6.9 ਅਰਬ ਡਾਲਰ ਦਾ ਕਰਜ਼ਾ ਲਿਆ ਸੀ।
ਇਹ ਵੀ ਪੜ੍ਹੋ : ਵਿੱਤ ਮੰਤਰੀ ਨੇ ਜਾਪਾਨ, ਸਾਊਦੀ ਅਰਬ, ਨੀਦਰਲੈਂਡ ਅਤੇ ਦੱਖਣੀ ਕੋਰੀਆ ਦੇ ਆਪਣੇ ਹਮਰੁਤਬਾ ਨਾਲ ਕੀਤੀਆਂ ਮੀਟਿੰਗਾਂ
ਵਿਆਜ ਦਰਾਂ ਵਿੱਚ ਵਾਧੇ ਅਤੇ ਫਾਰਵਰਡ ਕਵਰ ਦੀ ਵਾਧੂ ਲਾਗਤ ਨਾਲ ਭਾਰਤ ਅਤੇ ਵਿਦੇਸ਼ੀ ਬਾਜ਼ਾਰ ਵਿੱਚ ਕ੍ਰੈਡਿਟ ਦਰ ਦਾ ਅੰਤਰ ਲਗਭਗ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬੈਂਕਾਂ ਕੋਲ ਲੌੜੀਂਦੀ ਪੂੰਜੀ ਹੈ ਅਤੇ ਉਹ ਚੰਗੀ ਸਾਖ਼ ਵਾਲੀਆਂ ਕੰਪਨੀਆਂ ਨੂੰ ਕਰਜ਼ਾ ਲੈਣ ਲਈ ਉਤਸ਼ਾਹਿਤ ਕਰ ਰਹੇ ਹਨ। ਇਸ ਕਾਰਨ ਵੀ ਕੰਪਨੀਆਂ ਵਿਦੇਸ਼ੀ ਬਾਜ਼ਾਰ ਵਿਚ ਕਰਜ਼ਾ ਲੈਣ ਵਿਚ ਦਿਲਚਸਪੀ ਨਹੀਂ ਲੈ ਰਹੀਆਂ।
ਵਿਦੇਸ਼ੀ ਬਾਜ਼ਾਰ ਤੋਂ ਉਧਾਰ ਲੈਣ ਵਿੱਚ ਗਿਰਾਵਟ ਦਾ ਇੱਕ ਕਾਰਨ ਇਹ ਹੈ ਕਿ ਮੱਧ ਅਤੇ ਛੋਟੇ ਆਕਾਰ ਦੀਆਂ ਕੰਪਨੀਆਂ ਨੇ ਕਮਜ਼ੋਰ ਮੰਗ ਦੇ ਮੱਦੇਨਜ਼ਰ ਘੱਟ ਪੂੰਜੀ ਖਰਚੇ ਦੀ ਯੋਜਨਾ ਬਣਾਈ ਹੈ।
ਕੇਅਰ ਰੇਟਿੰਗਜ਼ ਦੀ ਮੁੱਖ ਅਰਥ ਸ਼ਾਸਤਰੀ ਰਜਨੀ ਸਿਨਹਾ ਨੇ ਕਿਹਾ, “ਪਿਛਲੇ ਕੁਝ ਮਹੀਨਿਆਂ ਵਿੱਚ, ਦੁਨੀਆ ਭਰ ਵਿੱਚ ਵਿਆਜ ਦਰਾਂ ਵਧੀਆਂ ਹਨ ਅਤੇ ਰੁਪਏ ਦੀ ਕੀਮਤ ਘਟੀ ਹੈ। ਅਜਿਹੇ 'ਚ ਭਾਰਤੀ ਉਦਯੋਗ ਦਾ ਵਿਦੇਸ਼ੀ ਕਰਜ਼ਾ ਘੱਟ ਹੋਣਾ ਸੁਭਾਵਿਕ ਹੈ। ਅੱਗੇ ਜਾ ਕੇ ਵਿਆਜ ਦਰਾਂ ਵਧਣ ਦੀ ਸੰਭਾਵਨਾ ਹੈ ਅਤੇ ਰੁਪਿਆ ਦਬਾਅ ਹੇਠ ਰਹਿ ਸਕਦਾ ਹੈ, ਜਿਸ ਨਾਲ ਘਰੇਲੂ ਕੰਪਨੀਆਂ ਤੋਂ ਵਿਦੇਸ਼ੀ ਕਰਜ਼ਿਆਂ ਦੀ ਮੰਗ ਘਟੇਗੀ।
ਵਿਸ਼ਲੇਸ਼ਕਾਂ ਨੇ ਕਿਹਾ ਕਿ ਆਈਆਈਪੀ ਵਿਤ ਨਿਰਮਾਣ ਖੇਤਰ ਵਿਚ ਵਾਧਾ ਅਗਸਤ ਵਿਚ ਲਗਭਗ ਸਪਾਟ ਰਿਹਾ। ਗਲੋਬਲ ਨਰਮੀ ਦਾ ਅਸਰ ਨਿਰਯਾਤ ਵਿਚ ਦਿਖਾਈ ਦੇ ਰਿਹਾ ਹੈ। ਇਸ ਕਾਰਨ ਆਉਣ ਵਾਲੇ ਮਹੀਨਿਆਂ ਵਿਚ ਘਰੇਲੂ ਉਧਾਰੀ ਅਤੇ ਪੂੰਜੀਗਤ ਖਰਚੇ ਪ੍ਰਭਾਵਿਤ ਹੋ ਸਕਦੇ ਹਨ। ਗਲੋਬਲ ਅਰਥਵਿਵਸਥਾ ਵਿੱਚ ਪੂੰਜੀ ਦੀ ਸਪਲਾਈ, ਪੀ.ਐੱਮ.ਆਈ., ਨਵੇਂ ਆਰਡਰ, ਯੂ.ਐੱਸ. ਵਿੱਚ ਵਧ ਰਹੀ ਬਾਂਡ ਯੀਲਡ, ਯੂ.ਐੱਸ. ਹਾਊਸ ਸੇਲ ਵਿੱਚ ਕਮੀ ਆਦਿ ਗਲੋਬਲ ਮੰਦੀ ਦਾ ਸੰਕੇਤ ਦੇ ਰਹੇ ਹਨ।
ਇਹ ਵੀ ਪੜ੍ਹੋ : ਪ੍ਰੀ-ਬਜਟ ਮੀਟਿੰਗਾਂ ਦਾ ਦੌਰ ਹੋਵੇਗਾ ਸ਼ੁਰੂ,ਗੈਰ-ਜ਼ਰੂਰੀ ਖਰਚਿਆਂ ਨੂੰ ਘਟਾਉਣ ਦੀ ਰੱਖਿਆ ਗਿਆ ਹੈ ਟੀਚਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।