BSNL 4G: ਨਵੇਂ ਸਿਮ ਕਾਰਡ ਨੂੰ ਇੰਝ ਕਰੋ ਐਕਟਿਵ, ਬੇਹੱਦ ਆਸਾਨ ਹੈ ਤਰੀਕਾ

Wednesday, Aug 14, 2024 - 08:38 PM (IST)

BSNL 4G: ਨਵੇਂ ਸਿਮ ਕਾਰਡ ਨੂੰ ਇੰਝ ਕਰੋ ਐਕਟਿਵ, ਬੇਹੱਦ ਆਸਾਨ ਹੈ ਤਰੀਕਾ

ਗੈਜੇਟ ਡੈਸਕ- ਹਾਲ ਹੀ 'ਚ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਪਲਾਨ ਮਹਿੰਗੇ ਹੋਏ ਹਨ ਜਿਸ ਤੋਂ ਬਾਅਦ ਲੋਕਾਂ ਨੂੰ BSNL ਦੀ ਯਾਦ ਆਈ ਹੈ। BSNL ਵੀ ਪਹਿਲਾਂ ਇਸ ਤਰ੍ਹਾਂ ਪ੍ਰਮੋਸ਼ਨ ਨਹੀਂ ਕਰਦੀ ਸੀ ਜਿਸ ਤਰ੍ਹਾਂ ਨਿੱਜੀ ਕੰਪਨੀਆਂ ਦੇ ਪਲਾਨ ਮਹਿੰਗੇ ਹੋਣ ਤੋਂ ਬਾਅਦ ਕਰ ਰਹੀ ਹੈ। BSNL ਦੇ ਪਲਾਨ ਅਸਲ 'ਚ ਅੱਜ ਵੀ ਬਾਕੀ ਕੰਪਨੀਆਂ ਦੇ ਮੁਕਾਬਲੇ ਸਸਤੇ ਹਨ ਪਰ ਨੈੱਟਵਰਕ ਦੀ ਸਮੱਸਿਆ ਹੈ।

BSNL 4G ਸਰਵਿਸ ਹੌਲੀ-ਹੌਲੀ ਲਾਂਚ ਕੀਤੀ ਜਾ ਰਹੀਹੈ ਅਤੇ ਇਸ ਲਈ BSNL 4G ਸਿਮ ਕਾਰਡ ਦਾ ਵੀ ਦਿੱਤੇ ਜਾ ਰਹੇ ਹਨ। ਪਲਾਨ ਮਹਿੰਗੇ ਹੋਣ ਤੋਂ ਬਾਅਦ ਲੋਕ BSNL 'ਚ ਸਵਿੱਚ ਕਰ ਰਹੇ ਹਨ। ਕੁਝ ਇਲਾਕਿਆਂ 'ਚ BSNL 4G ਸਰਵਿਸ ਸ਼ੁਰੂ ਹੋ ਗਈ ਹੈ। ਅਜਿਹੇ 'ਚ ਇਨ੍ਹਾਂ ਇਲਾਕਿਆਂ 'ਚ BSNL 4G ਸਿਮ ਵੀ ਮਿਲ ਰਿਹਾ ਹੈ। ਅੱਜ ਅਸੀਂ ਤੁਹਾਨੂੰ BSNL 4G ਸਿਮ ਐਕਟਿਵ ਕਰਨ ਦਾ ਤਰੀਕਾ ਦੱਸਾਂਗੇ।

ਤੁਹਾਨੂੰ ਦੱਸ ਦੇਈਏ ਕਿ BSNL 4G ਸਿਮ ਦੀ ਹੋਮ ਡਿਲਿਵਰੀ ਵੀ ਕਰ ਰਹੀ ਹੈ ਅਤੇ ਇਸ ਦੀ ਜਾਣਕਾਰੀ BSNL ਨੇ ਐਕਸ 'ਤੇ ਕਈ ਪੋਸਟ ਕਰਕੇ ਦਿੱਤੀ ਹੈ। ਇਕ ਮਹੀਨੇ 'ਚ BSNL ਦੇ ਨੈੱਟਵਰਕ ਨਾਲ ਕਰੋੜਾਂ ਲੋਕ ਜੁੜੇ ਹਨ।

BSNL 4G ਸਿਮ ਇੰਝ ਕਰੋ ਐਕਟਿਵ

- ਸਭ ਤੋਂ ਪਹਿਲਾਂ ਆਪਣੇ ਸਿਮ ਕਾਰਡ ਨੂੰ ਫੋਨ 'ਚ ਪਾਓ

- ਹੁਣ ਨੈੱਟਵਰਕ ਦੇ ਆਉਣ ਦਾ ਇੰਤਜ਼ਾਰ ਕਰੋ

- ਨੈੱਟਵਰਕ ਸਿਗਨਲ ਦਿਸਦੇ ਹੀ 1507 'ਤੇਕਾਲ ਕਰੋ

- ਇਸ ਤੋਂ ਬਾਅਦ ਵੈਰੀਫਿਕੇਸ਼ਨ ਲਈ ਐਡਰੈੱਸ ਅਤੇ ਨਾਮ ਵਰਗੀ ਜਾਣਕਾਰੀ ਪੁੱਛੀ ਜਾਵੇਗੀ

- ਇਸ ਤੋਂ ਬਾਅਦ ਤੁਹਾਡਾ ਵੈਰੀਫਿਕੇਸ਼ਨ ਹੋ ਜਾਵੇਗਾ ਅਤੇ ਨੰਬਰ ਚਾਲੂ ਹੋ ਜਾਵੇਗਾ

- ਇਸ ਤੋਂ ਬਾਅਦ ਤੁਸੀਂ ਸਿਮ ਨੂੰ ਕਾਲਿੰਗ ਅਤੇ ਇੰਟਰਨੈੱਟ ਲਈ ਇਸਤੇਮਾਲ ਕਰ ਸਕੋਗੇ


author

Rakesh

Content Editor

Related News