covovax ਦਾ ਭਾਰਤ ''ਚ ਟ੍ਰਾਇਲ ਸ਼ੁਰੂ, ਸਤੰਬਰ ਤੱਕ ਆ ਸਕਦੈ ਟੀਕਾ : ਪੂਨਾਵਾਲਾ
Saturday, Mar 27, 2021 - 02:47 PM (IST)
ਨਵੀਂ ਦਿੱਲੀ- ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ. ਆਈ. ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਦਾਰ ਪੂਨਾਵਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਵਿਡ-19 ਟੀਕੇ ਕੋਵੋਵੈਕਸ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਹੋ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਟੀਕੇ ਨੂੰ ਇਸ ਸਾਲ ਸਤੰਬਰ ਤੱਕ ਉਤਾਰਿਆ ਜਾ ਸਕਦਾ ਹੈ।
ਪਿਛਲੇ ਅਗਸਤ ਵਿਚ ਅਮਰੀਕਾ ਦੀ ਟੀਕਾ ਕੰਪਨੀ ਨੋਵਾਵੈਕਸ ਇੰਕ ਨੇ ਐੱਸ. ਆਈ. ਆਈ. ਨਾਲ ਲਾਇਸੈਂਸ ਕਰਾਰ ਦੀ ਘੋਸ਼ਣਾ ਕੀਤੀ ਸੀ।
ਨੋਵਾਵੈਕਸ ਨੇ ਇਹ ਕਰਾਰ ਆਪਣੇ ਕੋਵਿਡ-19 ਟੀਕਾ 'ਕੈਂਡੀਡੇਟ' ਐੱਨ. ਵੀ. ਐਕਸ.-ਸੀ. ਓ. 2373 ਨੂੰ ਵਿਕਸਤ ਕਰਨ ਅਤੇ ਬਾਜ਼ਾਰ ਵਿਚ ਵੇਚਣ ਲਈ ਕੀਤਾ ਹੈ। ਇਹ ਟੀਕਾ ਭਾਰਤ ਅਤੇ ਹੋਰ ਦੇਸ਼ਾਂ ਨੂੰ ਉਪਲਬਧ ਕਰਾਇਆ ਜਾਵੇਗਾ।
ਪੂਨਾਵਾਲਾ ਨੇ ਟਵੀਟ ਕੀਤਾ, ''ਕੋਵੋਵੈਕਸ ਦਾ ਭਾਰਤ ਵਿਚ ਟ੍ਰਾਇਲ ਸ਼ੁਰੂ ਹੋ ਗਿਆ ਹੈ। ਇਸ ਟੀਕੇ ਨੂੰ ਨੋਵਾਵੈਕਸ ਤੇ ਸੀਰਮ ਇੰਸਟੀਚਿਊਟ ਵੱਲੋਂ ਸਾਂਝੇਦਾਰੀ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ। ਇਸ ਟੀਕੇ ਦਾ ਅਫਰੀਕੀ ਅਤੇ ਬ੍ਰਿਟੇਨ ਵਿਚ ਕੋਵਿਡ-19 ਸਟ੍ਰੇਨ ਖਿਲਾਫ਼ ਟ੍ਰਾਇਲ ਕੀਤਾ ਗਿਆ ਹੈ। ਇਸ ਦੀ ਕੁੱਲ ਸਮਰੱਥਾ 89 ਫ਼ੀਸਦੀ ਪਾਈ ਗਈ ਹੈ। ਸਾਨੂੰ ਉਮੀਦ ਹੈ ਕਿ ਇਸ ਟੀਕੇ ਨੂੰ ਸਤੰਬਰ 2020 ਤੱਕ ਪੇਸ਼ ਕੀਤਾ ਜਾ ਸਕੇਗਾ।''