ਛੇ ਸਾਲ ’ਚ ਸ਼ਹਿਦ ਦੀ ਬਰਾਮਦ ਹੋਈ ਦੁੱਗਣੀ, ਸਰਕਾਰ ਨੇ ਦਿੱਤੀ 500 ਕਰੋੜ ਰੁਪਏ ਦੀ ਅਲਾਟਮੈਂਟ

Thursday, Feb 18, 2021 - 11:45 AM (IST)

ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ’ਚ ਏਕੀਕ੍ਰਿਤ ਖੇਤੀ ਪ੍ਰਣਾਲੀ ਦੇ ਤਹਿਤ ਮਧੂਮੱਖੀ ਪਾਲਣ ਨਾਲ ਨਾ ਸਿਰਫ ਸ਼ਹਿਦ ਦਾ ਉਤਪਾਦਨ ਵਧ ਰਿਹਾ ਹੈ ਸਗੋਂ ਪਿਛਲੇ 6 ਸਾਲ ਦੌਰਾਨ ਇਸ ਦੀ ਬਰਾਮਦ ਦੁੱਗਣੀ ਹੋ ਗਈ ਹੈ। ਸਾਲ 2013-14 ਦੌਰਾਨ ਦੇਸ਼ ’ਚ 76,150 ਟਨ ਸ਼ਹਿਰ ਦਾ ਉਤਪਾਦਨ ਹੋਇਆ ਸੀ ਜੋ ਸਾਲ 2019-20 ’ਚ ਵਧ ਕੇ 1,20,000 ਟਨ ਹੋ ਗਿਆ ਹੈ, ਜਿਸ ’ਚ 57.58 ਫੀਸਦੀ ਦਾ ਵਾਧਾ ਹੋਇਆ ਹੈ। ਪਹਿਲਾਂ ਸ਼ਹਿਦ ਦੀ ਬਰਾਮਦ 28,378.42 ਟਨ ਸੀ ਜੋ ਸਾਲ 2019-20 ’ਚ ਵਧ ਕੇ 59,536.74 ਟਨ ਹੋ ਗਈ। ਇਸ ਤਰ੍ਹਾਂ ਸ਼ਹਿਦ ਬਰਾਮਦ ’ਚ 109.80 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਮੋਬਾਈਲ ਫੋਨ ਜ਼ਰੀਏ 15 ਦੇਸ਼ਾਂ ਦੀ ਕਰੰਸੀ 'ਚ ਭੇਜ ਸਕਦੇ ਹੋ ਰਕਮ, ਇਸ ਬੈਂਕ ਨੇ ਸ਼ੁਰੂ ਕੀਤੀ ਨਵੀਂ ਸਰਵਿਸ

ਖੇਤੀ ਮੰਤਰਾਲਾ ਦੇ ਸੂਤਰਾਂ ਮੁਤਾਬਕ ਖੇਤੀ ’ਚ ਮਧੂਮੱਖੀ ਪਾਲਣ ਦੇ ਮਹੱਤਵ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ 3 ਸਾਲ (2020-21 ਤੋਂ 2022-23) ਲਈ ਰਾਸ਼ਟਰੀ ਮਧੂਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (ਐੱਨ. ਬੀ. ਐੱਚ. ਐੱਮ.) ਨੂੰ 500 ਕਰੋੜ ਰੁਪਏ ਦੀ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ਮਿਸ਼ਨ ਦਾ ਐਲਾਨ ਆਤਮ ਨਿਰਭਰ ਭਾਰਤ ਯੋਜਨਾ ਦੇ ਤਹਿਤ ਕੀਤਾ ਗਿਆ ਸੀ। ਐੱਨ. ਬੀ. ਐੱਚ. ਐੱਮ. ਦਾ ਟੀਚਾ ‘ਮਿੱਠੀ ਕ੍ਰਾਂਤੀ’ ਦੇ ਟੀਚੇ ਨੂੰ ਹਾਸਲ ਕਰਨ ਲਈ ਦੇਸ਼ ’ਚ ਵਿਗਿਆਨੀ ਆਧਾਰ ’ਚ ਮਧੂਮੱਖੀ ਪਾਲਣ ਦਾ ਵਿਆਪਕ ਪ੍ਰਮੋਸ਼ਨ ਅਤੇ ਵਿਕਾਸ ਹੈ, ਜਿਸ ਨੂੰ ਰਾਸ਼ਟਰੀ ਮਧੂਮੱਖੀ ਬੋਰਡ (ਐੱਨ. ਬੀ. ਬੀ.) ਦੇ ਮਾਧਿਅਮ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੋਬਾਈਲ ਫੋਨ ’ਤੇ ਗੱਲਬਾਤ ਅਤੇ ਡਾਟਾ ਇਸਤੇਮਾਲ ਹੋਵੇਗਾ ਮਹਿੰਗਾ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।


Harinder Kaur

Content Editor

Related News