ਇਮਾਨਦਾਰੀ ਨਾਲ ਕਾਨੂੰਨ ਲਾਗੂ ਕਰਨ ਕਸਟਮ ਵਿਭਾਗ ਦੇ ਅਧਿਕਾਰੀ : ਸੀਤਾਰਮਣ
Saturday, Nov 09, 2019 - 02:44 PM (IST)

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰੈਵੇਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਨੂੰ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਟੈਕਸ ਅਦਾ ਕਰਨ ਵਾਲਿਆਂ ਲਈ ਇਕ ਸਹਾਇਕ ਵਜੋਂ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਟੈਕਸ ਦਾ ਭੁਗਤਾਨ ਕਰਨ ਸਮੇਂ ਟੈਕਸਦਾਤਾਵਾਂ 'ਚ ਕਿਸੇ ਕਿਸਮ ਦੇ ਡਰ ਦੀ ਭਾਵਨਾ ਨਾ ਹੋਵੇ।
ਇੰਡੀਅਨ ਰੈਵੀਨਿਊ ਸਰਵਿਸ ਦੀ 69ਵੀਂ ਬੈਚ ਦੀ ਪਾਸਿੰਗ ਆਊਟ ਪਰੇਡ
ਹਰਿਆਣਾ ਦੇ ਫਰੀਦਾਬਾਦ ਵਿਚ ਭਾਰਤੀ ਮਾਲ ਸੇਵਾ ਦੇ 69ਵੇਂ ਬੈਚ ਦੇ ਪਾਸਿੰਗ ਆਊਟ ਪਰੇਡ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਮੈਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗਈ ਸੀ ਅਤੇ ਮੈਂ ਉਥੇ ਟੈਕਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੈਂ ਉਨ੍ਹਾਂ ਨੂੰ ਸੰਦੇਸ਼ ਦਿੱਤਾ ਕਿ ਅਸੀਂ ਸਹਾਇਕ ਹਾਂ। ਸਾਡੇ ਵਿਚਕਾਰ ਇਕ ਜਾਂ ਦੋ ਗਲਤ ਲੋਕਾਂ ਕਾਰਨ ਸੰਦੇਸ਼ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਅਤੇ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਹੈ ਕਿ ਟੈਕਸ ਅਥਾਰਟੀਆਂ ਨਾਲ ਨਜਿੱਠਣਾ ਮੁਸ਼ਕਲ ਹੈ। ਇੰਡੀਅਨ ਰੈਵੀਨਿਊ ਸਰਵਿਸ ਦੇ ਇਸ ਬੈਂਚ ਵਿਚ 101 ਅਧਿਕਾਰੀ ਹਨ ਜਿਨ੍ਹਾਂ 'ਚ 24 ਔਰਤਾਂ ਵੀ ਸ਼ਾਮਲ ਹਨ।
ਸ਼ਾਨਦਾਰ ਪ੍ਰਦਰਸ਼ਨ ਕਰਨ ਲਈ 6 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ
ਉਨ੍ਹਾਂ ਕਿਹਾ ਕਿ ਇਹ ਨੌਜਵਾਨ ਅਧਿਕਾਰੀ ਵਸਤੂ ਅਤੇ ਸੇਵਾ ਟੈਕਸ ਦੇ ਪ੍ਰਬੰਧਨ ਸੰਭਾਲਨ ਦੀ ਦਹਿਲੀਜ਼ 'ਤੇ ਹਨ। ਉਨ੍ਹਾਂ ਨੇ ਸਰਹੱਦ 'ਤੇ ਦੇਸ਼ ਦੇ ਵੱਖ-ਵੱਖ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਆਰਥਿਕ ਮੋਰਚੇ 'ਤੇ ਦੇਸ਼ ਦੀ ਰੱਖਿਆ ਕਰਨ ਵਿਚ ਕਸਟਮ ਵਿਭਾਗ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਵੱਖ ਵੱਖ ਖੇਤਰਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਲਈ ਛੇ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਗਿਆ। ਮਿਸ਼ਲ ਕਵੀਨੀ ਡੀ-ਕੋਸਟਾ ਨੂੰ ਉਨ੍ਹਾਂ ਦੇ ਉੱਤਮ ਪ੍ਰਦਰਸ਼ਨ ਲਈ ਵਿੱਤ ਮੰਤਰੀ ਦੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ।