ਹੋਲੀ ’ਤੇ ਟੁੱਟਣਗੇ ਕਮਾਈ ਦੇ ਸਾਰੇ ਰਿਕਾਰਡ: 5000 ਸਮਾਗਮਾਂ 'ਚ 2000 ਕਰੋੜ ਦੇ ਕਾਰੋਬਾਰ ਦੀ ਉਮੀਦ
Monday, Mar 02, 2026 - 07:03 PM (IST)
ਬਿਜ਼ਨੈੱਸ ਡੈਸਕ : ਦਿੱਲੀ-ਐੱਨ.ਸੀ.ਆਰ. ਵਿੱਚ ਇਸ ਵਾਰ ਹੋਲੀ ਦਾ ਤਿਉਹਾਰ ਵਪਾਰੀਆਂ ਲਈ ਵੱਡੀ ਖੁਸ਼ਖਬਰੀ ਅਤੇ ਵਧਦੇ ਕਾਰੋਬਾਰ ਦਾ ਸੰਦੇਸ਼ ਲੈ ਕੇ ਆਇਆ ਹੈ। ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ (CTI) ਦੇ ਅਨੁਸਾਰ, ਇਸ ਸਾਲ ਵਪਾਰ ਦੇ ਸਾਰੇ ਪੁਰਾਣੇ ਰਿਕਾਰਡ ਟੁੱਟਣ ਦੀ ਉਮੀਦ ਹੈ ਅਤੇ ਇਕੱਲੀ ਦਿੱਲੀ ਵਿੱਚ ਹੀ 2,000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕੱਲ੍ਹ ਤੋਂ ਬਦਲ ਜਾਣਗੇ ਟਿਕਟ ਬੁਕਿੰਗ, UPI, LPG, WhatsApp ਤੇ Telegram ਨਾਲ ਸਬੰਧਤ ਨਿਯਮ
5,000 ਤੋਂ ਵੱਧ ਹੋਣਗੇ 'ਹੋਲੀ ਮੰਗਲ ਮਿਲਨ' ਸਮਾਗਮ
ਸੀ.ਟੀ.ਆਈ. ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਅਤੇ ਜਨਰਲ ਸਕੱਤਰ ਗੁਰਮੀਤ ਅਰੋੜਾ ਨੇ ਦੱਸਿਆ ਕਿ ਇਸ ਵਾਰ ਹੋਲੀ ਦਾ ਉਤਸ਼ਾਹ ਪਿਛਲੇ ਕਈ ਸਾਲਾਂ ਦੀ ਤੁਲਨਾ ਵਿੱਚ ਚਾਰ ਗੁਣਾ ਜ਼ਿਆਦਾ ਦੇਖਿਆ ਜਾ ਰਿਹਾ ਹੈ। ਪੂਰੀ ਦਿੱਲੀ ਵਿੱਚ ਛੋਟੇ-ਵੱਡੇ ਮਿਲਾ ਕੇ 5,000 ਤੋਂ ਵੱਧ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਫੁੱਲਾਂ ਦੀ ਹੋਲੀ, ਚੰਦਨ ਦਾ ਟੀਕਾ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹਿਣਗੀਆਂ।
ਇਹ ਵੀ ਪੜ੍ਹੋ : ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਇਨ੍ਹਾਂ ਖੇਤਰਾਂ ਵਿੱਚ ਵਧੀ ਮੰਗ
ਵਪਾਰ ਮਾਹਿਰਾਂ ਅਨੁਸਾਰ, ਇਹਨਾਂ ਆਯੋਜਨਾਂ ਕਾਰਨ ਟੈਂਟ ਹਾਊਸ, ਹਲਵਾਈ, ਈਵੈਂਟ ਆਰਗੇਨਾਈਜ਼ਰ, ਸਾਊਂਡ-ਡੀਜੇ, ਗਾਇਕ, ਡਾਂਸਰ ਅਤੇ ਕੈਟਰਿੰਗ ਸੇਵਾਵਾਂ ਦੀ ਮੰਗ ਵਿੱਚ ਭਾਰੀ ਉਛਾਲ ਆਇਆ ਹੈ। ਇਸ ਦੇ ਨਾਲ ਹੀ ਰੰਗ, ਗੁਲਾਲ, ਪਿਚਕਾਰੀ ਅਤੇ ਮਿਠਾਈਆਂ ਵੇਚਣ ਵਾਲੇ ਵਪਾਰੀਆਂ ਕੋਲ ਵੀ ਕੰਮ ਦੀ ਕੋਈ ਕਮੀ ਨਹੀਂ ਹੈ।
ਇਹ ਵੀ ਪੜ੍ਹੋ : ਹੁਣ ਸੋਨੇ ਦੇ ਬਦਲੇ ਮਿਲੇਗਾ ਵੱਧ ਪੈਸਾ! RBI ਨੇ ਬਦਲੇ ਗੋਲਡ ਲੋਨ ਦੇ ਨਿਯਮ, ਚਾਂਦੀ 'ਤੇ ਵੀ ਮਿਲੇਗਾ
4 ਮਾਰਚ ਨੂੰ ਦਿੱਲੀ ਦੇ ਬਾਜ਼ਾਰ ਰਹਿਣਗੇ ਬੰਦ
ਤਿਉਹਾਰ ਦੇ ਮੁੱਖ ਦਿਨ, ਯਾਨੀ 4 ਮਾਰਚ ਨੂੰ ਦਿੱਲੀ ਦੇ ਸਾਰੇ 700 ਛੋਟੇ-ਵੱਡੇ ਬਾਜ਼ਾਰ ਬੰਦ ਰਹਿਣਗੇ। ਇਹਨਾਂ ਵਿੱਚ ਚਾਂਦਨੀ ਚੌਂਕ, ਕਰੋਲ ਬਾਗ, ਕਨੌਟ ਪਲੇਸ ਅਤੇ ਲਾਜਪਤ ਨਗਰ ਵਰਗੇ ਪ੍ਰਮੁੱਖ ਬਾਜ਼ਾਰ ਸ਼ਾਮਲ ਹਨ। ਇਸ ਤੋਂ ਇਲਾਵਾ, ਦਿੱਲੀ ਦੇ ਸਾਰੇ 56 ਉਦਯੋਗਿਕ ਖੇਤਰਾਂ ਦੀਆਂ ਫੈਕਟਰੀਆਂ ਵਿੱਚ ਵੀ ਛੁੱਟੀ ਰਹੇਗੀ ਤਾਂ ਜੋ ਕਰਮਚਾਰੀ ਆਪਣੇ ਪਰਿਵਾਰਾਂ ਨਾਲ ਤਿਉਹਾਰ ਮਨਾ ਸਕਣ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਵਾਧੇ ਦੀ ਸੰਭਾਵਨਾ, 25,000 ਰੁਪਏ ਮਹਿੰਗਾ ਹੋ ਸਕਦੈ ਸੋਨਾ
ਹੋਲਿਕਾ ਦਹਿਨ ਦਾ ਸਮਾਂ
ਸੀ.ਟੀ.ਆਈ. ਨੇ ਦੱਸਿਆ ਕਿ ਗ੍ਰਹਿਣ ਕਾਰਨ ਕਈ ਥਾਵਾਂ 'ਤੇ ਹੋਲਿਕਾ ਦਹਿਨ 3 ਮਾਰਚ ਦੀ ਬਜਾਏ 2 ਮਾਰਚ ਨੂੰ ਹੀ ਕੀਤਾ ਜਾਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ ਦੀ ਹੋਲੀ ਨਾ ਸਿਰਫ਼ ਰੰਗਾਂ ਦੀ, ਸਗੋਂ ਵਪਾਰ ਵਿੱਚ 'ਨੋਟਾਂ ਦੀ ਬਾਰਿਸ਼' ਵੀ ਲੈ ਕੇ ਆ ਰਹੀ ਹੈ।
ਇਹ ਵੀ ਪੜ੍ਹੋ : 5 ਰੁਪਏ ਦਾ ਇਹ ਨੋਟ ਬਣਾ ਦੇਵੇਗਾ ਲੱਖਪਤੀ? ਜਾਣੋ ਵਾਇਰਲ ਖ਼ਬਰ ਸੱਚ ਹੈ ਜਾਂ ਫਰਜ਼ੀ
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
