ਹੈਕਸਾਵੇਅਰ ਟੈੱਕ ਨੇ 9,950 ਕਰੋੜ ਦੇ IPO ਲਈ ਦਸਤਾਵੇਜ਼ ਕੀਤੇ ਦਾਖਲ

Sunday, Sep 08, 2024 - 02:08 PM (IST)

ਨਵੀਂ ਦਿੱਲੀ (ਭਾਸ਼ਾ) - ਪ੍ਰਮੁੱਖ ਨਿੱਜੀ ਇਕਵਿਟੀ ਕੰਪਨੀ ਕਾਰਲਾਇਲ ਸਮੂਹ ਦਾ ਸਮਰਥਨ ਪ੍ਰਾਪਤ ਹੈਕਸਾਵੇਅਰ ਟੈਕਨੋਲਾਜੀਜ਼ ਨੇ 9,950 ਕਰੋੜ ਰੁਪਏ ਦਾ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਲਿਆਉਣ ਲਈ ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਕੋਲ ਮੁੱਢਲੇ ਦਸਤਾਵੇਜ਼ ਦਾਖਲ ਕੀਤੇ ਹਨ।

ਇਹ ਵੀ ਪੜ੍ਹੋ :     ਚਾਹ ਦੀ ਚੁਸਕੀ ਹੋਵੇਗੀ ਮਹਿੰਗੀ! ਦੇਸ਼ ਦੇ ਵੱਡੇ ਬ੍ਰਾਂਡਸ ਵਧਾ ਰਹੇ ਮੁੱਲ
ਇਹ ਵੀ ਪੜ੍ਹੋ :    ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ 130 ਭਾਰਤੀ, ਕਰ 'ਤੇ ਡਿਪੋਰਟ

ਦਸਤਾਵੇਜਾਂ ਅਨੁਸਾਰ ਮੁੰਬਈ ’ਚ ਹੈੱਡਕੁਆਰਟਰ ਵਾਲੀ ਕੰਪਨੀ ਦੀ ਸ਼ੁਰੂਆਤੀ ਸ਼ੇਅਰ ਵਿਕਰੀ ਪੂਰੀ ਤਰ੍ਹਾਂ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਹੈ। ਕਾਰਲਾਇਲ ਸਮੂਹ ਦੇ ਅਧੀਨ ਆਉਣ ਵਾਲੇ ਪ੍ਰਮੋਟਰ ਸੀ. ਏ. ਮੈਗਨਮ ਹੋਲਡਿੰਗਸ ਵੱਲੋਂ ਆਪਣੀ ਹਿੱਸੇਦਾਰੀ ਵੇਚੀ ਜਾਵੇਗੀ। ਆਈ. ਟੀ. ਕੰਪਨੀ ’ਚ ਸੀ. ਏ. ਮੈਗਨਮ ਹੋਲਡਿੰਗਸ ਦੀ 95.03 ਫ਼ੀਸਦੀ ਹਿੱਸੇਦਾਰੀ ਹੈ। ਹਾਲਾਂਕਿ ਇਹ ਸੰਪੂਰਨ ਆਫਰ ਇਕ ਓ. ਐੱਫ. ਐੱਸ. ਹੈ, ਇਸ ਲਈ ਆਈ. ਪੀ. ਓ. ਤੋਂ ਪ੍ਰਾਪਤ ਕੁਲ ਰਾਸ਼ੀ ਕੰਪਨੀ ਦੀ ਬਜਾਏ ਸਿੱਧੇ ਵਿਕ੍ਰੇਤਾ ਸ਼ੇਅਰਧਾਰਕ ਨੂੰ ਜਾਵੇਗੀ।

ਇਹ ਵੀ ਪੜ੍ਹੋ :    ਹਥਿਆਰਾਂ ਦੇ ਜ਼ੋਰ ’ਤੇ 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਰਾਹਤ, ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਪੈਰੋਲ
ਇਹ ਵੀ ਪੜ੍ਹੋ :      ਸੁਨੀਤਾ ਵਿਲੀਅਮਜ਼ ਦੇ ਬਿਨਾਂ ਪੁਲਾੜ ਤੋਂ ਮੁੜ ਆਇਆ 'ਸਟਾਰਲਾਈਨਰ', ਜਾਣੋ ਕੀ ਰਹੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News