ਹੀਰੋ ਮੋਟਰਕਾਰਪ ਦਾ ਚੌਥੀ ਤਿਮਾਹੀ ''ਚ ਸ਼ੁੱਧ ਮੁਨਾਫਾ ਹੋਇਆ 24 ਫੀਸਦੀ ਘਟ

Saturday, Apr 27, 2019 - 01:40 AM (IST)

ਹੀਰੋ ਮੋਟਰਕਾਰਪ ਦਾ ਚੌਥੀ ਤਿਮਾਹੀ ''ਚ ਸ਼ੁੱਧ ਮੁਨਾਫਾ ਹੋਇਆ 24 ਫੀਸਦੀ ਘਟ

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟਰਕਾਰਪ ਦਾ 31 ਮਾਰਚ 2019 ਨੂੰ ਖਤਮ ਚੌਥੀ ਤਿਮਾਹੀ 'ਚ ਸ਼ੁੱਧ ਮੁਨਾਫਾ 24.5 ਫੀਸਦੀ ਘਟ ਕੇ 730.32 ਕਰੋੜ ਰੁਪਏ ਰਹਿ ਗਿਆ। ਹੀਰੋ ਮੋਟਰਕਾਰਪ ਨੇ ਰੈਗੂਲੇਟਰੀ ਸੂਚਨਾ 'ਚ ਕਿਹਾ ਕਿ ਕੰਪਨੀ ਨੇ ਇਸ ਤੋਂ ਪਿਛਲੇ ਸਾਲ ਦੀ ਇਸ ਮਿਆਦ 'ਚ 967.40 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਦੱਸਣਯੋਗ ਹੈ ਕਿ 2018-19 ਦੀ ਮਾਰਚ ਤਿਮਾਹੀ ਦੌਰਾਨ ਆਵਾਜਾਈ ਨਾਲ ਹੋਣ ਵਾਲੀ ਕੁਲ ਆਮਦਨ ਘਟ ਕੇ 8,049.18 ਕਰੋੜ ਰੁਪਏ ਰਹਿ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ 8,730.54 ਕਰੋੜ ਰੁਪਏ ਸੀ। ਸਮੂਚੇ ਵਿੱਤੀ ਸਾਲ 2018-19 'ਚ ਹੀਰੋ ਮੋਟਰਕਾਰਪ ਨੇ 3,384.87 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ, ਜੋ ਵਿੱਤੀ ਸਾਲ 2017-18 ਦੇ 3,697.36 ਕਰੋੜ ਰੁਪਏ ਸ਼ੁੱਧ ਮੁਨਾਫੇ ਤੋਂ 8.45 ਫੀਸਦੀ ਘਟ ਹੈ। ਕੰਪਨੀ ਨੇ ਮਾਰਚ 'ਚ ਖਤਮ ਤਿਮਾਹੀ 'ਚ 2018-19 'ਚ 78,20,745 ਮੋਟਰਸਾਈਕਲ ਵੇਚੀਆਂ ਜਦਕਿ ਇਸ ਤੋਂ ਪਹਿਲਾਂ ਸਾਲ ਕੰਪਨੀ ੇ 75,87,154 ਮੋਟਰਸਾਈਕਲਾਂ ਵੇਚੀਆਂ ਸਨ।


author

Karan Kumar

Content Editor

Related News