ਹੀਰੋ ਇਲੈਕਟ੍ਰਿਕ ਨੇ 15,000 ਤੋਂ ਜ਼ਿਆਦਾ ਇਲੈਕਟ੍ਰਿਕ ਦੋ-ਪਹੀਆ ਵਾਹਨ ਵੇਚੇ

Monday, Aug 09, 2021 - 06:24 PM (IST)

ਨਵੀਂ ਦਿੱਲੀ- ਇਲੈਕਟ੍ਰਿਕ ਦੋ-ਪਹੀਆ ਵਾਹਨ ਪ੍ਰਮੁੱਖ ਹੀਰੋ ਇਲੈਕਟ੍ਰਿਕ ਨੇ ਇਸ ਸਾਲ ਦੀ ਪਹਿਲੀ ਛਿਮਾਹੀ ਵਿਚ 15,000 ਤੋਂ ਜ਼ਿਆਦਾ ਹਾਈ-ਸਪੀਡ ਇਲੈਕਟ੍ਰਿਕ ਦੋ-ਪਹੀਆ ਵਾਹਨ ਵੇਚੇ। 

ਪਿਛਲੇ ਸਾਲ ਦੀ ਇਸੇ ਮਿਆਦ ਵਿਚ ਕੰਪਨੀ ਦੀ ਵਿਕਰੀ ਦਾ ਅੰਕੜਾ 3,270 ਯੂਨਿਟ ਰਿਹਾ ਸੀ। ਪਿਛਲੇ ਸਾਲ, ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਾਲਾਬੰਦੀ ਅਤੇ ਹੋਰ ਅੜਚਣਾਂ ਕਾਰਨ ਕੰਪਨੀ ਦੀ ਵਿਕਰੀ ਪ੍ਰਭਾਵਿਤ ਹੋਈ ਸੀ।

ਹੀਰੋ ਇਲੈਕਟ੍ਰਿਕ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ ਇਸ ਦੀ ਵਿਕਰੀ ਵਿਚ ਸੁਧਾਰ ਹੋਇਆ ਹੈ। ਇਸ ਸਾਲ ਜੁਲਾਈ ਵਿਚ ਕੰਪਨੀ ਦੀ ਹਾਈ ਸਪੀਡ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ 4,500 ਯੂਨਿਟ ਰਹੀ, ਜੋ ਪਿਛਲੇ ਸਾਲ ਇਸੇ ਮਹੀਨੇ 399 ਯੂਨਿਟ ਸੀ। ਹੀਰੋ ਇਲੈਕਟ੍ਰਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ. ) ਸੋਹਿੰਦਰ ਗਿੱਲ ਨੇ ਕਿਹਾ, "ਅਸੀਂ ਮਹਾਮਾਰੀ ਦੀ ਚੁਣੌਤੀ ਨਾਲ ਨਜਿੱਠ ਰਹੇ ਹਾਂ। ਬਾਜ਼ਾਰ ਸਭ ਤੋਂ ਵੱਡੀ ਵਿਕਾਸ ਦਰ ਵੇਖ ਰਿਹਾ ਹੈ, ਜਿਸ ਬਾਰੇ ਅਸੀਂ ਬਹੁਤ ਉਤਸ਼ਾਹਤ ਹਾਂ। ਅਨੁਕੂਲ ਬਾਜ਼ਾਰ ਅਤੇ ਨੀਤੀਆਂ ਨਾਲ ਇਹ ਖੇਤਰ ਅੱਗੇ ਵੱਧ ਰਿਹਾ ਹੈ।"


Sanjeev

Content Editor

Related News