ਭਾਰੀ ਰਿਆਇਤਾਂ, ਘੱਟ ਵਿਆਜ ਦਰਾਂ ਨੇ ਵਧਾਈ ਕਾਰਾਂ ਦੀ ਵਿਕਰੀ
Saturday, Dec 30, 2017 - 01:30 AM (IST)
ਚੇਨਈ- ਕਾਰਾਂ ਦੀ ਵਿਕਰੀ 'ਤੇ ਅੱਜਕਲ ਜ਼ਬਰਦਸਤ ਰਿਆਇਤਾਂ ਦੇਣ ਤੋਂ ਇਲਾਵਾ ਵਿਆਜ ਦੀਆਂ ਘੱਟ ਦਰਾਂ 'ਤੇ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ। ਆਟੋ ਫਾਈਨਾਂਸ ਕੰਪਨੀਆਂ ਅਤੇ ਕਾਰ ਮਾਰਕੀਟਰਜ਼ ਅਨੁਸਾਰ ਦਸੰਬਰ ਦਾ ਮਹੀਨਾ ਹੁਣ ਤੱਕ 'ਬਹੁਤ ਵਧੀਆ ਪ੍ਰਚੂਨ ਮਹੀਨਾ' ਰਿਹਾ ਹੈ, ਜਦ ਕਿ 10 ਫੀਸਦੀ ਵਿਕਰੀ ਵਾਧਾ ਪਹਿਲਾਂ ਹੀ ਨੋਟ ਕੀਤਾ ਗਿਆ ਹੈ ਅਤੇ ਇਸ ਮਹੀਨੇ ਦੇ ਆਖਰੀ ਹਫਤੇ ਹੋਰ ਵੀ ਵਧੀਆ ਅੰਕੜੇ ਆਉਣ ਦੀ ਸੰਭਾਵਨਾ ਹੈ। ਡੀਲਰਾਂ ਦਾ ਵੀ ਕਹਿਣਾ ਹੈ ਕਿ ਪ੍ਰਚੂਨ ਵਿਕਰੀ ਦੇ ਸਬੰਧ ਵਿਚ ਭਾਵੇਂ ਦਸੰਬਰ ਵਧੀਆ ਮਹੀਨਿਆਂ 'ਚੋਂ ਇਕ ਹੈ ਪਰ ਵੱਧ ਡਿਸਕਾਊਂਟ ਅਤੇ ਘੱਟ ਵਿਆਜ ਦਰਾਂ ਕਾਰਨ ਇਹ ਸਾਲ ਵਧੀਆ ਰਿਹਾ ਹੈ।
ਕੋਟਕ ਮਹਿੰਦਰਾ ਪ੍ਰਾਈਮ ਦੇ ਐੱਮ. ਡੀ. ਵਿਓਮੇਸ਼ ਕਪਾਸੀ ਨੇ ਕਿਹਾ ਕਿ ਹਰੇਕ ਮਹੀਨੇ ਦੇ ਚੌਥੇ ਹਫਤੇ ਮਹੀਨੇ ਦੀ ਸਭ ਤੋਂ ਵੱਧ ਵਿਕਰੀ ਹੁੰਦੀ ਹੈ ਅਤੇ ਦਸੰਬਰ ਮਹੀਨਾ ਵੀ ਹਟ ਕੇ ਹੀ ਹੈ ਪਰ ਪਹਿਲੇ ਤਿੰਨ ਮਹੀਨੇ ਪ੍ਰੋਫੈਸ਼ਨਲ ਪੈਕੇਜਾਂ ਅਤੇ ਘੱਟ ਵਿਆਜ ਦਰਾਂ ਕਾਰਨ ਪ੍ਰਚੂਨ ਵਿਕਰੀ ਵਜੋਂ ਬਹੁਤ ਵਧੀਆ ਰਹੇ। ਉਨ੍ਹਾਂ ਅੱਗੇ ਕਿਹਾ ਕਿ ਬੀਤੇ ਸਾਲ ਦੇ ਦਸੰਬਰ ਮਹੀਨੇ ਦੇ ਮੁਕਾਬਲੇ ਲਗਭਗ 10 ਫੀਸਦੀ ਦਾ ਸਾਲਾਨਾ ਵਾਧਾ ਪਹਿਲਾਂ ਹੀ ਨੋਟ ਕੀਤਾ ਗਿਆ ਹੈ। ਹੁੰਡਈ ਮੋਟਰ ਇੰਡੀਆ ਦੇ ਸੇਲਜ਼ ਐਂਡ ਮਾਰਕੀਟਿੰਗ ਡਾਇਰੈਕਟਰ ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ ਕਿ ਇਸ ਦਸੰਬਰ ਦੇ ਮਹੀਨੇ ਵਾਧਾ ਦਰ ਬਹੁਤ ਜ਼ਿਆਦਾ ਉੱਚੀ ਰਹੀ ਅਤੇ ਬੁਕਿੰਗ ਵਿਚ ਹੀ ਅਸੀਂ 25 ਫੀਸਦੀ ਦਾ ਵਾਧਾ ਨੋਟ ਕੀਤਾ ਹੈ। ਕਾਰ ਮਾਰਕੀਟਰਜ਼ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਚੌਥੇ ਹਫਤੇ ਮਹੀਨੇ ਦੀ 40 ਫੀਸਦੀ ਵਿਕਰੀ ਨੋਟ ਕੀਤੀ ਗਈ। ਐੱਮ. ਡੀ. ਅਤੇ ਸੀ. ਈ. ਓ., ਮਰਸਿਡੀਜ਼ ਬੈਂਜ਼ ਇੰਡੀਆ ਰੋਨਾਲਡ ਫੋਲਗਰ ਦਾ ਕਹਿਣਾ ਹੈ ਕਿ ''ਸਤੰਬਰ ਤੋਂ ਅੱਗੇ ਸੈੱਸ ਲੱਗਣ ਕਾਰਨ ਲਗਜ਼ਰੀ ਕਾਰਾਂ ਵਿਚ ਖਪਤਕਾਰਾਂ ਦੀ ਮੰਗ ਪ੍ਰਭਾਵਿਤ ਹੋਈ ਹੈ ਅਤੇ ਸਾਡੀ ਅਕਤੂਬਰ ਦੀ ਵਿਕਰੀ ਦੀ ਘੱਟ ਰਹੀ ਹੈ।
