HDFC ਬੈਂਕ ਦੀ ਸੌਗਾਤ, FD ''ਤੇ ਇਨ੍ਹਾਂ ਨੂੰ ਹੋਵੇਗੀ ਮੋਟੀ ਕਮਾਈ, ਜਾਣੋ ਸਕੀਮ
Sunday, Mar 28, 2021 - 04:05 PM (IST)
ਨਵੀਂ ਦਿੱਲੀ- ਫਿਕਸਡ ਡਿਪਾਜ਼ਿਟ 'ਤੇ ਘੱਟ ਵਿਆਜ ਦਰਾਂ ਵਿਚਕਾਰ ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੇ ਬਜ਼ੁਰਗਾਂ ਨੂੰ ਵੱਡੀ ਸੌਗਾਤ ਦਿੱਤੀ ਹੈ, ਜਿਸ ਦਾ ਫਾਇਦਾ ਤੁਸੀਂ ਆਪਣੇ ਪਰਿਵਾਰ ਨੂੰ ਕਰਾ ਸਕਦੇ ਹੋ। ਬੈਂਕ ਨੇ ਸਪੈਸ਼ਲ ਫਿਕਸਡ ਡਿਪਾਜ਼ਿਟ ਸਕੀਮ ਦੀ ਸਮਾਂ-ਸੀਮਾ ਵਧਾ ਦਿੱਤੀ ਹੈ। ਇਹ ਤੀਜੀ ਵਾਰ ਹੈ ਜਦੋਂ ਬੈਂਕ ਨੇ ਸਪੈਸ਼ਲ ਐੱਫ. ਡੀ. ਕਰਾਉਣ ਦੀ ਤਾਰੀਖ਼ ਵਧਾਈ ਹੈ। ਸੀਨੀਅਰ ਸਿਟੀਜ਼ਨਸ ਹੁਣ 30 ਜੂਨ 2021 ਤੱਕ ਸਪੈਸ਼ਲ ਫਿਕਸਡ ਡਿਪਾਜ਼ਿਟ ਸਕੀਮ ਤਹਿਤ ਜ਼ਿਆਦਾ ਵਿਆਜ ਦਰ 'ਤੇ ਐੱਫ. ਡੀ. ਬੁੱਕ ਕਰਾ ਸਕਦੇ ਹਨ।
ਨਿੱਜੀ ਖੇਤਰ ਦਾ ਐੱਚ. ਡੀ. ਐੱਫ. ਸੀ. ਬੈਂਕ ਸੀਨੀਅਰ ਸਿਟੀਜ਼ਨਸ ਨੂੰ ਇਸ ਸਕੀਮ ਤਹਿਤ ਜਨਰਲ ਪਬਲਿਕ ਨੂੰ ਦਿੱਤੇ ਜਾ ਰਹੇ ਵਿਆਜ ਨਾਲੋਂ 0.75 ਫ਼ੀਸਦੀ ਜ਼ਿਆਦਾ ਵਿਆਜ ਦੇ ਰਿਹਾ ਹੈ।
ਇਹ ਵੀ ਪੜ੍ਹੋ- ਸੋਨਾ ਇਸ ਸਾਲ ਹੁਣ ਤੱਕ 5,547 ਰੁ: ਸਸਤਾ, ਅੱਗੇ 46 ਹਜ਼ਾਰ ਤੋਂ ਹੋ ਸਕਦੈ ਪਾਰ
ਉਂਝ ਬੈਂਕ ਸੀਨੀਅਰ ਸਿਟੀਜ਼ਨਸ ਨੂੰ ਜਨਰਲ ਪਬਲਿਕ ਨਾਲੋਂ 0.5 ਫ਼ੀਸਦੀ ਜ਼ਿਆਦਾ ਵਿਆਜ ਦਿੰਦੇ ਹਨ ਪਰ ਸਪੈਸ਼ਲ ਸਕੀਮ ਤਹਿਤ 0.25 ਫ਼ੀਸਦੀ ਹੋਰ ਵੱਧ ਵਿਆਜ ਦੀ ਪੇਸ਼ਕਸ਼ ਕੀਤੀ ਗਈ ਹੈ। ਬੈਂਕ ਦਾ ਕਹਿਣਾ ਹੈ ਕਿ ਉਨ੍ਹਾਂ ਸੀਨੀਅਰ ਸਿਟੀਜ਼ਨਸ ਨੂੰ 0.75 ਫ਼ੀਸਦੀ ਵੱਧ ਵਿਆਜ ਦਿੱਤਾ ਜਾਵੇਗਾ, ਜੋ 'ਐੱਚ. ਡੀ. ਐੱਫ. ਸੀ. ਬੈਂਕ ਸੀਨੀਅਰ ਸਿਟੀਜ਼ਨ ਕੇਅਰ ਐੱਫ. ਡੀ.' ਸਕੀਮ ਤਹਿਤ 5 ਸਾਲ 1 ਦਿਨ ਤੋਂ 10 ਤੱਕ ਦੀ ਐੱਫ. ਡੀ. ਕਰਾਉਣਾ ਚਾਹੁੰਦੇ ਹਨ। ਇਹ ਪੇਸ਼ਕਸ਼ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਹੈ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਵੀ ਇਸ ਸਕੀਮ ਨੂੰ 30 ਜੂਨ 2021 ਤੱਕ ਵਧਾਇਆ ਹੈ।
ਇਹ ਵੀ ਪੜ੍ਹੋ- 15 ਸਾਲ ਪੁਰਾਣੀ ਗੱਡੀ ਰੱਖਣ ਵਾਲਿਆਂ ਲਈ ਬੁਰੀ ਖ਼ਬਰ, ਲੱਗੇਗਾ ਭਾਰੀ ਟੈਕਸ
►ਸਪੈਸ਼ਲ ਫਿਕਸਡ ਡਿਪਜ਼ਿਟ ਸਕੀਮ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ