HCL ਨੇ ਸ਼੍ਰੀਲੰਕਾ ''ਚ ਖੋਲ੍ਹਿਆ ਆਪਣਾ ਪਹਿਲਾ ਵਿਕਾਸ ਕੇਂਦਰ

Tuesday, Sep 08, 2020 - 06:28 PM (IST)

ਕੋਲੰਬੋ— ਸੂਚਨਾ ਤਕਨਾਲੋਜੀ ਕੰਪਨੀ ਐੱਚ. ਸੀ. ਐੱਲ. ਤਕਨਾਲੋਜੀਜ਼ ਨੇ ਸ਼੍ਰੀਲੰਕਾ 'ਚ ਆਪਣਾ ਪਹਿਲਾ ਵਿਕਾਸ ਕੇਂਦਰ ਸਥਾਪਿਤ ਕੀਤਾ ਹੈ।

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਨੇ ਦੇਸ਼ 'ਚ ਕੰਪਨੀ ਦੀ ਮੌਜੂਦਗੀ ਨੂੰ ਇਕ ਅਜਿਹੀ ਸੰਪਤੀ ਦੱਸਿਆ ਜੋ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ।

ਕੰਪਨੀ ਦੇ ਵਿਕਾਸ ਕੇਂਦਰ ਦੇ ਉਦਘਾਟਨ ਸਮਾਰੋਹ 'ਚ ਰਾਜਪਕਸ਼ੇ ਸ਼ਾਮਲ ਹੋਏ। ਉਨ੍ਹਾਂ ਨੇ ਸ਼੍ਰੀਲੰਕਾ ਨੂੰ ਸੰਸਾਰਕ ਤਕਨਾਲੋਜੀ ਕੇਂਦਰ ਦੇ ਤੌਰ 'ਤੇ ਵਿਕਸਤ ਕਰਨ ਅਤੇ ਸੂਚਨਾ ਤਕਨਾਲੋਜੀ ਖੇਤਰ ਨੂੰ ਤਰੀਜਹ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਐੱਚ. ਸੀ. ਐੱਲ. ਵਰਗੀਆਂ ਗਲੋਬਲ ਕੰਪਨੀਆਂ ਦੀ ਦੇਸ਼ 'ਚ ਮੌਜੂਦਗੀ ਇਕ ਸੰਪਤੀ ਦੀ ਤਰ੍ਹਾਂ ਹੈ। ਇਹ ਨੌਜਵਾਨਾਂ ਲਈ ਰੋਜ਼ਗਾਰ ਦਾ ਸਿਰਜਣ ਕਰੇਗੀ। ਸ਼੍ਰੀਲੰਕਾ 'ਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਕਿਹਾ ਕਿ ਇੱਥੇ ਐੱਚ. ਸੀ. ਐੱਲ. ਦੀ ਮੌਜੂਦਗੀ ਨੌਜਵਾਨਾਂ ਨੂੰ ਕੁਸ਼ਲ ਬਣਾਏਗੀ। ਉਨ੍ਹਾਂ ਲਈ ਰੋਜ਼ਗਾਰ ਸਿਰਜਣ ਹੋਵੇਗਾ ਅਤੇ ਉਹ ਗਿਆਨ ਅਤੇ ਕੁਸ਼ਲਤਾ ਦਾ ਅਦਾਨ-ਪ੍ਰਦਾਨ ਕਰ ਸਕਣਗੇ।


Sanjeev

Content Editor

Related News