ਹਰਦੀਪ ਪੁਰੀ ਦਰਭੰਗਾ-ਦੇਵਘਰ ਹਵਾਈ ਅੱਡਿਆਂ ਦੀ ਸਮੀਖਿਆ ਲਈ ਕਰਨਗੇ ਦੌਰਾ

Thursday, Sep 10, 2020 - 09:57 PM (IST)


ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਸ਼ਨੀਵਾਰ 12 ਸਤੰਬਰ ਨੂੰ ਦਰਭੰਗਾ ਅਤੇ ਦੇਵਘਰ ਹਵਾਈ ਅੱਡਿਆਂ ਦੀ ਸਮੀਖਿਆ ਲਈ ਲਗਾਤਾਰ ਬਿਹਾਰ ਤੇ ਝਾਰਖੰਡ ਸੂਬਿਆਂ ਦਾ ਦੌਰਾ ਕਰਨਗੇ। 
ਉਨ੍ਹਾਂ ਅਧਿਕਾਰਕ ਬਿਆਨ ਵਿਚ ਕਿਹਾ ਕਿ ਭਾਰਤੀ ਏਅਰਪੋਰਟ ਅਥਾਰਟੀ ਇਨ੍ਹਾਂ ਹਵਾਈ ਅੱਡਿਆਂ ਦਾ ਵਿਕਾਸ ਕਰ ਰਹੀ ਹੈ। 

ਉਨ੍ਹਾਂ ਦੇ ਕੰਮਕਾਜ ਨਾਲ ਖੇਤਰ ਦੀ ਹਵਾਈ ਸੰਪਰਕ ਸੇਵਾ ਵਿਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਇਹ ਸਥਾਨਕ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ ਅਤੇ ਖੇਤਰ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ। ਖੇਤਰੀ ਹਵਾਈ ਸੰਪਰਕ ਯੋਜਨਾ (ਉਡਾਣ) ਤਹਿਤ ਦਰਭੰਗਾ ਤੋਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਲਈ ਉਡਾਣ ਸ਼ੁਰੂ ਕਰਨ ਨੂੰ ਲੈ ਕੇ ਆਰਥਿਕ ਦਰਭੰਗਾ ਵਿਚ ਸਿਵਿਲ ਐਨਕਲੇਵ ਵਿਕਸਿਤ ਕਰ ਰਿਹਾ ਹੈ। 
1400 ਵਰਗਮੀਟਰ ਖੇਤਰਫਲ ਵਾਲੇ ਇਸ ਹਵਾਈ ਅੱਡੇ ਦੇ ਅੰਤਰਿਮ ਟਰਮੀਨਲ ਭਵਨ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ। 

ਦਰਭੰਗਾ ਹਵਾਈ ਅੱਡਾ ਭਾਰਤੀ ਹਵਾਈ ਫੌਜ ਦੇ ਅਧੀਨ ਆਉਂਦਾ ਹੈ। ਨਾਗਰਿਕ ਹਵਾਈ ਯਾਤਰਾ ਸੇਵਾ ਸ਼ੁਰੂ ਕਰਨ ਅਤੇ ਅੰਤਰਿਮ ਸਿਵਲ ਐਨਕਲੇਵ ਵਿਕਸਿਤ ਕਰਨ ਲਈ ਜ਼ਮੀਨ ਨਿਰਧਾਰਤ ਕੀਤੀ ਗਈ ਹੈ। ਇੱਥੇ 401.34 ਕਰੋੜ ਰੁਪਏ ਦੀ ਯੋਜਨਾ ਲਾਗਤ ਨਾਲ ਹਵਾਈ ਅੱਡੇ ਦਾ ਵਿਕਾਸ ਕਾਰਜ ਸ਼ੁਰੂ ਹੋ ਚੁੱਕਾ ਹੈ। 


Sanjeev

Content Editor

Related News