ਲਵਾਸਾ ਦੀ ਦੌੜ ''ਚ ਹਲਦੀਰਾਮ ਅਤੇ ਦੋ ਹੋਰ
Thursday, Oct 31, 2019 - 02:01 PM (IST)

ਨਵੀਂ ਦਿੱਲੀ—ਸੰਕਟ ਨਾਲ ਜੂਝ ਰਹੀ ਰਿਐਲਟੀ ਕੰਪਨੀ ਲਵਾਸਾ ਕਾਰਪੋਰੇਸ਼ਨ ਦੇ ਕਰਜ਼ਦਾਤਾ ਵੀਰਵਾਰ ਨੂੰ ਹਲਦੀਰਾਮ ਸਨੈਕਸ, ਪੁਣੇ ਦੇ ਬਿਲਡਰ ਅਨੀਰੁੱਧ ਦੇਸ਼ਪਾਂਡੇ ਅਤੇ ਯੂਵੀ ਐਸੇਟ ਰਿਕੰਸਟਰਕਸ਼ਨ ਕੰਪਨੀ (ਯੂ.ਵੀ.ਏ.ਆਰ.ਸੀ.) ਦੇ ਪ੍ਰਸਤਾਵਾਂ 'ਤੇ ਵਿਚਾਰ ਕਰਨਗੇ। ਖਾਧ ਖੇਤਰ ਦੀ ਦਿੱਗਜ ਕੰਪਨੀ ਹਲਦੀਰਾਮ ਨੇ ਹਲਦੀਰਾਮ ਸਨੈਕਸ, ਪਾਈਨੀਅਰ ਫੈਕਰ ਆਈ.ਟੀ. ਇੰਫਰਾਡਿਵੈਲਪਰਸ ਅਤੇ ਸੰਸਾਰ ਪ੍ਰਾਪਰਟੀ ਐੱਲ.ਐੱਸ.ਪੀ. ਦੇ ਕੰਸੋਰਟੀਅਮ ਦੇ ਰਾਹੀਂ ਲਵਾਸਾ 'ਚ 100 ਫੀਸਦੀ ਹਿੱਸੇਦਾਰੀ 2,046 ਕਰੋੜ ਰੁਪਏ 'ਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਬੈਂਕਾਂ ਦੇ ਸਾਹਮਣੇ ਦਿੱਤੀ ਗਈ ਪੇਸ਼ਕਸ਼ 'ਚ ਕੰਸੋਰਟੀਅਮ ਨੇ ਦੱਸਿਆ ਕਿ ਉਸ ਨੇ ਬੈਕਮੈਂਸ ਇੰਡਸਟਰੀਜ਼, ਕੁਆਲਿਟੀ ਅਤੇ ਟੇਂਪਟੇਸ਼ਨ ਫੂਡਸ ਨੂੰ ਪਟਰੀ 'ਤੇ ਲਿਆਉਣ ਦੀ ਪ੍ਰਕਿਰਿਆ 'ਚ ਸ਼ਿਰਕਤ ਕੀਤੀ ਸੀ।
ਇਕ ਸਾਬਕਾ ਬੈਂਕਿੰਗ ਸਰੋਤ ਨੇ ਦੱਸਿਆ ਕਿ ਪੁਣੇ ਦੀ ਰੀਅਲ ਅਸਟੇਟ ਕੰਪਨੀ ਸਿਟੀ ਕਾਰਪੋਰੇਸ਼ਨ ਦੇ ਮਾਲਕ ਦੇਸ਼ਪਾਂਡੇ ਨੇ ਅਜੇ ਤੱਕ ਆਪਣੇ ਫੰਡ ਦੇ ਸਰੋਤਾਂ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਹੈ ਅਤੇ 250 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਦੇ ਪ੍ਰਸਤਾਵ 'ਚ ਵਿੱਤੀ ਲੈਣਦਾਰਾਂ ਦੇ ਲਈ ਅਡਵਾਂਸ ਫੰਡ ਦੇ ਭੁਗਤਾਨ ਦਾ ਕੋਈ ਜ਼ਿਕਰ ਨਹੀਂ ਹੈ। ਵਰਣਨਯੋਗ ਹੈ ਕਿ ਦੇਸ਼ਪਾਂਡੇ ਲਵਾਸਾ ਪ੍ਰਾਜੈਕਟ ਦੇ ਮੂਲ ਪ੍ਰਮੋਟਰਾਂ 'ਚ ਸ਼ਾਮਲ ਸਨ ਅਤੇ ਬਾਅਦ 'ਚ ਉਨ੍ਹਾਂ ਨੇ ਆਪਣੀ ਹਿੱਸੇਦਾਰੀ ਐੱਚ.ਸੀ.ਸੀ. ਨੂੰ ਵੇਚ ਦਿੱਤੀ ਸੀ। ਹੋੜ 'ਚ ਸ਼ਾਮਲ ਤੀਜੀ ਕੰਪਨੀ ਯੂ.ਵੀ.ਏ.ਆਰ.ਸੀ. ਨੂੰ ਮੈਜੇਸਟਿਕ ਹੋਟਲਸ, ਮਿੱਤਰ ਗਿਆਨ ਸਿੱਖਿਆ ਕਮੇਟੀ ਅਤੇ ਟੀ ਐਕਸਚੇਂਜ ਭਾਰਤ ਵਰਗੇ ਮਾਮਲਿਆਂ ਦੇ ਕਾਇਆਕਲਪ ਦਾ ਸ਼ਿਹਰਾ ਦਿੱਤਾ ਜਾਂਦਾ ਹੈ। ਨਾਲ ਹੀ ਕੰਪਨੀ ਨੇ ਪ੍ਰਤੀਭੂਤੀ ਪੱਤਰਾਂ ਦੇ ਆਧਾਰ 'ਤੇ 1,053 ਕਰੋੜ ਰੁਪਏ 'ਚ 14 ਖਾਤਿਆਂ ਦੀ ਪ੍ਰਾਪਤੀ ਕੀਤੀ ਸੀ। ਇਨ੍ਹਾਂ 'ਚੋਂ ਡੀ.ਐੱਸ.ਸੀ. ਸਟੀਲਸ, ਡੈਕਨ ਕਾਰਨੀਕਲਸ, ਕੇ.ਐੱਮ.ਪੀ. ਐਕਸਪ੍ਰੈੱਸਵੇ, ਧਨਬਾਦ ਦੁਰਗਾਪੁਰ ਐਕਸਪ੍ਰੈੱਸਵੇ ਅਤੇ ਜੇਮਸ ਹੋਟਲਸ ਸ਼ਾਮਲ ਹਨ।