ਹਲਦੀਰਾਮ ਨੇ ਹੈਲਦੀ ਫੂਡ ਦੇ ਬਿਜ਼ਨੈੱਸ ’ਚ ਕੀਤੀ ਐਂਟਰੀ
Friday, Feb 19, 2021 - 10:23 AM (IST)

ਨਵੀਂ ਦਿੱਲੀ (ਅਨਸ) – ਫੂਡ ਐਂਡ ਬੈਵਰੇਜ ਕੰਪਨੀ ਹਲਦੀਰਾਮ ਨੇ ਹੈਲਦੀ ਫੂਡ ਅਤੇ ਬੈਵਰੇਜ ਦੀ ਵਧਦੀ ਖਪਤ ਨੂੰ ਦੇਖਦੇ ਹੋਏ ਇਸ ਬਾਜ਼ਾਰ ’ਚ ਐਂਟਰੀ ਕਰ ਲਈ ਹੈ। ਇਸ ਲਈ ਕੰਪਨੀ ਦੇ ਦੱਖਣ ਅਫਰੀਕੀ ਨਿਊਟ੍ਰੀਸ਼ਨਲ ਫੂਡ ਬ੍ਰਾਂਡ ਫਿਊਚਰਲਾਈਫ ਨਾਲ ਸਮਝੌਤਾ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਇਹ ਨਿਊਟ੍ਰੀਸ਼ਨਲ ਫੂਡ ਪ੍ਰੋਡਕਟਸ ਉੱਤਰ ਭਾਰ ਦੇ ਸਾਰੇ ਪ੍ਰਮੁੱਖ ਸੂਬਿਆਂ ’ਚ ਮੁਹੱਈਆ ਹੋਣਗੇ। ਇਸ ਤੋਂ ਇਲਾਵਾ ਇਹ ਪ੍ਰੋਡਕਟਸ ਹਲਦੀਰਾਮ ਦੇ ਸਾਰੇ ਆਊਟਲੈਟਸ ਤੋਂ ਇਲਾਵਾ ਹੋਰ ਰਿਟੇਲ ਪਲੇਟਫਾਰਮ ਜਿਵੇਂ ਐਮਾਜ਼ੋਨ, ਬਿੱਗ ਬਾਜ਼ਾਰ, ਫਲਿੱਪਕਾਰਟ, ਮਿਲਕ ਬਾਸਕੇਟ, ਬਿੱਗ ਬਾਸਕੇਟ ਅਤੇ ਗ੍ਰੋਫਰਸ ’ਤੇ ਵੀ ਮੁਹੱਈਆ ਹੋਣਗੇ। ਇਨ੍ਹਾਂ ਦੋਹਾਂ ਕੰਪਨੀਆਂ ਨੇ 4 ਪ੍ਰੋਡਕਟਸ ਦੀ ਇਕ ਰੇਂਜ ਲਾਂਚ ਕੀਤੀ ਹੈ। ਇਸ ’ਚ ਸਮਾਰਟ ਫੂਡਸ, ਸਮਾਰਟ ਓਟਸ ਅਤੇ ਪ੍ਰਾਚੀਨ ਅਨਾਜ, ਕਰੰਚੀ ਗ੍ਰੇਨੋਲਾ ਅਤੇ ਹਾਈ ਪ੍ਰੋਟੀਨ ਰੇਂਜ ਸ਼ਾਮਲ ਹੈ।
ਇਹ ਵੀ ਪੜ੍ਹੋ : ਛੇ ਸਾਲ ’ਚ ਸ਼ਹਿਦ ਦੀ ਬਰਾਮਦ ਹੋਈ ਦੁੱਗਣੀ, ਸਰਕਾਰ ਨੇ ਦਿੱਤੀ 500 ਕਰੋੜ ਰੁਪਏ ਦੀ ਅਲਾਟਮੈਂਟ
ਹਲਦੀਰਾਮ ਦੇ ਐਗਜ਼ੀਕਿਊਟਿਵ ਡਾਇਰੈਕਟਰ ਏ. ਕੇ. ਤਿਆਗੀ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਲੋਕਾਂ ਦਾ ਰੁਝਾਨ ਸਿਰਫ ਹੈਲਦੀ ਫੂਡਸ ਵਲੋਂ ਹੀ ਨਹੀਂ ਵਧ ਰਿਹਾ ਹੈ ਸਗੋਂ ਲੋਕ ਹੁਣ ਨਵੇਂ ਅਤੇ ਗੈਰ-ਰਵਾਇਤੀ ਫੂਡ ਪ੍ਰੋਡਕਟਸ ਵੀ ਚਾਹੁੰਦੇ ਹਨ। ਫਿਊਚਰਲਾਈਫ ਨਾਲ ਸਾਡੀ ਸਾਂਝੇਦਾਰੀ ਨੂੰ ਲੈ ਕੇ ਵੀ ਅਸੀਂ ਕਾਫੀ ਉਤਸ਼ਾਹਿਤ ਹਾਂ ਅਤੇ ਉੱਤਰ ਭਾਰਤ ’ਚ ਆਪਣੇ ਰਿਟੇਲ ਸਟੋਰਸ ਰਾਹੀਂ ਇਨ੍ਹਾਂ ਪ੍ਰੋਡਕਟਸ ਦੀ ਵਿਕਰੀ ਕਰਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।
ਇਹ ਵੀ ਪੜ੍ਹੋ : ਹੁਣ PF ਅਕਾਊਂਟ ’ਚ ਨਾਂ ਅਤੇ ਪ੍ਰੋਫਾਈਲ ਵਿਚ ਬਦਲਾਅ ਕਰਨਾ ਨਹੀਂ ਰਿਹਾ ਸੌਖਾਲਾ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।