ਗੁਜਰਾਤ ਨੂੰ ਚਾਲੂ ਵਿੱਤੀ ਸਾਲ 'ਚ 6 ਕਰੋੜ ਤੋਂ ਜ਼ਿਆਦਾ ਸੈਲਾਨੀ ਆਉਣ ਦੀ ਉਮੀਦ
Sunday, Jul 14, 2019 - 12:58 PM (IST)

ਕੋਲਕਾਤਾ—ਗੁਜਰਾਤ 'ਚ ਸੈਲਾਨੀਆਂ ਦੀ ਵੱਧਦੀ ਗਿਣਤੀ ਅਤੇ ਵੱਖ-ਵੱਖ ਸਥਲਾਂ ਦੇ ਵਿਕਾਸ ਦੇ ਨਾਲ ਇਸ ਸਾਲ ਉਥੇ ਛੇ ਕਰੋੜ ਸੈਲਾਨੀਆਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਇਕ ਅਧਿਕਾਰੀ ਨੇ ਇਹ ਕਿਹਾ ਹੈ। ਗੁਜਰਾਤ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਜੇ.ਦੇਵਨ ਨੇ ਕਿਹਾ ਕਿ ਸੈਲਾਨੀਆਂ ਨੂੰ ਆਕਰਸ਼ਿਤ ਕਰਨ 'ਤੇ ਜ਼ੋਰ ਦੇਣ ਦੇ ਨਾਲ ਸੂਬਾ ਸਰਕਾਰ ਧਰੋਹਰ ਸੈਰ ਸਪਾਟਾ ਨੀਤੀ ਛੇਤੀ ਲਿਆਏਗੀ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 2016-17 'ਚ ਸੈਲਾਨੀਆਂ ਦੀ ਗਿਣਤੀ 4.48 ਕਰੋੜ ਸੀ ਜੋ 2018-19 'ਚ ਵੱਧ ਕੇ ਕਰੀਬ 5.8 ਕਰੋੜ ਹੋ ਗਈ। ਸਾਲਾਨਾ ਵਾਧਾ ਦਰ 14 ਫੀਸਦੀ ਰਹੀ। ਸੈਲਾਨੀਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਚਾਲੂ ਵਿੱਤੀ ਸਾਲ 'ਚ ਇਸ ਦੇ ਛੇ ਕਰੋੜ ਪਹੁੰਚ ਜਾਣ ਦਾ ਅਨੁਮਾਨ ਹੈ। ਦੇਵਨ ਨੇ ਕਿਹਾ ਕਿ ਸੂਬੇ ਦੇ ਕੁੱਲ ਘਰੇਲੂ ਉਤਪਾਦ 'ਚ ਸੈਰ ਸਪਾਟਾ ਖੇਤਰ ਦਾ ਯੋਗਦਾਨ ਕਰੀਬ ਤਿੰਨ ਫੀਸਦੀ ਹੈ ਅਤੇ ਆਉਣ ਵਾਲੇ ਸਾਲ 'ਚ ਹਿੱਸੇਦਾਰੀ ਸੁਧਰੇਗੀ। ਉਨ੍ਹਾਂ ਨੇ ਕਿਹਾ ਕਿ ਖੇਤਰ 'ਚ ਢਾਂਚਾਗਤ ਸੁਵਿਧਾਵਾਂ 'ਚ ਸੁਧਾਰ ਲਈ ਪਿਛਲੇ ਚਾਰ ਸਾਲ 'ਚ 12,500 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਗਿਆ। ਦੇਵਨ ਨੇ ਕਿਹਾ ਕਿ ਸੂਬਾ ਧਰੋਹਰ ਨੀਤੀ ਤਿਆਰ ਕਰ ਰਿਹਾ ਹੈ ਅਤੇ ਇਸ ਨੂੰ ਛੇਤੀ ਹੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਫਿਲਹਾਲ 33 ਧਰੋਹਰ ਸੰਪਤੀਆਂ ਹਨ।