ਸਰਕਾਰ ਨੇ ਵਧਾਈ GSTR-9 ਰਿਟਰਨ ਭਰਨ ਦੀ ਤਾਰੀਕ, ਕਾਰੋਬਾਰੀਆਂ ਨੂੰ ਰਾਹਤ

Saturday, Dec 08, 2018 - 01:36 PM (IST)

ਨਵੀਂ ਦਿੱਲੀ—ਸਰਕਾਰ ਨੇ ਸਲਾਨਾ ਜੀ.ਐੱਸ.ਟੀ. ਰਿਟਰਨ ਭਰਨ ਦੀ ਆਖਰੀ ਤਾਰੀਕ 3 ਮਹੀਨੇ ਵਧਾ ਕੇ 31 ਮਾਰਚ ਕਰ ਦਿੱਤੀ ਹੈ। ਪਹਿਲਾਂ ਇਹ 31 ਦਸੰਬਰ ਸੀ। ਇਸ ਫੈਸਲੇ ਨਾਲ 1.15 ਕਰੋੜ ਕਾਰੋਬਾਰੀਆਂ ਨੂੰ ਰਾਹਤ ਮਿਲੇਗੀ। ਸੈਂਟਰਲ ਬੋਰਡ ਆਫ ਇੰਡਾਇਰੈਕਟ ਟੈਕਸੇਸ ਐਂਡ ਕਸਟਮਸ (ਸੀ.ਬੀ.ਆਈ.ਸੀ.) ਮੁਤਾਬਕ ਜੀ.ਐੱਸ.ਟੀ.ਆਰ.-9, ਜੀ.ਐੱਸ.ਟੀ.ਆਰ.-9 ਏ ਅਤੇ ਜੀ.ਐੱਸ.ਟੀ.ਆਰ.-9ਸੀ 31 ਮਾਰਚ ਤੱਕ ਭਰੇ ਜਾ ਸਕਣਗੇ। ਜੀ.ਐੱਸ.ਟੀ. ਪੋਰਟਲ 'ਤੇ ਛੇਤੀ ਇਹ ਫਾਰਮ ਉਪਲੱਬਧ ਕਰਵਾਏ ਜਾਣਗੇ। 
ਕੰਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਸੀ.ਏ.ਆਈ.ਟੀ.) ਨੇ ਵੀਰਵਾਰ ਨੂੰ ਵਿੱਤੀ ਮੰਤਰੀ ਤੋਂ ਮੰਗ ਕੀਤੀ ਸੀ ਕਿ ਸਾਲਾਨਾ ਰਿਟਰਨ ਦਾ ਫਾਰਮੈਟ ਕਿਤੇ ਵੀ ਉਪਲੱਬਧ ਨਹੀਂ ਹੈ। ਅਜਿਹੇ 'ਚ ਵਪਾਰੀਆਂ ਲਈ 31 ਦਸੰਬਰ ਤੱਕ ਰਿਟਰਨ ਦਾਖਲ ਕਰਨੀ ਸੰਭਵ ਨਹੀਂ ਹੋਵੇਗੀ। 
ਪਹਿਲੀ ਵਾਰ ਸਾਲਾਨਾ ਜੀ.ਐੱਸ.ਟੀ.ਆਰ. ਫਾਈਲ ਕਰਨਗੇ। 
ਦੇਸ਼ ਭਰ 'ਚ ਜੀ.ਐੱਸ.ਟੀ. 1 ਜੁਲਾਈ 2017 ਨੂੰ ਲਾਗੂ ਹੋਇਆ ਸੀ। ਕਰੀਬ ਡੇਢ ਸਾਲ ਬਾਅਦ ਵਪਾਰੀ ਪਹਿਲੀ ਵਾਰ ਸਾਲਾਨਾ ਜੀ.ਐੱਸ.ਟੀ. ਰਿਟਰਨ ਫਾਈਲ ਕਰਨਗੇ। ਅਜਿਹੇ 'ਚ ਟ੍ਰੇਡਰਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਵਾਂ ਸਿਸਟਮ ਹੋਣ ਕਾਰਨ ਕਾਰੋਬਾਰੀਆਂ ਨੂੰ ਪ੍ਰੇਸ਼ਾਨੀ ਆ ਸਕਦੀ ਹੈ।
ਕਾਨੂੰਨ ਮੁਤਾਬਕ ਸਾਲਾਨਾ ਜੀ.ਐੱਸ.ਟੀ. ਰਿਟਰਨ ਦਾਖਲ ਕਰਨ 'ਚ ਦੇਰੀ ਹੋਣ 'ਤੇ ਪ੍ਰਤੀਦਿਨ 200 ਰੁਪਏ ਜ਼ੁਰਮਾਨਾ ਲੱਗਦਾ ਹੈ। ਜ਼ੁਰਮਾਨੇ ਦੀ ਰਾਸ਼ੀ ਕਾਰੋਬਾਰ ਦੇ ਸਾਲਾਨਾ ਟਰਮਓਵਰ ਦਾ ਅਧਿਕਤਮ 0.25 ਫੀਸਦੀ ਤੱਕ ਹੋ ਸਕਦਾ ਹੈ।  


Aarti dhillon

Content Editor

Related News