ਨਵੀਂ GST ਰਿਟਰਨ ਪ੍ਰਣਾਲੀ ਨੂੰ ਲੈ ਕੇ ਲਈ ਗਈ ਲੋਕਾਂ ਦੀ ਰਾਏ

Sunday, Dec 08, 2019 - 09:47 AM (IST)

ਨਵੀਂ GST ਰਿਟਰਨ ਪ੍ਰਣਾਲੀ ਨੂੰ ਲੈ ਕੇ ਲਈ ਗਈ ਲੋਕਾਂ ਦੀ ਰਾਏ

ਨਵੀਂ ਦਿੱਲੀ—ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਕੇਂਦਰੀ ਅਤੇ ਅਥਾਰਟੀਆਂ ਨੇ ਸ਼ਨੀਵਾਰ ਨੂੰ 125 ਸ਼ਹਿਰਾਂ 'ਚ ਜੀ.ਐੱਸ.ਟੀ. ਹਿੱਤਧਾਰਕ ਪ੍ਰਤੀਕਿਰਿਆ ਦਿਵਸ ਮਨਾਇਆ। ਇਸ ਦੌਰਾਨ ਨਵੇਂ ਜੀ.ਐੱਸ.ਟੀ. ਰਿਟਰਨ ਦੇ ਬਾਰੇ 'ਚ ਲੋਕਾਂ ਨੂੰ ਮੌਕੇ 'ਤੇ ਹੀ ਜ਼ਰੂਰੀ ਪ੍ਰਤੀਕਿਰਿਆਵਾਂ ਪ੍ਰਾਪਤ ਕੀਤੀਆਂ ਗਈਆਂ। ਨਵੀਂ ਰਿਟਰਨ ਪ੍ਰਣਾਲੀ ਇਕ ਅਪ੍ਰੈਲ 2020 ਤੋਂ ਅਮਲ 'ਚ ਆਵੇਗੀ। ਕੇਂਦਰੀ ਅਪ੍ਰਤੱਖ ਟੈਕਸ ਅਤੇ ਸੀ.ਬੀ.ਆਈ.ਸੀ. ਨੇ ਇਕ ਬਿਆਨ 'ਚ ਕਿਹਾ ਕਿ ਇਸ ਪ੍ਰੋਗਰਾਮ 'ਚ ਕਰੀਬ 7,500 ਕਾਰੋਬਾਰੀ ਸੰਗਠਨਾਂ ਅਤੇ ਸੰਬੇਧਤ ਪੱਖਾਂ ਨੇ ਹਿੱਸਾ ਲਿਆ। ਉਸ ਨੇ ਕਿਹਾ ਕਿ ਲੋਕਾਂ ਉਤਸਾਹਜਨਕ ਪ੍ਰਤੀਕਿਰਿਆ ਮਿਲੀ ਅਤੇ ਕਈ ਉਪਯੋਗੀ ਸੁਝਾਅ ਪ੍ਰਾਪਤ ਹੋਏ। ਜੀ.ਐੱਸ.ਟੀ. ਹਿੱਤਧਾਰਕਾਂ ਅਤੇ ਟੈਕਸ ਪੇਸ਼ੇਵਰਾਂ ਨੇ ਇਸ ਪ੍ਰੋਗਰਾਮ ਦਾ ਵਿਆਪਕ ਸੁਆਗਤ ਕੀਤਾ। ਸੀ.ਬੀ.ਆਈ.ਸੀ. ਨੇ ਕਿਹਾ ਕਿ ਇਸ 'ਚ ਟੈਕਸਦਾਤਾਵਾਂ ਦੇ ਨਾਲ ਹੀ ਸਾਰੇ ਪ੍ਰਮੁੱਖ ਕਾਰੋਬਾਰੀ ਸੰਗਠਨਾਂ ਨੇ ਹਿੱਸਾ ਲਿਆ। ਜੀ.ਐੱਸ.ਟੀ. ਲਾਗੂ ਹੋਣ ਦੇ ਬਾਅਦ ਪਹਿਲੀ ਵਾਰ ਇੰਨੇ ਵੱਡੇ ਪੈਮਾਨੇ 'ਤੇ ਟੈਕਸਦਾਤਾ ਸਲਾਹ-ਮਸ਼ਵਰੇ ਦੀ ਵਿਵਸਥਾ ਕੀਤੀ ਗਈ।


author

Aarti dhillon

Content Editor

Related News